Wednesday, October 16, 2024
Google search engine
HomeDeshਕੌਣ ਹੈ ਕੰਗਨਾ ਰਣੌਤ 'ਤੇ ਹੱਥ ਚੁੱਕਣ ਵਾਲੀ ਕੁਲਵਿੰਦਰ ਕੌਰ; ਕੀ ਹੈ...

ਕੌਣ ਹੈ ਕੰਗਨਾ ਰਣੌਤ ‘ਤੇ ਹੱਥ ਚੁੱਕਣ ਵਾਲੀ ਕੁਲਵਿੰਦਰ ਕੌਰ; ਕੀ ਹੈ ਪਰਿਵਾਰ ਦਾ ਰਿਐਕਸ਼ਨ, ਜਾਣੋ ਹੁਣ ਤੱਕ ਕੀ-ਕੀ ਹੋਇਆ

 ਸੀਆਈਐਸਐੱਫ ਦੀ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ

ਬੀਤੇ ਦਿਨ ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ਉੱਤੇ ਉਸ ਵੇਲ੍ਹੇ ਹੰਗਾਮਾ ਹੋ ਗਿਆ, ਜਦੋਂ ਦਿੱਲੀ ਜਾਣ ਤੋਂ ਪਹਿਲਾਂ ਸਕਿਓਰਿਟੀ ਚੈਕ ਸਮੇਂ ਕੰਗਨਾ ਰਣੌਤ ਦੇ ਸੀਆਈਐਸਐਫ ਮਹਿਲਾ ਜਵਾਨ ਨੇ ਉਸ ਦੇ ਥੱਪੜ ਮਾਰ ਦਿੱਤਾ। ਇਸ ਬਾਅਦ ਅਜੇ ਤੱਕ ਇਹ ਇਹ ਮਾਮਲਾ ਤੂਲ ਫੜ੍ਹਦਾ ਨਜ਼ਰ ਆ ਰਿਹਾ ਹੈ। ਕੁਲਵਿੰਦਰ ਕੌਰ ਵਲੋਂ ਕੰਗਨਾ ਨੂੰ ਥੱਪੜ ਮਾਰੇ ਜਾਣ ਤੋਂ ਬਾਅਦ ਜਿੱਥੇ ਕਿਸਾਨ ਜੱਥੇਬੰਦੀਆਂ ਨੇ ਸਮਰਥਨ ਕੀਤਾ, ਉੱਥੇ ਹੀ ਕੁਲਵਿੰਦਰ ਦੇ ਭਰਾ ਨੇ ਵੀ ਕਿਹਾ ਕਿ ਉਹ ਹਰ ਆਉਣ ਵਾਲੇ ਸਮੇਂ ਨਾਲ ਨਜਿੱਠਣ ਲਈ ਤਿਆਰ ਹਨ। ਜਾਣੋ ਆਖਰ ਕੌਣ ਹੈ ਕੁਲਵਿੰਦਰ ਕੌਰ ਅਤੇ ਹੁਣ ਤੱਕ ਕੀ-ਕੀ ਹੋਇਆ –

ਪਤੀ ਵੀ ਫੌਜ ਵਿੱਚ, ਖੁਦ ਪਿਛਲੇ 2 ਸਾਲ ਤੋਂ ਚੰਡੀਗੜ੍ਹ ਤੈਨਾਤ: ਦਰਅਸਲ, ਕੁਲਵਿੰਦਰ ਕੌਰ ਪੰਜਾਬ ਦੇ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਸੰਬੰਧਿਤ ਹੈ ਅਤੇ ਉਸ ਦੀ ਉਮਰ 35 ਸਾਲ ਦੇ ਕਰੀਬ ਹੈ। ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਬੰਧਕ ਸੈਕਟਰੀ ਹੈ। ਉਸ ਦਾ ਪਤੀ ਵੀ ਕੇਂਦਰੀ ਸੁਰੱਖਿਆ ਦਸਤਿਆਂ ‘ਚ ਤੈਨਾਤ ਹੈ। ਕੁਲਵਿੰਦਰ ਕੌਰ ਦੇ 2 ਬੱਚੇ ਹਨ, ਲਗਭਗ 10 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ।

ਉਸ ਦੇ ਪਤੀ ਦੀ ਪੋਸਟਿੰਗ ਸਰਹੱਦ ਉੱਤੇ ਦੱਸੀ ਜਾ ਰਹੀ ਹੈ। ਪਿਛਲੇ 2 ਸਾਲ ਤੋਂ ਕੁਲਵਿੰਦਰ ਕੌਰ ਚੰਡੀਗੜ੍ਹ ਏਅਰਪੋਰਟ ਉੱਤੇ ਤੈਨਾਤ ਸੀ ਅਤੇ ਕੱਲ੍ਹ ਦੇ ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਸੀਆਈਐਸਐਫ ਵੱਲੋਂ ਮੁੱਅਤਲ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 ਕੁਲਵਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਅਤੇ ਹਾਲ ਹੀ ਵਿੱਚ ਮੰਡੀ ਲੋਕ ਸਭਾ ਖੇਤਰ ਤੋਂ ਭਾਜਪਾ ਦੀ ਟਿਕਟ ਉੱਤੇ ਜਿੱਤ ਹਾਸਿਲ ਕਰਨ ਵਾਲੀ ਕੰਗਨਾ ਰਣੌਤ ਨੂੰ ਚੈਕਿੰਗ ਦੇ ਦੌਰਾਨ ਚੰਡੀਗੜ੍ਹ ਏਅਰ ਪੋਰਟ ਉੱਤੇ ਨਾ ਸਿਰਫ ਹੱਥ ਚੁੱਕਿਆ ਸੀ, ਸਗੋਂ ਇਸ ਪੂਰੇ ਹਾਦਸੇ ਤੋਂ ਬਾਅਦ ਉਸ ਨੇ ਇਹ ਕਿਹਾ ਵੀ ਸੀ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੇ ਦੌਰਾਨ ਇਹ ਬਿਆਨ ਦਿੱਤਾ ਸੀ ਕਿ 100 – 100 ਰੁਪਏ ਦੇ ਵਿੱਚ ਮਹਿਲਾਵਾਂ ਕਿਸਾਨ ਅੰਦੋਲਨ ਦੇ ਵਿੱਚ ਬੈਠੀਆਂ ਹਨ, ਉਸ ਸਮੇਂ ਮੇਰੀ ਮਾਂ ਉਸ ਧਰਨੇ ਵਿੱਚ ਸ਼ਾਮਿਲ ਸੀ।

ਥੱਪੜ ਕਾਂਡ ਤੋਂ ਬਾਅਦ ਕੰਗਨਾ ਦਾ ਰਿਐਕਸ਼ਨ : ਇਸ ਤੋਂ ਬਾਅਦ ਕੰਗਨਾ ਰਨੌਤ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਆਪਣੇ ਸਹੀ ਸਲਾਮਤ ਹੋਣ ਦੀ ਅਤੇ ਪੰਜਾਬ ਦੇ ਵਿੱਚ ਵੱਧ ਰਹੇ ਵੱਖਵਾਦੀ ਅਤੇ ਅੱਤਵਾਦੀ ਗਤੀਵਿਧੀਆਂ ‘ਤੇ ਚਿੰਤਾ ਵੀ ਜ਼ਾਹਿਰ ਕੀਤੀ ਹੈ। ਕੰਗਨਾ ਨੇ ਕਿਹਾ ਕਿ, “ਪੰਜਾਬ ਵਿੱਚ ਅੱਤਵਾਦ ਵੱਧ ਰਿਹਾ ਹੈ।”

ਅਸੀਂ ਕੁਲਵਿੰਦਰ ਦੇ ਨਾਲ, ਜੋ ਵੀ ਹੋਵੇਗਾ ਸਾਹਮਣਾ ਕਰਾਂਗੇ: ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਕਿਸਾਨ ਜਥੇਬੰਦੀਆਂ ਦੇ ਨਾਲ ਜੁੜਿਆ ਹੋਇਆ ਹੈ। ਉਹ ਸਰਵਣ ਸਿੰਘ ਪੰਧੇਰ ਅਤੇ ਸਤਨਾਮ ਪੰਨੂ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂਬਰ ਹੈ। ਸ਼ੇਰ ਸਿੰਘ ਮਹੀਵਾਲ ਨੇ ਕਿਹਾ, “ਜੈ ਜਵਾਨ, ਜੈ ਕਿਸਾਨ, ਇਹ ਦੋਵੇਂ ਚੀਜ਼ਾਂ ਦੇਸ਼ ਨੂੰ ਸਫਲ ਬਣਾ ਰਹੀਆਂ ਹਨ ਅਤੇ ਕਿਸਾਨ ਖੇਤਾਂ ਵਿੱਚ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਤੇ ਦੇਸ਼ ਦਾ ਪੇਟ ਵੀ ਪਾਲ ਰਿਹਾ ਹੈ। ਸਾਡੇ ਦੇਸ਼ ਦੇ ਉਹੀ ਸੈਨਿਕ ਸਰਹੱਦਾਂ ‘ਤੇ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਆਪਣੀ ਸੁਰੱਖਿਆ ਵੀ ਪ੍ਰਦਾਨ ਕਰ ਰਹੇ ਹਨ, ਇਸ ਲਈ ਦੇਸ਼ ਦੇ ਜਵਾਨ ਅਤੇ ਕਿਸਾਨ ਜ਼ਿੰਦਾਬਾਦ।”

ਕੰਗਨਾ ਰਣੌਤ ਨੇ ਹਮੇਸ਼ਾ ਉਲਟ ਬਿਆਨ ਦਿੱਤਾ ਹੈ, ਫਿਰ ਚਾਹੇ ਉਹ ਕਿਸਾਨਾਂ ਲਈ ਹੋਵੇ ਜਾਂ ਸਾਡੀਆਂ ਮਾਂਵਾਂ-ਭੈਣਾਂ ਲਈ। ਇਸ ਲਈ ਰੋਸ ਤਾਂ ਹੈ ਹੀ। ਉਸ ਸਮੇਂ ਸਕਿਓਰਿਟੀ ਨੂੰ ਲੈ ਕੇ ਬਵਾਲ ਹੋਇਆ, ਤਾਂ ਇਹ ਭਾਵਨਾਵਾਂ ਭੜਕ ਗਈਆਂ, ਤਾਂ ਕੁਲਵਿੰਦਰ ਨੇ ਥੱਪੜ ਮਾਰ ਦਿੱਤਾ। ਕੁਲਵਿੰਦਰ ਨਾਲ ਅਸੀ ਵੀ ਖੜੇ ਹਾਂ ਅਤੇ ਪੂਰਾ ਪੰਜਾਬ ਵੀ। ਜੋ ਵੀ ਹੋਵੇਗਾ ਅਸੀ ਸਾਹਮਣਾ ਕਰਨ ਲਈ ਤਿਆਰ ਹਾਂ। – ਸ਼ੇਰ ਸਿੰਘ ਮਹੀਵਾਲ, ਕੁਲਵਿੰਦਰ ਕੌਰ ਦਾ ਭਰਾ

ਥੱਪੜ ਕਾਂਡ  ਤੋਂ ਬਾਅਦ ਜ਼ਿੰਮੇਵਾਰ ਮੰਨਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ। ਨਾਲ ਹੀ CISF ਦੇ DG ਨੀਨਾ ਸਿੰਘ ਨੇ ਮਹਿਲਾ ਜਵਾਨ ਖਿਲਾਫ਼ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments