Kangana ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇਕ ਨੋਟ ਸ਼ੇਅਰ ਕੀਤਾ ਹੈ ।
ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਉਂਦੀ ਹੈ, ਜਿਸ ਕਾਰਨ ਉਸ ਨੂੰ ਅਕਸਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਕੰਗਨਾ ਨੇ ਫਿਰ ਤੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਈ ਹੈ। ਅਦਾਕਾਰਾ ਨੇ ਭਾਰਤ ਦੇ ਲੋਕਾਂ ਨੂੰ ਇੱਕ ਖਾਸ ਸੰਦੇਸ਼ ਵੀ ਦਿੱਤਾ ਹੈ।
ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇਕ ਨੋਟ ਸ਼ੇਅਰ ਕੀਤਾ ਹੈ, ਜਿਸ ‘ਚ ਉਸ ਨੇ ਲਿਖਿਆ ਹੈ ਕਿ ਸ਼ਾਂਤੀ ਹਵਾ ਜਾਂ ਧੁੱਪ ਦੇ ਰੋਸ਼ਨੀ ‘ਚ ਨਹੀਂ ਹੈ ਜਿਸ ਨੂੰ ਤੁਸੀਂ ਆਪਣਾ ਅਧਿਕਾਰ ਸਮਝਦੇ ਹੋ ਤੇ ਮੁਫਤ ‘ਚ ਤੁਹਾਡੇ ਕੋਲ ਆ ਜਾਵੇਗੀ। ਮਹਾਭਾਰਤ ਹੋਵੇ ਜਾਂ ਰਾਮਾਇਣ, ਦੁਨੀਆ ਦੇ ਇਤਿਹਾਸ ‘ਚ ਸਭ ਤੋਂ ਵੱਡੀਆਂ ਲੜਾਈਆਂ ਸ਼ਾਂਤੀ ਲਈ ਲੜੀਆਂ ਗਈਆਂ ਹਨ।
ਇਸ ਦੇ ਅੱਗੇ ਉਨ੍ਹਾਂ ਲਿਖਿਆ ਕਿ ਆਪਣੀਆਂ ਤਲਵਾਰਾਂ ਚੁੱਕੋ ਤੇ ਉਨ੍ਹਾਂ ਨੂੰ ਧਾਰਦਾਰ ਰੱਖੋ। ਹਰ ਰੋਜ਼ ਕਿਸੇ ਕਿਸਮ ਦੀ ਲੜਾਈ ਦਾ ਅਭਿਆਸ ਕਰੋ। ਜੇਕਰ ਜ਼ਿਆਦਾ ਨਹੀਂ ਤਾਂ ਸਵੈ-ਰੱਖਿਆ ਲਈ ਹਰ ਰੋਜ਼ 10 ਮਿੰਟ ਦਿਓ। ਦੂਜਿਆਂ ਦੇ ਹਥਿਆਰਾਂ ਅੱਗੇ ਝੁਕਣਾ ਤੁਹਾਡੀ ਲੜਾਈ ‘ਚ ਅਸਮਰੱਥਾ ਦਾ ਨਤੀਜਾ ਨਹੀਂ ਹੋਣਾ ਚਾਹੀਦਾ।
ਰੱਖਿਆ ਲਈ ਰਹਿਣਾ ਚਾਹੀਦਾ ਤਿਆਰ
ਕੰਗਨਾ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ ਕਿ ਭਰੋਸੇ ‘ਚ ਸਮਰਪਣ ਕਰਨਾ ਪਿਆਰ ਹੈ, ਪਰ ਡਰ ਵਿਚ ਕਾਇਰਤਾ ਹੈ। ਇਜ਼ਰਾਈਲ ਵਾਂਗ ਅਸੀਂ ਵੀ ਹੁਣ ਕੱਟੜਪੰਥੀਆਂ ਦੀ ਘੇਰਾਬੰਦੀ ਹੇਠ ਹਾਂ। ਸਾਨੂੰ ਆਪਣੀ ਧਰਤੀ ‘ਤੇ ਲੋਕਾਂ ਦੀ ਰੱਖਿਆ ਲਈ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਦੀ ਇਸ ਪੋਸਟ ਨੂੰ ਕਈ ਲੋਕ ਬੰਗਲਾਦੇਸ਼ ‘ਚ ਚੱਲ ਰਹੇ ਵਿਵਾਦ ਨਾਲ ਜੋੜ ਕੇ ਦੇਖ ਰਹੇ ਹਨ।
ਐਮਰਜੈਂਸੀ ‘ਚ ਨਜ਼ਰ ਆਵੇਗੀ ਕੰਗਨਾ
ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ‘ਐਮਰਜੈਂਸੀ’ ‘ਚ ਨਜ਼ਰ ਆਵੇਗੀ। ਉਸ ਨੇ ਇਸ ਫਿਲਮ ਦਾ ਐਲਾਨ ਸਾਲ 2021 ‘ਚ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਖੁਦ ਅਦਾਕਾਰਾ ਨੇ ਕੀਤਾ ਹੈ ਤੇ ਇਸ ਤੋਂ ਇਲਾਵਾ ਅਨੁਪਮ ਖੇਰ, ਮਿਲਿੰਦ ਸੋਮਨ, ਮਹਿਮਾ ਚੌਧਰੀ ਤੇ ਸ਼੍ਰੇਅਸ ਤਲਪੜੇ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ।