Yograj Singh ਤੇ Kapil Dev ਵਿਚਾਲੇ ਦਰਾਰ ਦੀਆਂ ਇਹ ਗੱਲਾਂ ਕੋਈ ਨਵੀਆਂ ਨਹੀਂ ਹਨ। 2017 ‘ਚ ਵੀ ਯੋਗਰਾਜ ਨੇ ਕਪਿਲ ਬਾਰੇ ਕਾਫੀ ਕੁਝ ਕਿਹਾ ਸੀ ਤੇ ਦੱਸਿਆ ਸੀ
ਭਾਰਤੀ ਟੀਮ (Indian Team) ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ (Yuvraj Singh) ਦੇ ਪਿਤਾ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਉਨ੍ਹਾਂ ਨੇ ਹਾਲ ਹੀ ‘ਚ ਮਹਿੰਦਰ ਸਿੰਘ ਧੋਨੀ (MS Dhoni) ਨੂੰ ਲੈ ਕੇ ਹਮਲਾਵਰ ਬਿਆਨ ਦਿੱਤੇ ਹਨ। ਯੋਗਰਾਜ ਸਿੰਘ (Yograj Singh) ਨੇ ਇਕ ਇੰਟਰਵਿਊ ‘ਚ ਧੋਨੀ ‘ਤੇ ਸਖਤ ਨਿਸ਼ਾਨਾ ਸਾਧਿਆ ਤੇ ਤੇ ਯੁਵਰਾਜ ਸਿੰਘ ਦੇ ਕਰੀਅਰ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ। ਇਸੇ ਇੰਟਰਵਿਊ ‘ਚ ਯੋਗਰਾਜ ਨੇ ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਕਪਿਲ ਦੇਵ (Kapil Dev) ਦੀ ਵੀ ਆਲੋਚਨਾ ਕੀਤੀ ਹੈ।
ਯੋਗਰਾਜ ਤੇ ਕਪਿਲ ਵਿਚਾਲੇ ਦਰਾਰ ਦੀਆਂ ਇਹ ਗੱਲਾਂ ਕੋਈ ਨਵੀਆਂ ਨਹੀਂ ਹਨ। 2017 ‘ਚ ਵੀ ਯੋਗਰਾਜ ਨੇ ਕਪਿਲ ਬਾਰੇ ਕਾਫੀ ਕੁਝ ਕਿਹਾ ਸੀ ਤੇ ਦੱਸਿਆ ਸੀ ਕਿ ਜਦੋਂ ਯੁਵਰਾਜ ਸਿੰਘ ਦਾ ਜਨਮ ਹੋਇਆ ਤਾਂ ਉਨ੍ਹਾਂ ਫੈਸਲਾ ਕਰ ਲਿਆ ਸੀ ਕਿ ਉਹ ਕਪਿਲ ਵੱਲੋਂ ਆਪਣੇ ਨਾਲ ਹੋਈ ਬੇਇਨਸਾਫੀ ਦਾ ਬਦਲਾ ਲੈ ਕੇ ਰਹਿਣਗੇ।
ਯੁਵਰਾਜ ਕੋਲ 13 ਟਰਾਫੀਆਂ
ਯੋਗਰਾਜ ਨੇ ਕਪਿਲ ‘ਤੇ ਆਪਣੇ ਤਾਜ਼ਾ ਹਮਲੇ ‘ਚ ਕਿਹਾ ਹੈ ਕਿ ਯੁਵਰਾਜ ਸਿੰਘ ਕੋਲ ਕੁੱਲ 13 ਟਰਾਫੀਆਂ ਹਨ ਪਰ 1983 ‘ਚ ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਕਪਿਲ ਦੇਵ ਕੋਲ ਸਿਰਫ ਇਕ ਟਰਾਫੀ ਹੈ। ਯੋਗਰਾਜ ਨੇ ਕਿਹਾ, ”ਸਾਡੇ ਸਮੇਂ ਦੇ ਸਭ ਤੋਂ ਮਹਾਨ ਕਪਤਾਨ ਕਪਿਲ ਦੇਵ… ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਨੂੰ ਉਸ ਸਥਿਤੀ ‘ਚ ਲਿਆ ਕੇ ਖੜ੍ਹਾ ਕਰ ਦਿਆਂਗਾ ਕਿ ਪੂਰੀ ਦੁਨੀਆ ਤੁਹਾਨੂੰ ਕੋਸੇਗੀ। ਅੱਜ ਯੁਵਰਾਜ ਸਿੰਘ ਕੋਲ 13 ਟਰਾਫੀਆਂ ਹਨ ਤੇ ਤੁਹਾਡੇ ਕੋਲ ਸਿਰਫ ਇਕ, ਵਿਸ਼ਵ। ਕੱਪ ਟਰਾਫੀ। ਗੱਲ ਹੀ ਖ਼ਤਮ।’
ਧੋਨੀ ਬਾਰੇ ਕਿਹਾ ਸੀ ਇਹ
ਯੋਗਰਾਜ ਨੇ ਧੋਨੀ ‘ਤੇ ਯੁਵਰਾਜ ਦਾ ਕਰੀਅਰ ਬਰਬਾਦ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ, “ਮੈਂ ਕਦੇ ਵੀ ਧੋਨੀ ਨੂੰ ਮਾਫ਼ ਨਹੀਂ ਕਰ ਸਕਾਂਗਾ। ਉਸ ਨੂੰ ਸ਼ੀਸ਼ੇ ‘ਚ ਆਪਣਾ ਚਿਹਰਾ ਦੇਖਣਾ ਚਾਹੀਦਾ ਹੈ। ਉਹ ਵੱਡੇ ਮਹਾਨ ਕ੍ਰਿਕਟਰ ਹਨ, ਉਨ੍ਹਾਂ ਨੇ ਮੇਰੇ ਬੇਟੇ ਨਾਲ ਜੋ ਕੀਤਾ, ਹੁਣ ਸਾਹਮਣੇ ਆ ਰਿਹਾ ਹੈ। ਮੈਂ ਆਪਣੀ ਜ਼ਿੰਦਗੀ ‘ਚ ਕਦੇ ਦੋ ਕੰਮ ਨਹੀਂ ਕੀਤੇ। ਕੀਤਾ- ਪਹਿਲਾ, ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ ਹੈ, ਉਨ੍ਹਾਂ ਨੂੰ ਮੈਂ ਦੁਬਾਰਾ ਜੱਫੀ ਨਹੀਂ ਪਾਈ, ਭਾਵੇਂ ਉਹ ਮੇਰੇ ਬੱਚੇ ਹੀ ਕਿਉਂ ਨਾ ਹੋਣ।’
ਧੋਨੀ ਦੀ ਕਪਤਾਨੀ ‘ਚ ਭਾਰਤ ਨੇ 2007 ‘ਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ ਤੇ ਇਸ ਵਿਚ ਯੁਵਰਾਜ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ। ਧੋਨੀ ਦੀ ਕਪਤਾਨੀ ‘ਚ ਹੀ ਭਾਰਤ ਨੇ ਸਾਲ 2011 ‘ਚ ਵਨਡੇ ਵਰਲਡ ਕੱਪ ਜਿੱਤਿਆ ਸੀ ਤੇ ਇਸ ਟੂਰਨਾਮੈਂਟ ‘ਚ ਯੁਵਰਾਜ ਮੈਨ ਆਫ ਦਿ ਸੀਰੀਜ਼ ਰਹੇ ਸਨ।