2024 ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਬੀਸੀਸੀਆਈ ਦੇ ਪ੍ਰਸਤਾਵ ਨੂੰ ਖਾਰਜ ਕਰਨ ਤੋਂ ਬਾਅਦ ਆਈਸੀਸੀ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਸੰਭਾਵਿਤ ਮੇਜ਼ਬਾਨ ਦੇਸ਼ ਵਜੋਂ ਦੇਖ ਰਹੀ ਹੈ।
2024 ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਬੀਸੀਸੀਆਈ ਦੇ ਪ੍ਰਸਤਾਵ ਨੂੰ ਖਾਰਜ ਕਰਨ ਤੋਂ ਬਾਅਦ ਆਈਸੀਸੀ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਸੰਭਾਵਿਤ ਮੇਜ਼ਬਾਨ ਦੇਸ਼ ਵਜੋਂ ਦੇਖ ਰਹੀ ਹੈ। ਬੰਗਲਾਦੇਸ਼ ਨੇ ਇਸ ਸਾਲ 3 ਅਕਤੂਬਰ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਕਰਨੀ ਸੀ, ਪਰ ਦੇਸ਼ ਵਿਚ ਚੱਲ ਰਹੀ ਸਿਆਸੀ ਅਸਥਿਰਤਾ ਦੇ ਮੱਦੇਨਜ਼ਰ ਆਈਸੀਸੀ ਦੂਜੇ ਦੇਸ਼ਾਂ ਵੱਲ ਰੁਖ ਕਰ ਰਹੀ ਹੈ, ਜਿਸ ਵਿਚ ਭਾਰਤ ਦੇ ਪ੍ਰਸਤਾਵ ਨੂੰ ਠੁਕਰਾ ਕੇ ਯੂਏਈ ਆਈਸੀਸੀ ਦੀ ਤਰਜੀਹ ਹੈ।
ਸੂਤਰਾਂ ਮੁਤਾਬਕ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਸਫਲਤਾਪੂਰਵਕ ਆਯੋਜਨ ਲਈ ਦੁਬਈ ਅਤੇ ਆਬੂ ਧਾਬੀ ਦੇ ਬਦਲ ‘ਤੇ ਵਿਚਾਰ ਕਰ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਆਈਸੀਸੀ ਇੱਕ ਮੇਜ਼ਬਾਨ ਦੇਸ਼ ਦੀ ਭਾਲ ਕਰ ਰਿਹਾ ਹੈ ਜਿਸਦਾ ਸਮਾਂ ਖੇਤਰ ਅਤੇ ਮਾਹੌਲ ਬੰਗਲਾਦੇਸ਼ ਵਰਗਾ ਹੋਵੇ, ਜਿਸ ਵਿਚ ਯੂਏਈ ਫਿੱਟ ਹੁੰਦਾ ਹੈ। ਹਾਲਾਂਕਿ ਅਗਲੇ ਹਫਤੇ 20 ਅਗਸਤ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਬਾਰੇ ਫੈਸਲਾ ਆਈਸੀਸੀ ਨੇ ਲੈਣਾ ਹੈ।