Saturday, October 19, 2024
Google search engine
HomeDeshWorld Cup Final ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਲੱਗੀਆਂ ਇਹ ਪਾਬੰਦੀਆਂ

World Cup Final ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਲੱਗੀਆਂ ਇਹ ਪਾਬੰਦੀਆਂ

ਚੰਡੀਗੜ੍ਹ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਐਤਵਾਰ ਨੂੰ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਪੁਲਸ ਨੇ ਸੜਕਾਂ ’ਤੇ ਉੱਚੀ ਆਵਾਜ਼ ‘ਚ ਸੰਗੀਤ ਵਜਾਉਣ, ਪਟਾਕੇ ਚਲਾਉਣ, ਹੰਗਾਮਾ ਕਰਨ ਅਤੇ ਆਵਾਜਾਈ ਸਮੇਤ ਕਾਨੂੰਨ ਵਿਵਸਥਾ ‘ਚ ਵਿਘਨ ਪੈਦਾ ਕਰਨ ’ਤੇ ਰੋਕ ਲਗਾ ਦਿੱਤੀ ਹੈ। ਪੁਲਸ ਨੇ ਇਹ ਐਡਵਾਈਜ਼ਰੀ ਜ਼ਿਲ੍ਹਾ ਮੈਜਿਸਟਰੇਟ ਵਲੋਂ ਆਵਾਜ਼ ਪ੍ਰਦੂਸ਼ਣ (ਨਿਯਮ ਅਤੇ ਕੰਟਰੋਲ) ਨਿਯਮ, 2000 ਤਹਿਤ ਜਾਰੀ ਕੀਤੇ ਗਏ ਹੁਕਮਾਂ ਦੇ ਮੱਦੇਨਜ਼ਰ ਜਾਰੀ ਕੀਤੀ ਹੈ।

ਅਜਿਹੇ ‘ਚ 19 ਨਵੰਬਰ ਨੂੰ ਗੁਜਰਾਤ ‘ਚ ਹੋਣ ਵਾਲੇ ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰਕੇ ਕੁੱਝ ਪਾਬੰਦੀਆਂ ਲਗਾਈਆਂ ਗਈਆਂ ਹਨ। ਪੁਲਸ ਨੇ ਕਿਹਾ ਹੈ ਕਿ ਆਗਿਆ ਤੋਂ ਬਿਨਾਂ ਜਨਤਕ ਥਾਂ ’ਤੇ 5 ਜਾਂ ਇਸ ਤੋਂ ਵੱਧ ਲੋਕ ਬਿਨਾਂ ਕਾਰਨ ਇਕੱਠੇ ਨਹੀਂ ਹੋ ਸਕਦੇ। ਉੱਥੇ ਪਟਾਕੇ ਨਹੀਂ ਚਲਾ ਸਕਦੇ। ਰਾਤ 10 ਵਜੇ ਤੋਂ ਬਾਅਦ ਜਨਤਕ ਥਾਵਾਂ ’ਤੇ ਡੀ. ਜੇ., ਕਾਰ ਸੰਗੀਤ, ਢੋਲ, ਬੀਟ ਆਦਿ ਉੱਚੀ ਆਵਾਜ਼ ‘ਚ ਨਹੀਂ ਵਜਾਏ ਜਾਣਗੇ।

ਇਸ ਦੇ ਨਾਲ ਹੀ ਬਿਨਾਂ ਮਨਜ਼ੂਰੀ ਦੇ ਕਿਸੇ ਵੀ ਸਕਰੀਨ ਨੂੰ ਓਪਨ ‘ਚ ਮੈਚ ਲਈ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਮੈਚ ਦੌਰਾਨ ਕੋਈ ਜਲੂਸ ਆਦਿ ਨਹੀਂ ਕੱਢਿਆ ਜਾਵੇਗਾ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments