Forbes ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 66,000 ਕਰੋੜ ਰੁਪਏ ਹੈ।
ਜਦੋਂ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ ਜਾਂ ਅਦਾਕਾਰਾਂ ਦੀ ਗੱਲ ਆਉਂਦੀ ਹੈ ਤਾਂ ਸ਼ਾਹਰੁਖ ਖਾਨ, ਸਲਮਾਨ ਖਾਨ, ਟੌਮ ਕਰੂਜ਼ ਤੇ ਜੌਨੀ ਡੇਪ ਵਰਗੇ ਨਾਮ ਯਾਦ ਆਉਂਦੇ ਹਨ। ਇਨ੍ਹਾਂ ਹਾਲੀਵੁੱਡ ਤੇ ਬਾਲੀਵੁੱਡ ਸਿਤਾਰਿਆਂ ਨੇ ਆਪਣੀਆਂ ਫਿਲਮਾਂ ਤੋਂ ਕਰੋੜਾਂ ਰੁਪਏ ਕਮਾਏ ਹਨ।
ਇੱਥੇ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਅਮੀਰ ਅਭਿਨੇਤਰੀ ਬਾਰੇ ਦੱਸਾਂਗੇ। ਇਨ੍ਹਾਂ ਦਾ ਨਾਂ ਜੈਮੀ ਗਰਟਸ (ਜਾਮੀ ਗਰਟਸ) ਹੈ। ਫੋਰਬਸ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 66,000 ਕਰੋੜ ਰੁਪਏ ਹੈ। ਜੈਮੀ ਕੋਲ ਦੁਨੀਆ ਦੇ ਚੋਟੀ ਦੇ ਕਲਾਕਾਰਾਂ ਨਾਲੋਂ ਵੱਧ ਦੌਲਤ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਜੈਮੀ ਦੇ ਨਾਂ ਕੋਈ ਵੱਡੀ ਹਿੱਟ ਫਿਲਮ ਨਹੀਂ ਹੈ।
Who is Jami Gertz…World’s Richest Actress
ਜੈਮੀ ਨੇ 1980 ਦੇ ਦਹਾਕੇ ‘ਚ ਹਾਲੀਵੁੱਡ ‘ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀਆਂ ਸ਼ੁਰੂਆਤੀ ਫਿਲਮਾਂ ‘ਚ ਐਂਡਲੈੱਸ ਲਵ ਤੇ ਦਿ ਲੌਸਟ ਬੁਆਏਜ਼ ਸ਼ਾਮਲ ਸਨ। ਉਨ੍ਹਾਂ ਟੀਵੀ ਸ਼ੋਅ ਸੀਨਫੀਲਡ ‘ਚ ਵੀ ਕੰਮ ਕੀਤਾ।
ਹਾਲੀਵੁੱਡ ‘ਚ ਉਨ੍ਹਾਂ ਦਾ ਕਰੀਅਰ ਛੋਟਾ ਸੀ। ਇਸ ਸਮੇਂ ਦੌਰਾਨ ਉਨ੍ਹਗਾਂ ਸਿਟਕਾਮ ਸਟਿਲ ਸਟੈਂਡਿੰਗ ‘ਚ ਆਪਣੀ ਭੂਮਿਕਾ ਲਈ ਮਾਨਤਾ ਪ੍ਰਾਪਤ ਕੀਤੀ। ਹਾਲਾਂਕਿ, ਜੈਮੀ ਨੂੰ ਆਪਣੇ ਐਕਟਿੰਗ ਕਰੀਅਰ ਤੋਂ ਇੰਨੀ ਦੌਲਤ ਨਹੀਂ ਮਿਲੀ।
ਜੈਮੀ ਦੀ ਦੌਲਤ ਦਾ ਅਸਲ ਸਰੋਤ ਅਰਬਪਤੀ ਟੋਨੀ ਰੈਸਲਰ ਨਾਲ ਉਨ੍ਹਾਂ ਦਾ ਵਿਆਹ ਹੈ। ਰੈਸਲਰ ਇਕ ਨਿਵੇਸ਼ ਫਰਮ ਅਪੋਲੋ ਗਲੋਬਲ ਮੈਨੇਜਮੈਂਟ ਦੇ ਸਹਿ-ਸੰਸਥਾਪਕ ਹਨ ਤੇ ਉਨ੍ਹਾਂ ਦੀ ਕੁੱਲ ਜਾਇਦਾਦ $10.5 ਬਿਲੀਅਨ ਤੋਂ ਵੱਧ ਹੈ।
ਜੈਮੀ ਤੇ ਰੇਸਲਰ ਨੇ ਮਿਲ ਕੇ ਖੇਡਾਂ ‘ਚ ਨਿਵੇਸ਼ ਕੀਤਾ, ਅਟਲਾਂਟਾ ਹਾਕਸ ਬਾਸਕਟਬਾਲ ਟੀਮ ਤੇ ਮਿਲਵਾਕੀ ਬਰੂਅਰਜ਼ ਬੇਸਬਾਲ ਟੀਮ ਦੀ ਸਥਾਪਨਾ ਕੀਤੀ। ਇਹ ਸਮਾਰਟ ਨਿਵੇਸ਼ ਸਾਬਤ ਹੋਏ ਤੇ ਜੈਮੀ ਦੀ ਦੌਲਤ ਲਗਾਤਾਰ ਵਧਦੀ ਗਈ।
ਬਾਲੀਵੁੱਡ ਤੇ ਹਾਲੀਵੁੱਡ ‘ਚ ਜੈਮੀ ਦੀ ਟੱਕਰ ਦਾ ਨਹੀਂ
ਬਾਲੀਵੁੱਡ ਤੇ ਹਾਲੀਵੁੱਡ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਗੱਲ ਕਰੀਏ ਤਾਂ ਜੈਮੀ ਦੀ ਦੌਲਤ (66,000 ਕਰੋੜ) ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉਦਾਹਰਨ ਲਈ – ਬਾਲੀਵੁੱਡ ‘ਚ ਸ਼ਾਹਰੁਖ ਖਾਨ ਕੋਲ 6300 ਕਰੋੜ ਰੁਪਏ ਦੀ ਜਾਇਦਾਦ ਦੱਸੀ ਜਾਂਦੀ ਹੈ।
ਜਦੋਂਕਿ ਸਲਮਾਨ ਖਾਨ ਦੀ ਕੁੱਲ ਜਾਇਦਾਦ 2,900 ਕਰੋੜ ਰੁਪਏ, ਅਕਸ਼ੈ ਕੁਮਾਰ ਦੀ 2,500 ਕਰੋੜ ਰੁਪਏ ਅਤੇ ਆਮਿਰ ਖਾਨ ਦੀ ਕੁੱਲ ਜਾਇਦਾਦ 1,862 ਕਰੋੜ ਰੁਪਏ ਦੱਸੀ ਜਾਂਦੀ ਹੈ। ਉਨ੍ਹਾਂ ਸਾਰੀਆਂ ਕੁੱਲ ਜਾਇਦਾਦਾਂ ਨੂੰ ਜੋੜ ਲਓ, ਫਿਰ ਵੀ ਜੈਮੀ ਬਹੁਤ ਅੱਗੇ ਹਨ।
ਟੌਮ ਕਰੂਜ਼ ($620 ਮਿਲੀਅਨ) ਤੇ ਡਵੇਨ ਜੌਹਨਸਨ ($800 ਮਿਲੀਅਨ) ਵਰਗੇ ਹਾਲੀਵੁੱਡ ਦੇ ਸਭ ਤੋਂ ਅਮੀਰ ਸਿਤਾਰੇ ਜੈਮੀ ਗਰਟਜ਼ ਦੀ $8 ਬਿਲੀਅਨ ਦੀ ਕੁੱਲ ਜਾਇਦਾਦ ਦੇ ਨੇੜੇ ਕਿਤੇ ਵੀ ਨਹੀਂ ਹਨ।