ਮੌਸਮ ਵਿਭਾਗ ਨੇ ਪੰਜਾਬ ’ਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ।
ਮੌਸਮ ਵਿਭਾਗ ਨੇ ਪੰਜਾਬ ’ਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਨੇ ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰੀ ਬਾਰਿਸ਼ ਦੀ ਇਹ ਸਥਿਤੀ 14 ਜੁਲਾਈ ਤੱਕ ਜਾਰੀ ਰਹਿ ਸਕਦੀ ਹੈ। ਵੀਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਤੇਜ਼ ਧੁੱਪ ਨਿਕਲੀ। ਗਰਮੀ ਤੇ ਹੁੰਮਸ ਨਾਲ ਲੋਕ ਸਾਰਾ ਦਿਨ ਪਰੇਸ਼ਾਨ ਰਹੇ। ਬੀਤੇ ਦਿਨ ਦੇ ਮੁਕਾਬਲੇ ਤਾਪਮਾਨ ’ਚ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਬਠਿੰਡਾ 42.0 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ’ਚ ਸਭ ਤੋਂ ਗਰਮ ਰਿਹਾ। ਇਸੇ ਤਰ੍ਹਾਂ ਅਮ੍ਰਿਤਸਰ ਦਾ ਤਾਪਮਾਨ 38.1, ਪਟਿਆਲਾ ਦਾ 38.7, ਪਠਾਨਕੋਟ ਦਾ 38.5, ਗੁਰਦਾਸਪੁਰ ਦਾ 37.0, ਐੱਸਬੀਐੱਸ ਨਗਰ ਦਾ 36.5, ਫਤਿਹਗੜ੍ਹ ਸਾਹਿਬ ਦਾ 37.4, ਫਿਰੋਜਪੁਰ ਦਾ 40.1, ਲੁਧਿਆਣਾ ਦਾ 40.7, ਮੋਗਾ ਦਾ 38.0 ਤੇ ਮੁਹਾਲੀ ਦਾ ਤਾਪਮਾਨ 38.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।