ਥਾਣਾ ਖਨੌਰੀ ਅਧੀਨ ਪੈਂਦੇ ਪਿੰਡ ਅਨਦਾਣਾ ਦੇ ਬੀਐਸਐਫ ਜਵਾਨ ਰਾਜਵੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਹ ਫੌਜੀ ਘਰ ਛੁੱਟੀ ਕੱਟਣ ਆਇਆ ਹੋਇਆ ਸੀ ਅਤੇ 17 ਜਨਵਰੀ ਨੂੰ ਟੋਹਾਣੇ ਤੋਂ ਟਰੇਨ ਰਾਹੀਂ ਵਾਪਸ ਜਾਣਾ ਸੀ।
ਰਾਜਵੀਰ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਪਿੰਡਾਂ ਅਨਦਾਣਾ ਵਿਖੇ ਕੀਤਾ ਗਿਆ।ਨੌਜਵਾਨ ਰਾਜਵੀਰ ਸਿੰਘ ਦੇ ਇੱਕ ਭਰਾ ਤੇ ਭੈਣ ਹੈ। ਪਰਿਵਾਰ ਵਿੱਚ ਉਹ ਸਭ ਤੋਂ ਛੋਟਾ ਸੀ।
ਰਾਜਵੀਰ ਦਾ ਇੱਕ ਬੇਟਾ ਹੈ। ਉਹ 2003 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਮਿਜ਼ੋਰਮ ਵਿੱਚ ਡਿਊਟੀ ਉਤੇ ਤਾਇਨਾਤ ਸੀ। ਬੀਤੇ ਦਿਨੀਂ ਛੁੱਟੀ ਕੱਟਣ ਲਈ ਪਿੰਡ ਆਇਆ ਸੀ ਅਤੇ 16 ਦੀ ਰਾਤ ਅਚਾਨਕ ਅਟੈਕ ਆ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਨੂੰ ਨਿੱਜੀ ਹਸਪਤਾਲ ਟੋਹਾਣਾ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।