ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਭੱਜੀ ਦਾ ਕਹਿਣਾ ਹੈ ਕਿ ਕੋਈ ਜਾਵੇ ਜਾਂ ਨਾ ਜਾਵੇ, ਉਹ ਇਸ ਫੰਕਸ਼ਨ ‘ਚ ਹਿੱਸਾ ਲੈਣ ਜ਼ਰੂਰ ਆਵੇਗਾ। ਹਰਭਜਨ ਦੇ ਮੁਤਾਬਕ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਇਸ ਸਮੇਂ ਇਹ ਮੰਦਰ ਬਣ ਰਿਹਾ ਹੈ।
ਰਾਮ ਮੰਦਰ ਜ਼ਰੂਰ ਪਹੁੰਚਣਗੇ ਹਰਭਜਨ
ਹਰਭਜਨ ਸਿੰਘ ਨੇ ਕਿਹਾ, “ਇਹ ਸਾਡੀ ਖੁਸ਼ਕਿਸਮਤੀ ਹੈ ਕਿ ਇਸ ਸਮੇਂ ਇਹ ਮੰਦਰ ਬਣ ਰਿਹਾ ਹੈ, ਅਜਿਹੀ ਸਥਿਤੀ ਵਿੱਚ ਸਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ। ਕੋਈ ਜਾਵੇ ਜਾਂ ਨਾ, ਮੈਂ ਜ਼ਰੂਰ ਜਾਵਾਂਗਾ।” “ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੀ ਪਾਰਟੀ ਗਈ ਜਾਂ ਕਿਹੜੀ ਨਹੀਂ ਗਈ, ਮੈਂ ਜਾਵਾਂਗਾ। ਜੇਕਰ ਕਿਸੇ ਨੂੰ ਮੇਰੇ ਰਾਮ ਮੰਦਰ ਜਾਣ ਤੋਂ ਕੋਈ ਸਮੱਸਿਆ ਹੈ, ਤਾਂ ਉਹ ਜੋ ਚਾਹੇ ਕਰ ਸਕਦਾ ਹੈ।”