Saturday, October 19, 2024
Google search engine
HomeDeshਪੰਜਾਬ ਨੂੰ ਅੱਜ ਮਿਲਣਗੀਆਂ ਦੋ ਵੰਦੇ ਭਾਰਤ ਟਰੇਨਾਂ

ਪੰਜਾਬ ਨੂੰ ਅੱਜ ਮਿਲਣਗੀਆਂ ਦੋ ਵੰਦੇ ਭਾਰਤ ਟਰੇਨਾਂ

ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਵੰਦੇ ਭਾਰਤ ਟਰੇਨ 30 ਦਸੰਬਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਰੇਲਵੇ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ।  ਪਹਿਲੇ ਦਿਨ ਸਾਰੇ ਯਾਤਰੀਆਂ ਨੂੰ ਇਸ ਟਰੇਨ ‘ਚ ਦਿੱਲੀ ਤੱਕ ਮੁਫਤ ਸਫਰ ਮਿਲੇਗਾ। ਇਹ ਟਰੇਨ ਸ਼ਨੀਵਾਰ ਸਵੇਰੇ 11:15 ਵਜੇ ਰਵਾਨਾ ਹੋਵੇਗੀ। ਬਾਕੀ ਦਿਨਾਂ ਵਿੱਚ ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 8:15 ਵਜੇ ਚੱਲੇਗੀ ਅਤੇ ਦੁਪਹਿਰ 1:30 ਵਜੇ ਦਿੱਲੀ ਪਹੁੰਚੇਗੀ।

1 ਜਨਵਰੀ, 2024 ਤੋਂ ਆਮ ਲੋਕ ਇਸ ‘ਚ ਸਫਰ ਕਰ ਸਕਣਗੇ। ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਦੇਰ ਰਾਤ ਤੱਕ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੰਦੇ ਭਾਰਤ ਟਰੇਨ ਲਈ ਵਾਸ਼ਿੰਗ ਲਾਈਨ ਨੰਬਰ ਪੰਜ ਤਿਆਰ ਕੀਤੀ ਗਈ ਹੈ। ਦੱਸ ਦਈਏ ਕਿ ਇਹ ਟਰੇਨ ਅੰਮ੍ਰਿਤਸਰ ਤੋਂ ਸਵੇਰੇ 9:26 ‘ਤੇ ਰਵਾਨਾ ਹੋਵੇਗੀ, ਜਲੰਧਰ ਕੈਂਟ, ਲੁਧਿਆਣਾ ਤੋਂ 10.16 ‘ਤੇ, ਅੰਬਾਲਾ ਤੋਂ 11.34 ‘ਤੇ ਅਤੇ 1.30 ‘ਤੇ ਦਿੱਲੀ ਪਹੁੰਚੇਗੀ। ਇਸ ਤੋਂ ਬਾਅਦ ਇਹ ਟਰੇਨ ਦਿੱਲੀ ਤੋਂ ਦੁਪਹਿਰ 3:15 ‘ਤੇ ਰਵਾਨਾ ਹੋਵੇਗੀ ਅਤੇ ਰਾਤ 8:35 ‘ਤੇ ਅੰਮ੍ਰਿਤਸਰ ਪਹੁੰਚੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਤੋਂ ਛੇ ਵੰਦੇ ਭਾਰਤ ਟਰੇਨਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ‘ਚੋਂ ਇਕ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਚੱਲੇਗੀ। ਇਸ ਦੀ ਰਫਤਾਰ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਟਰੇਨ ਹਫ਼ਤੇ ਵਿੱਚ ਛੇ ਦਿਨ ਚੱਲੇਗੀ। ਇਹ ਟਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅੰਮ੍ਰਿਤਸਰ ‘ਚ ਉਦਘਾਟਨ ਮੌਕੇ ਪਹੁੰਚਣਗੇ। ਰੇਲਵੇ ਨੇ ਕਰੀਬ 100 ਵੀਆਈਪੀਜ਼ ਨੂੰ ਸੱਦਾ ਪੱਤਰ ਭੇਜਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments