ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਚਲਾਈ ਗਈ ਇਸ ਨਿਵਕੇਲੀ ਵੋਟਰ ਜਾਗਰੂਕਤਾ ਮੁਹਿੰਮ ਨਾਲ ਜ਼ਿਲ੍ਹੇ ਦੇ ਕਰੀਬ 40 ਟਰੈਵਲ ਏਜੰਟ, ਇਮੀਗੇ੍ਰਸ਼ਨ ਕੰਸਲਟੈਂਟ ਤੇ ਆਈਲੈਟਸ ਸੈਂਟਰ ਸਵੈ ਇੱਛਾ ਨਾਲ ਜੁੜੇ ਹਨ…
ਲੋਕ ਸਭਾ ਚੋਣਾਂ ਦੌਰਾਨ 70 ਫੀਸਦੀ ਵੋਟਿੰਗ ਦੇ ਟੀਚੇ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਇਸ ਤਹਿਤ ਜਿਹੜੇ ਵੋਟਰ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹਨ, ਉਹ ਜੇ 1 ਜੂਨ ਨੂੰ ਵੋਟ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਲ ਜੋੜੇ ਗਏ ਟਰੈਵਟ ਏਜੰਟਾਂ ਕੋਲ ਜਾ ਕੇ ਟਿਕਟ ਬੁੱਕ ਕਰਨ ਲਈ ਸਰਵਿਸ ਚਾਰਜ ’ਚ 50 ਫੀਸਦੀ ਦੀ ਛੋਟ ਮਿਲੇਗੀ। ਇਸੇ ਤਰ੍ਹਾਂ ਜੋ ਨਵੇਂ ਵੋਟਰ ਬਣੇ ਨੌਜਵਾਨ ਆਈਲੈਟਸ ਲਈ ਕੋਚਿੰਗ ਲੈਣਾ ਚਾਹੁੰਦੇ ਹਨ ਤਾਂ ਉਹ ਵੀ ਜ਼ਿਲ੍ਹਾ ਚੋਣ ਕਮਿਸ਼ਨ ਨਾਲ ਜੁੜੇ ਇਮੀਗਰੇਸ਼ਨ ਕੰਸਲਟੈਂਟਸ ਅਤੇ ਆਈਲੈਟਸ ਕੋਚਿੰਗ ਸੈਂਟਰਾਂ ’ਚ ਜਾ ਕੇ ਇਕ ਮਹੀਨੇ ਦੀ ਕੋਚਿੰਗ ਫੀਸ ’ਚ 50 ਫੀਸਦੀ ਦੀ ਛੋਟ ਦਾ ਲਾਭ ਲੈ ਸਕਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਚਲਾਈ ਗਈ ਇਸ ਨਿਵਕੇਲੀ ਵੋਟਰ ਜਾਗਰੂਕਤਾ ਮੁਹਿੰਮ ਨਾਲ ਜ਼ਿਲ੍ਹੇ ਦੇ ਕਰੀਬ 40 ਟਰੈਵਲ ਏਜੰਟ, ਇਮੀਗੇ੍ਰਸ਼ਨ ਕੰਸਲਟੈਂਟ ਤੇ ਆਈਲੈਟਸ ਸੈਂਟਰ ਸਵੈ ਇੱਛਾ ਨਾਲ ਜੁੜੇ ਹਨ। ਇਸ ਆਫਰ ਤਹਿਤ 1 ਜੂਨ ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਵੋਟਾਂ ’ਚ ਆਪਣੇ ਹੱਕ ਦੀ ਵਰਤੋਂ ਕਰਨ ਵਾਲੇ ਸਬੰਧਤ ਵੋਟਰਾਂ ਨੂੰ 1 ਤੋਂ 7 ਜੂਨ ਤੱਕ ਫਲਾਈਟ ਟਿਕਟ ਦੀ ਬੁਕਿੰਗ ’ਤੇ ਸਰਵਿਸ ਚਾਰਜਿਜ਼ ’ਚ ਤੇ ਆਈਲੈਟਸ ਸੈਂਟਰਾਂ ’ਚ ਇਕ ਮਹੀਨੇ ਦੀ ਕੋਚਿੰਗ ਫੀਸ ’ਤੇ 50 ਫੀਸਦੀ ਛੋਟ ਦਿੱਤੀ ਜਾਵੇਗੀ।
