Citroen ਦੀ ਇਲੈਕਟ੍ਰਿਕ ਕਾਰ eC3 ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ। ਪਰ ਕੰਪਨੀ ਨੇ ਇਸ ਕਾਰ ਨੂੰ ਪਸੰਦ ਕਰਨ ਵਾਲਿਆਂ ਨੂੰ ਇੱਕ ਵਾਰ ਫਿਰ ਝਟਕਾ ਦਿੱਤਾ ਹੈ। ਦੀਵਾਲੀ ਤੋਂ ਠੀਕ ਪਹਿਲਾਂ ਕੰਪਨੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਜਦੋਂ ਤੋਂ ਫ੍ਰੈਂਚ ਆਟੋਮੋਬਾਈਲ ਕੰਪਨੀ ਨੇ ਭਾਰਤੀ ਬਾਜ਼ਾਰ ‘ਚ ਐਂਟਰੀ ਕੀਤੀ ਹੈ, ਲੋਕ ਇਸ ਦੀਆਂ ਕਾਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕੰਪਨੀ ਨੇ ਆਪਣੀ ਇਲੈਕਟ੍ਰਿਕ ਕਾਰ ਨੂੰ ਵੀ ਭਾਰਤੀ ਬਾਜ਼ਾਰ ‘ਚ ਜਲਦ ਹੀ ਲਾਂਚ ਕਰ ਦਿੱਤਾ ਹੈ। Citroen ਦੀ ਇਲੈਕਟ੍ਰਿਕ ਕਾਰ eC3 ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ। ਪਰ ਕੰਪਨੀ ਨੇ ਇਸ ਕਾਰ ਨੂੰ ਪਸੰਦ ਕਰਨ ਵਾਲਿਆਂ ਨੂੰ ਇੱਕ ਵਾਰ ਫਿਰ ਝਟਕਾ ਦਿੱਤਾ ਹੈ। ਦੀਵਾਲੀ ਤੋਂ ਠੀਕ ਪਹਿਲਾਂ ਕੰਪਨੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ Citroen ਨੇ EC3 ਦੀਆਂ ਕੀਮਤਾਂ ‘ਚ 11 ਹਜ਼ਾਰ ਰੁਪਏ ਤੱਕ ਦਾ ਵਾਧਾ ਕੀਤਾ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਕੰਪਨੀ ਨੇ ਆਪਣੀ ਇਲੈਕਟ੍ਰਿਕ ਕਾਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ।
ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਵੇਰੀਐਂਟ ‘ਤੇ ਕਿੰਨਾ ਪੈਸਾ ਵਧਾਇਆ ਗਿਆ ਹੈ ਅਤੇ ਹੁਣ ਤੁਸੀਂ ਇਸ ਨੂੰ ਕਿੰਨੇ ‘ਚ ਪ੍ਰਾਪਤ ਕਰ ਸਕਦੇ ਹੋ।
- Live ਵੇਰੀਐਂਟ: ਇਸ ਵੇਰੀਐਂਟ ‘ਤੇ 11 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਪਹਿਲਾਂ ਇਸਦੀ ਕੀਮਤ 11.50 ਲੱਖ ਰੁਪਏ ਐਕਸ-ਸ਼ੋਰੂਮ ਸੀ ਅਤੇ ਹੁਣ ਇਹ 11.61 ਲੱਖ ਰੁਪਏ ਵਿੱਚ ਉਪਲਬਧ ਹੋਵੇਗੀ।
- Feel ਵੇਰੀਐਂਟ: ਇਸ ਵੇਰੀਐਂਟ ‘ਤੇ ਸਿਰਫ 11 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਇਹ ਪਹਿਲਾਂ 12.38 ਲੱਖ ਰੁਪਏ ਐਕਸ-ਸ਼ੋਰੂਮ ਕੀਮਤ ‘ਤੇ ਉਪਲਬਧ ਸੀ ਅਤੇ ਹੁਣ ਇਸ ਦੀ ਕੀਮਤ 12.49 ਲੱਖ ਰੁਪਏ ਹੋ ਗਈ ਹੈ।
- Feel Vibe Pack: ਇਸ ਵੇਰੀਐਂਟ ਦੀ ਪਹਿਲਾਂ ਕੀਮਤ 12.53 ਲੱਖ ਰੁਪਏ ਐਕਸ-ਸ਼ੋਰੂਮ ਸੀ। ਹੁਣ ਇਹ ਕਾਰ 12.64 ਲੱਖ ਰੁਪਏ ਵਿੱਚ ਉਪਲਬਧ ਹੋਵੇਗੀ।
- Feel Dual Tone Vibe Pack: ਕੰਪਨੀ ਨੇ ਇਸ ਵੇਰੀਐਂਟ ਦੀ ਕੀਮਤ ‘ਚ ਸਿਰਫ 11,000 ਰੁਪਏ ਦਾ ਵਾਧਾ ਕੀਤਾ ਹੈ। ਇਸ ਦੀ ਪਹਿਲਾਂ ਕੀਮਤ 12.68 ਲੱਖ ਰੁਪਏ ਸੀ, ਜੋ ਹੁਣ ਐਕਸ-ਸ਼ੋਰੂਮ 12.79 ਲੱਖ ਰੁਪਏ ਹੋ ਗਈ ਹੈ।