ਸੰਜੇ ਨੇ ਦੋਸ਼ ਲਾਇਆ ਕਿ ਜੇਲ ਪ੍ਰਸ਼ਾਸਨ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਸ ਦੀ ਪਤਨੀ ਨੂੰ ਆਹਮੋ-ਸਾਹਮਣੇ ਮਿਲਣ ਨਹੀਂ ਦੇ ਰਿਹਾ ਹੈ। ਸੁਨੀਤਾ ਕੇਜਰੀਵਾਲ ਖਿੜਕੀ ਦੇ ਪਿੱਛੇ ਤੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲ ਰਹੀ ਹੈ…
‘ਆਪ’ ਦੇ ਦਿੱਲੀ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ਨੀਵਾਰ ਸਵੇਰੇ ਪ੍ਰੈੱਸ ਕਾਨਫਰੰਸ ‘ਚ ਵੱਡਾ ਦੋਸ਼ ਲਗਾਇਆ ਹੈ। ਸੰਜੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ।
ਸੰਜੇ ਨੇ ਦੋਸ਼ ਲਾਇਆ ਕਿ ਜੇਲ ਪ੍ਰਸ਼ਾਸਨ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਸ ਦੀ ਪਤਨੀ ਨੂੰ ਆਹਮੋ-ਸਾਹਮਣੇ ਮਿਲਣ ਨਹੀਂ ਦੇ ਰਿਹਾ। ਸੁਨੀਤਾ ਕੇਜਰੀਵਾਲ ਖਿੜਕੀ ਦੇ ਪਿੱਛੇ ਤੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲ ਰਹੀ ਹੈ।
ਇਸ ਦੇ ਨਾਲ ਹੀ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਅੱਜ ਤੱਕ ਕਿਹੜੇ ਚੁਣੇ ਹੋਏ ਮੁੱਖ ਮੰਤਰੀ ਨੂੰ ਜੰਗਲੇ ਵਿੱਚ ਕਿਸੇ ਹੋਰ ਮੁੱਖ ਮੰਤਰੀ ਨੂੰ ਮਿਲਣਾ ਪਿਆ ਹੈ। ਕਿਸੇ ਨੂੰ ਨਹੀਂ ਬਲਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਐੱਮ ਕੇਜਰੀਵਾਲ ਨਾਲ ਮਿਲਣ ਲਈ ਮੁਲਾਕਾਤੀ ਜੰਗਲੇ ਨਾਲੀ ਜਗ੍ਹਾ ਤੈਅ ਕਰ ਦਿੱਤੀ।
ਉਨ੍ਹਾਂ ਦੋਸ਼ ਲਾਇਆ ਕਿ ਇਹ ਕੇਂਦਰ ਦੀ ਤਾਨਾਸ਼ਾਹੀ ਹੈ ਜੋ ਕਿਸੇ ਵੀ ਮੁੱਖ ਮੰਤਰੀ ਨੂੰ ਆਹਮੋ-ਸਾਹਮਣੇ ਨਹੀਂ ਮਿਲਣ ਦੇ ਰਹੀ।