ਡਾ. ਅਗਰਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਨਿਵੇਕਲੀ ਪਹਿਲਕਦਮੀ ’ਚ ਸਵੈ-ਇੱਛਾ ਨਾਲ ਜੁੜਨ ਵਾਲੇ ਟਰੈਵਲ ਏਜੰਟਾਂ, ਇਮੀਗੇ੍ਰਸ਼ਨ ਕੰਸਲਟੈਂਟਾਂ ਤੇ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ/ਮਾਲਕਾਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵੋਟਰ ਖਾਸ ਕਰ ਕੇ ਨੌਜਵਾਨ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਤ ਹੋਣਗੇ। ਇਹ ਛੋਟ 1 ਜੂਨ ਨੂੰ ਵੋਟ ਪਾਉਣ ਉਪਰੰਤ ਉਂਗਲੀ ’ਤੇ ਲੱਗਾ ਸਿਆਹੀ ਦਾ ਨਿਸ਼ਾਨ ਦਿਖਾ ਕੇ 1 ਤੋਂ 7 ਜੂਨ ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ।
ਟਰੈਵਲ ਏਜੰਟਾਂ, ਇਮੀਗੇ੍ਰਸ਼ਨ ਕੰਸਲਟੈਂਟਾਂ ਤੇ ਆਈਲੈਟਸ ਸੈਂਟਰਾਂ ਨੂੰ ਵੋਟਰ ਜਾਗਰੂਕਤਾ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਡਾ. ਅਗਰਵਾਲ ਨੇ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ/ਮਾਲਕਾਂ ਨੂੰ ਕਿਹਾ ਕਿ ਉਹ ਆਪਣੇ ਸੈਂਟਰਾਂ ’ਚ ਪੜ੍ਹਦੇ ਲੜਕੇ/ਲੜਕੀਆਂ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਤੇ ਵੋਟ ਬਣੀ ਹੈ, ਨੂੰ 1 ਜੂਨ ਨੂੰ ਆਪਣੀ ਵੋਟ ਪਾਉਣ ਲਈ ਉਤਸ਼ਾਹਤ ਕਰਨ। ਉਨ੍ਹਾਂ ਟਰੈਵਲ ਏਜੰਟਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਟਿਕਟ ਬੁਕਿੰਗ ਲਈ ਆਉਣ ਵਾਲੇ ਵਿਅਕਤੀਆਂ ਨੂੰ 1 ਜੂਨ ਤੋਂ ਬਾਅਦ ਦੀ ਟਿਕਟ ਬੁੱਕ ਕਰਨ ਲਈ ਪੇ੍ਰਰਿਤ ਕਰਨ ਤਾਂ ਜੋ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨ੍ਹਾਂ ਦੇ ਸੰਪਰਕ ਵਿਚਲੇ ਵਿਦੇਸ਼ ਗਏ ਵਿਅਕਤੀਆਂ ਨੂੰ ਵੀ 1 ਜੂਨ ਨੂੰ ਵੋਟ ਜ਼ਰੂਰ ਪਾਉਣ ਲਈ ਪੇ੍ਰਰਿਤ ਕੀਤਾ ਜਾਵੇ ਤਾਂ ਜੋ ਲੋਕ ਸਭਾ ਹਲਕਾ ਜਲੰਧਰ ਲਈ 70 ਫੀਸਦੀ ਤੋਂ ਵੱਧ ਵੋਟਿੰਗ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।