Wednesday, October 16, 2024
Google search engine
HomeDeshਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ...

ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ

Mohinder Singh Kaypee ਦੀ ਸੂਬਾ ਲੀਡਰਸ਼ਿਪ ਨਾਲ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਕੇਪੀ ਨੂੰ ਟਿਕਟ ਨਹੀਂ ਦਿੱਤੀ ਸੀ। ਇੰਨਾ ਹੀ ਨਹੀਂ ਕੇਪੀ ਨੂੰ ਇਸ ਲਈ ਵੀ ਸ਼ਰਮ ਆਈ ਕਿਉਂਕਿ ਪਾਰਟੀ ਨੇ ਸਭ ਤੋਂ ਪਹਿਲਾਂ ਕੇਪੀ ਨੂੰ ਆਦਮਪੁਰ ਤੋਂ ਟਿਕਟ ਦੇਣ ਦਾ ਫੈਸਲਾ ਲਿਆ।

ਕਾਂਗਰਸ ਲਈ ਸੋਮਵਾਰ ਦਾ ਦਿਨ ਵੱਡੇ ਝਟਕੇ ਵਾਲਾ ਰਿਹਾ। ਕਰੀਬ 60 ਦਹਾਕਿਆਂ ਤਕ ਕਾਂਗਰਸ ਦਾ ਝੰਡਾ ਫੜ ਕੇ ਘੁੰਮਣ ਵਾਲੇ ਕੇਪੀ ਪਰਿਵਾਰ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।

ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ (Mohinder Singh Kaypee Join SAD) ਅਕਾਲੀ ਦਲ ‘ਚ ਸ਼ਾਮਲ ਹੋ ਗਏ ਤੇ ਜਲੰਧਰ ਤੋਂ ਉਮੀਦਵਾਰ ਬਣੇ। ਕੇਪੀ ਦਾ ਪਾਰਟੀ ਛੱਡਣਾ ਨਾ ਸਿਰਫ਼ ਕਾਂਗਰਸ ਲਈ ਸਗੋਂ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਵੀ ਨਿੱਜੀ ਝਟਕਾ ਹੈ।

ਕੇਪੀ ਤੇ ਚੰਨੀ ਆਪਸ ‘ਚ ਕੁੜਮ ਵੀ ਹਨ। ਕੇਪੀ ਦੀ ਧੀ ਦਾ ਵਿਆਹ ਚੰਨੀ ਦੇ ਭਤੀਜੇ ਨਾਲ ਹੋਇਆ ਹੈ। ਦੱਸ ਦੇਈਏ ਕਿ ਐਮਰਜੈਂਸੀ ਤੋਂ ਬਾਅਦ ਕਾਂਗਰਸ ਦੇ ਦੋ ਟੁਕੜੇ ਹੋ ਗਏ ਸਨ।

ਜਦੋਂ ਇੰਦਰਾ ਗਾਂਧੀ ਬਹੁਤ ਕਮਜ਼ੋਰ ਸੀ ਉਦੋਂ ਜਲੰਧਰ (Jalandhar Lok Sabha Election) ਹੀ ਅਜਿਹਾ ਖੇਤਰ ਸੀ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਪੈਰ ਪੱਕੇ ਕੀਤੇ ਸਨ। ਉਸ ਸਮੇਂ ਚੌਧਰੀ ਪਰਿਵਾਰ ਤੇ ਫਿਰ ਕੇਪੀ ਪਰਿਵਾਰ ਇੰਦਰਾ ਗਾਂਧੀ ਦੇ ਨਾਲ ਆਇਆ ਸੀ। ਲਗਪਗ 70 ਦਹਾਕਿਆਂ ਤੋਂ ਦੋਆਬੇ ਦੀ ਦਲਿਤ ਧਰਤੀ ‘ਤੇ ਕਾਂਗਰਸ ਦਾ ਦਬਦਬਾ ਰਿਹਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments