ਲੋਕ ਸਭਾ ਚੋਣਾਂ 2024 ਵਿਚ ਭਾਜਪਾ ਪੂਰਨ ਬਹੁਮਤ ਤੋਂ ਖੁੰਝ ਗਈ।
ਲੋਕ ਸਭਾ ਚੋਣਾਂ 2024 ਵਿਚ ਭਾਜਪਾ ਪੂਰਨ ਬਹੁਮਤ ਤੋਂ ਖੁੰਝ ਗਈ। ਹਾਲਾਂਕਿ ਐੱਨਡੀਏ ਨੇ ਕੁੱਲ 293 ਸੀਟਾਂ ਹਾਸਿਲ ਕਰ ਕੇ 272 ਸੀਟਾਂ (ਬਹੁਮਤ) ਦਾ ਅੰਕੜਾ ਹਾਸਿਲ ਕਰ ਲਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ।
ਦਿੱਲੀ ਦੇ ਸੈਂਟਰਲ ਹਾਲ ਵਿਚ ਅੱਜ ਐੱਨਡੀਏ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਨੇਤਾ, ਮੁੱਖ ਮੰਤਰੀ, ਸੰਸਦ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਤੋਂ ਪਹਿਲਾਂ ਏਜੇਪੀ ਪ੍ਰਧਾਨ ਚਿਰਾਗ ਪਾਸਵਾਨ ਅਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਸੰਸਦ ਕੰਪਲੈਕਸ ਵਿਚ ਮੁਲਾਕਾਤ ਕੀਤੀ। ਦੋਹਾਂ ਨੇਤਾ ਇਕ-ਦੂਜੇ ਨੂੰ ਗਲੇ ਮਿਲੇ ਤੇ ਉਨ੍ਹਾਂ ਵਿਚਕਾਰ ਸੰਖੇਪ ਗੱਲਬਾਤ ਹੋਈ।
ਜ਼ਿਕਰਯੋਗ ਹੈ ਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਚਿਰਾਗ ਪਾਸਵਾਨ ਅਦਾਕਾਰ ਸਨ। ਉਨ੍ਹਾਂ ਨੇ ਕੰਗਨਾ ਰਣੌਤ ਨਾਲ ਫਿਲਮ ‘ਮਿਲੇ ਨਾ ਮਿਲੇ ਹਮ’ ਵਿਚ ਕੰਮ ਕੀਤਾ ਹੈ ਅਤੇ ਦੋਹਾਂ ਵਿਚਾਲੇ ਕੈਮਿਸਟਰੀ ਕਾਫੀ ਚੰਗੀ ਹੈ। ਜਾਣਕਾਰੀ ਮੁਤਾਬਿਕ ਨਰਿੰਦਰ ਮੋਦੀ 9 ਜੂਨ ਨੂੰ ਸ਼ਾਮ 6 ਵਜੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਕੰਗਨਾ ਨੇ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਹੈ।