ਜਦੋਂ ਮਾਨਸੀ ਐਵਾਰਡ ਲੈਣ ਲਈ ਸਟੇਜ ‘ਤੇ ਗਈ ਤਾਂ ਉਹ ਇੰਨੀ ਭਾਵੁਕ ਹੋ ਗਈ ਕਿ ਹੰਝੂ ਨਹੀਂ ਰੋਕ ਸਕੀ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਨ੍ਹਾਂ ਨੂੰ ਦਿਲਾਸਾ ਦਿੰਦੇ ਨਜ਼ਰ ਆਈ।
ਮਾਨਸੀ ਪਾਰੇਖ (manasi parekh) ਗੋਹਿਲ ਇੱਕ ਮਸ਼ਹੂਰ ਅਦਾਕਾਰਾ, ਗਾਇਕਾ, ਨਿਰਮਾਤਾ ਅਤੇ ਕੰਟੈਂਟ ਨਿਰਮਾਤਾ ਹੈ। ਉਸਨੂੰ ਸਟਾਰ ਪਲੱਸ ਦੇ ਸੀਰੀਅਲ ਸੁਮਿਤ ਸੰਭਾਲ ਲੇਗਾ ਹੈ ਵਿੱਚ ਉਸਦੇ ਕਿਰਦਾਰ ਮਾਇਆ ਅਤੇ ਸੀਰੀਅਲ ਜ਼ਿੰਦਗੀ ਕਾ ਹਰ ਰੰਗ ਗੁਲਾਲ ਵਿੱਚ ਉਸਦੇ ਕਿਰਦਾਰ ਗੁਲਾਲ ਲਈ ਅਜੇ ਵੀ ਯਾਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਉਸਦੀ ਗੁਜਰਾਤੀ ਫਿਲਮ ਕੱਛ ਐਕਸਪ੍ਰੈਸ ਲਈ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ।
ਰਾਸ਼ਟਰਪਤੀ ਨੇ ਦਿੱਤਾ ਹੌਂਸਲਾ
ਜਦੋਂ ਮਾਨਸੀ ਐਵਾਰਡ ਲੈਣ ਲਈ ਸਟੇਜ ‘ਤੇ ਗਈ ਤਾਂ ਉਹ ਇੰਨੀ ਭਾਵੁਕ ਹੋ ਗਈ ਕਿ ਹੰਝੂ ਨਹੀਂ ਰੋਕ ਸਕੀ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਉਨ੍ਹਾਂ ਨੂੰ ਦਿਲਾਸਾ ਦਿੰਦੇ ਨਜ਼ਰ ਆਈ। ਦਰਅਸਲ 8 ਅਕਤੂਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ‘ਚ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਨਾਲ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐਵਾਰਡ ਲੈਂਦੇ ਸਮੇਂ ਮਾਨਸੀ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਹੋਏ ਰੋ ਪਈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਸ ਦੇ ਮੋਢੇ ‘ਤੇ ਹੱਥ ਰੱਖ ਕੇ ਉਸ ਨੂੰ ਹੌਂਸਲਾ ਦਿੱਤਾ।
ਦਿੱਗਜ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਸਭ ਤੋਂ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਾਂਸਰ ਮਿਥੁਨ ਚੱਕਰਵਰਤੀ ਪਿਛਲੇ 50 ਸਾਲਾਂ ਤੋਂ ਫਿਲਮਾਂ ਵਿੱਚ ਕੰਮ ਕਰ ਰਹੇ ਹਨ। ਮਾਨਸੀ ਦੇ ਨਾਲ ਨਿਤਿਆ ਮੇਨੇਨ ਨੂੰ ਵੀ ਬੈਸਟ ਅਦਾਕਾਰ ਦਾ ਪੁਰਸਕਾਰ ਮਿਲਿਆ। ਨਿਤਿਆ ਨੇ ਧਨੁਸ਼ ਦੀ ਫਿਲਮ ਤਿਰੂਚਿੱਤੰਬਲਮ ਵਿੱਚ ਆਪਣੀ ਅਦਾਕਾਰੀ ਲਈ ਪੁਰਸਕਾਰ ਜਿੱਤਿਆ। ਰਿਸ਼ਭ ਸ਼ੈੱਟੀ ਨੂੰ ਕੰਤਾਰਾ ਲਈ ਸਰਵੋਤਮ ਅਦਾਕਾਰ ਲੀਡ ਐਵਾਰਡ ਮਿਲਿਆ।
ਵਿਰਲ ਸ਼ਾਹ ਦੁਆਰਾ ਨਿਰਦੇਸ਼ਤ ਕੱਛ ਐਕਸਪ੍ਰੈਸ ਵਿੱਚ ਰਤਨਾ ਪਾਠਕ ਸ਼ਾਹ, ਧਰਮਿੰਦਰ ਗੋਹਿਲ, ਦਰਸ਼ੀਲ ਸਫਾਰੀ ਅਤੇ ਵਿਰਾਫ ਪਟੇਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ।