ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਮੈਚ ਹੁੰਦਾ ਹੈ ਤਾਂ ਪ੍ਰਸ਼ੰਸਕਾਂ ‘ਚ ਉਤਸ਼ਾਹ ਵੱਧ ਜਾਂਦਾ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਮੈਚ ਹੁੰਦਾ ਹੈ ਤਾਂ ਪ੍ਰਸ਼ੰਸਕਾਂ ‘ਚ ਉਤਸ਼ਾਹ ਵੱਧ ਜਾਂਦਾ ਹੈ। ਇਸ ਮੈਚ ਨੂੰ ਲੈ ਕੇ ਵੱਖਰਾ ਹੀ ਉਤਸ਼ਾਹ ਰਹਿੰਦਾ ਹੈ। 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਟੀ-20 ਵਿਸ਼ਵ ਕੱਪ-2024 ‘ਚ ਭਿੜੀਆਂ ਸਨ। ਹੁਣ ਇਕ ਵਾਰ ਫਿਰ ਦੋਵੇਂ ਟੀਮਾਂ ਭਿੜਨ ਜਾ ਰਹੀਆਂ ਹਨ। ਮਹਿਲਾ ਏਸ਼ੀਆ ਕੱਪ 19 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਭਾਰਤ ਦਾ ਪਹਿਲਾ ਮੈਚ ਦਾਂਬੁਲਾ ‘ਚ ਪਾਕਿਸਤਾਨ ਨਾਲ ਹੈ। ਟੀਮ ਇੰਡੀਆ ਅੱਠਵੀਂ ਵਾਰ ਚੈਂਪੀਅਨ ਬਣਨ ਦੀ ਫਿਰਾਕ ਵਿਚ ਹੈ।
ਟੂਰਨਾਮੈਂਟ ਵਿਚ 15 ਮੈਚ ਹੋਣਗੇ ਅਤੇ ਇਸ ਵਿਚ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਦੇ ਨਾਲ-ਨਾਲ ਨੇਪਾਲ, ਮਲੇਸ਼ੀਆ, ਥਾਈਲੈਂਡ ਅਤੇ ਯੂਏਈ ਸਮੇਤ ਪੂਰੇ ਮੈਂਬਰ ਦੇਸ਼ ਸ਼ਾਮਲ ਹੋਣਗੇ। ਸੱਤ ਵਾਰ ਦੇ ਚੈਂਪੀਅਨ ਭਾਰਤ ਨੂੰ ਪਾਕਿਸਤਾਨ, ਨੇਪਾਲ ਅਤੇ ਯੂਏਈ ਦੇ ਨਾਲ ਗਰੁੱਪ-ਏ ਵਿਚ ਰੱਖਿਆ ਗਿਆ ਹੈ। ਮਹਿਲਾ ਏਸ਼ੀਆ ਕੱਪ 2022 ਦੀ ਉਪ ਜੇਤੂ ਸ਼੍ਰੀਲੰਕਾ ਨੂੰ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਹੈ।
ਮਹਿਲਾ ਏਸ਼ੀਆ ਕੱਪ 2024 ਗਰੁੱਪ
ਗਰੁੱਪ 1 – ਭਾਰਤ, ਨੇਪਾਲ, ਪਾਕਿਸਤਾਨ, ਯੂਏਈ।
ਗਰੁੱਪ 2- ਸ਼੍ਰੀਲੰਕਾ, ਬੰਗਲਾਦੇਸ਼, ਮਲੇਸ਼ੀਆ, ਥਾਈਲੈਂਡ।
ਗਰੁੱਪ ਪੜਾਅ ਵਿਚ ਭਾਰਤ ਦਾ ਮੁਕਾਬਲਾ
19 ਜੁਲਾਈ : ਭਾਰਤ ਬਨਾਮ ਪਾਕਿਸਤਾਨ ( ਸ਼ਾਮ 7 ਵਜੇ IST)
21 ਜੁਲਾਈ : ਭਾਰਤ ਬਨਾਮ UAE (ਦੁਪਹਿਰ IST)
23 ਜੁਲਾਈ: ਭਾਰਤ ਬਨਾਮ ਨੇਪਾਲ (ਸ਼ਾਮ 7 ਵਜੇ IST)
28 ਜੁਲਾਈ ਨੂੰ ਖੇਡਿਆ ਜਾਵੇਗਾ ਫਾਈਨਲ
ਮੁਕਾਬਲੇ ਦੇ ਸ਼ੁਰੂਆਤੀ ਮੈਚ ਵਿਚ ਨੇਪਾਲ ਦਾ ਸਾਹਮਣਾ ਯੂਏਈ ਨਾਲ ਹੋਵੇਗਾ ਅਤੇ ਭਾਰਤ-ਪਾਕਿਸਤਾਨ ਦਾ ਮੈਚ ਵੀ ਉਸੇ ਦਿਨ ਦਾਂਬੁਲਾ ਵਿਚ ਹੋਵੇਗਾ। ਗਰੁੱਪ-ਏ ਅਤੇ ਗਰੁੱਪ-ਬੀ ਦੀਆਂ ਚੋਟੀ ਦੀਆਂ ਦੋ ਟੀਮਾਂ 26 ਜੁਲਾਈ ਨੂੰ ਹੋਣ ਵਾਲੇ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰਨਗੀਆਂ। ਇਸ ਤੋਂ ਬਾਅਦ 28 ਜੁਲਾਈ ਨੂੰ ਫਾਈਨਲ ਖੇਡਿਆ ਜਾਵੇਗਾ।