Friday, January 31, 2025
Google search engine
HomeDeshZaheer Khan Birthday : ਮੁਹੱਬਤ 'ਚ ਟੁੱਟੀ ਧਰਮ ਦੀ ਦੀਵਾਰ, 'ਚੱਕ ਦੇ...

Zaheer Khan Birthday : ਮੁਹੱਬਤ ‘ਚ ਟੁੱਟੀ ਧਰਮ ਦੀ ਦੀਵਾਰ, ‘ਚੱਕ ਦੇ ਇੰਡੀਆ’ ਗਰਲ ਨਾਲ ਕੀਤਾ ਸੀ ਵਿਆਹ; ਫਿਲਮ ਤੋਂ ਵੀ ਖ਼ੂਬਸੂਰਤ ਹੈ ਜ਼ਹੀਰ ਦੀ Love Story

Zaheer Khan ਤੇ Sagrika Ghatge ਨੇ ਕਾਫੀ ਸਮੇਂ ਤਕ ਇਕ-ਦੂਜੇ ਨੂੰ ਡੇਟ ਕੀਤਾ ਤੇ ਇਕ ਡਿਨਰ ਦੌਰਾਨ ਜ਼ਹੀਰ ਨੇ ਸਾਗਰਿਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਜੋ ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਸੀ।

ਕਿਹਾ ਜਾਂਦਾ ਹੈ ਕਿ ਪਿਆਰ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਜਦੋਂ ਕੋਈ ਪਿਆਰ ਕਰਦਾ ਹੈ ਤਾਂ ਧਰਮ ਦੀ ਦੀਵਾਰ ਵੀ ਟੁੱਟ ਜਾਂਦੀ ਹੈ। ਅਜਿਹੇ ਕਈ ਕ੍ਰਿਕਟਰ ਹੋਏ ਹਨ, ਜਿਨ੍ਹਾਂ ਨੇ ਪਿਆਰ ਵਿਚ ਪੈ ਕੇ ਧਰਮ ਦੀ ਦੀਵਾਰ ਨੂੰ ਤੋੜਿਆ ਤੇ ਕਿਸੇ ਹੋਰ ਧਰਮ ਦੀ ਲੜਕੀ ਨੂੰ ਆਪਣਾ ਹਮਸਫ਼ਰ ਬਣਾਇਆ। ਉਨ੍ਹਾਂ ਦੀ ਲਵ ਸਟੋਰੀ ਫਿਲਮ ਤੋਂ ਵੀ ਜ਼ਿਆਦਾ ਖੂਬਸੂਰਤ ਰਹੀ।
ਜ਼ਹੀਰ ਖਾਨ ਨੇ ਸਾਲ 2017 ‘ਚ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਸਾਗਰਿਕਾ ਘਾਟਗੇ ਨਾਂ ਦੀ ਅਭਿਨੇਤਰੀ ਨਾਲ ਹੋਇਆ ਸੀ। ਪ੍ਰਸ਼ੰਸਕ ਸਾਗਰਿਕਾ ਨੂੰ ‘ਚੱਕ ਦੇ ਇੰਡੀਆ’ ਦੀ ਪ੍ਰੀਤੀ ਸੱਭਰਵਾਲ ਵਜੋਂ ਪਛਾਣਦੇ ਹਨ। ਸਾਗਰਿਕਾ ਨੇ ਆਪਣੀ ਸ਼ੁਰੂਆਤ ਸ਼ਾਹਰੁਖ ਖਾਨ ਦੀ ਸੁਪਰਹਿੱਟ ਫਿਲਮ ਚੱਕ ਦੇ ਇੰਡੀਆ ਤੋਂ ਕੀਤੀ ਜਿਸ ਵਿਚ ਉਨ੍ਹਾਂ ਪ੍ਰੀਤੀ ਦੀ ਭੂਮਿਕਾ ਸ਼ਾਨਦਾਰ ਢੰਗ ਨਾਲ ਨਿਭਾਈ।
Happy Birthday Zaheer Khan: 45 ਸਾਲ ਦੇ ਹੋਏ ਜ਼ਹੀਰ ਖਾਨ
ਦਰਅਸਲ, ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਆਓ ਉਨ੍ਹਾਂ ਦੀ ਪ੍ਰੇਮ ਕਹਾਣੀ ਬਾਰੇ ਦੱਸਦੇ ਹਾਂ। ਜ਼ਹੀਰ ਤੇ ਸਾਗਰਿਕਾ ਘਾਟਗੇ ਦੀ ਪਹਿਲੀ ਮੁਲਾਕਾਤ ਇਕ ਦੋਸਤ ਦੀ ਪਾਰਟੀ ‘ਚ ਹੋਈ ਸੀ। ਹਾਲਾਂਕਿ ਉਨ੍ਹਾਂ ਰਿਸ਼ਤੇ ਨੂੰ ਸ਼ੁਰੂ ਵਿੱਚ ਓਪਨ ਨਹੀਂ ਰੱਖਿਆ ਪਰ ਇਹ ਉਦੋਂ ਜਨਤਕ ਹੋ ਗਿਆ ਜਦੋਂ ਉਨ੍ਹਾਂ ਨੂੰ 2016 ‘ਚ ਜ਼ਹੀਰ ਦੇ ਕਰੀਬੀ ਦੋਸਤ ਯੁਵਰਾਜ ਸਿੰਘ ਤੇ ਹੇਜ਼ਲ ਕੀਚ ਦੇ ਵਿਆਹ ਵਿੱਚ ਇਕੱਠੇ ਦੇਖਿਆ ਗਿਆ।
ਜ਼ਹੀਰ ਖਾਨ ਤੇ ਸਾਗਰਿਕਾ ਘਾਟਗੇ ਨੇ ਕਾਫੀ ਸਮੇਂ ਤਕ ਇਕ-ਦੂਜੇ ਨੂੰ ਡੇਟ ਕੀਤਾ ਤੇ ਇਕ ਡਿਨਰ ਦੌਰਾਨ ਜ਼ਹੀਰ ਨੇ ਸਾਗਰਿਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਜੋ ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਸੀ।

naidunia_image

ਸਾਗਰਿਕਾ ਹਿੰਦੂ ਪਰਿਵਾਰ ਤੋਂ ਹੈ ਤੇ ਉਸ ਨੇ ਪਿਆਰ ਦੀ ਖਾਤਰ ਧਰਮ ਦੀ ਪਰਵਾਹ ਨਹੀਂ ਕੀਤੀ ਤੇ ਜ਼ਹੀਰ ਨਾਲ ਵਿਆਹ ਕਰਵਾ ਲਿਆ। ਸ਼ੁਰੂ ਵਿਚ ਉਸ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਦੇ ਪੂਰੀ ਤਰ੍ਹਾਂ ਖਿਲਾਫ ਸਨ ਪਰ ਜ਼ਹੀਰ ਨੂੰ ਮਿਲਣ ਤੋਂ ਬਾਅਦ ਸਾਗਰਿਕਾ ਦੇ ਪਿਤਾ ਨੇ ਇਸ ਰਿਸ਼ਤੇ ਨੂੰ ਹਰੀ ਝੰਡੀ ਦੇ ਦਿੱਤੀ।
ਕਿਆਸ ਲਗਾਏ ਜਾ ਰਹੇ ਸਨ ਕਿ ਸਾਬਕਾ ਭਾਰਤੀ ਕ੍ਰਿਕਟਰ ਨੇ ਸਾਗਰਿਕਾ ‘ਤੇ ਬਾਲੀਵੁੱਡ ਤੋਂ ਦੂਰ ਰਹਿਣ ਲਈ ਦਬਾਅ ਪਾਇਆ ਸੀ। ਹਾਲਾਂਕਿ ਸਾਗਰਿਕਾ ਨੇ ਇਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਜ਼ਹੀਰ ਉਨ੍ਹਾਂ ਦੇ ਕਰੀਅਰ ਨੂੰ ਲੈ ਕੇ ਕਾਫੀ ਸਪੋਰਟ ਕਰਦੇ ਹਨ।
ਜ਼ਹੀਰ ਖਾਨ ਤੇ ਸਾਗਰਿਕਾ ਘਾਟਗੇ ਨੇ 2017 ਵਿੱਚ ਮੰਗਣੀ ਕੀਤੀ ਸੀ ਤੇ ਉਸੇ ਸਾਲ ਨਵੰਬਰ ਮਹੀਨੇ ਵਿਆਹ ਕੀਤਾ ਸੀ।

naidunia_image

ਵਿਆਹ ਤੋਂ ਬਾਅਦ ਸਾਗਰਿਕਾ ਨੇ ਖੁਦ ਨੂੰ ਇੰਡਸਟਰੀ ਤੋਂ ਦੂਰ ਕਰ ਲਿਆ ਤੇ ਹੁਣ ਉਹ ਹੈਂਡ-ਪ੍ਰਿੰਟਿ਼ਡ ਸਾੜੀਆਂ ਦਾ ਬਿਜ਼ਨੈੱਸ ਕਰਦੀ ਹੈ।
ਜ਼ਹੀਰ ਖਾਨ ਨੂੰ IPL 2025 ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ (Zaheer Khan LSG IPL) ਨੇ ਆਪਣਾ ਨਵਾਂ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। 2022 ਅਤੇ 2023 ਵਿੱਚ ਲਖਨਊ ਟੀਮ ਦੇ ਮੈਂਟਰ ਗੌਤਮ ਗੰਭੀਰ ਸਨ। ਫਿਰ 2024 ਦੇ ਆਈਪੀਐਲ ਸੀਜ਼ਨ ‘ਚ ਉਹ ਟੀਮ ਛੱਡ ਕੇ ਕੇਕੇਆਰ ‘ਚ ਸ਼ਾਮਲ ਹੋ ਗਏ। ਉਦੋਂ ਤੋਂ ਇਹ ਪੋਸਟ ਖਾਲੀ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਹੀਰ ਖਾਨ ਦੇ ਆਉਣ ਨਾਲ ਟੀਮ ਆਈਪੀਐੱਲ ‘ਚ ਆਪਣਾ ਪਹਿਲਾ ਖਿਤਾਬ ਜਿੱਤਣ ‘ਚ ਕਾਮਯਾਬ ਹੋ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_img
spot_img

Most Popular

Recent Comments