Saturday, October 19, 2024
Google search engine
HomeDeshਕੱਲ੍ਹ ਸਵੇਰੇ ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲੇਗੀ 'ਵੰਦੇ ਭਾਰਤ ਐਕਸਪ੍ਰੈੱਸ'

ਕੱਲ੍ਹ ਸਵੇਰੇ ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲੇਗੀ ‘ਵੰਦੇ ਭਾਰਤ ਐਕਸਪ੍ਰੈੱਸ’

ਜਲੰਧਰ: ਦੇਸ਼ ਦੀ ਸੈਮੀ-ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਦੇ ਅੰਮ੍ਰਿਤਸਰ ਰੂਟ ‘ਤੇ ਚੱਲਣ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਰੇਲਵੇ ਵਿਭਾਗ ਨੇ 30 ਦਸੰਬਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਤੱਕ ਵੰਦੇ ਭਾਰਤ ਐਕਸਪ੍ਰੈਸ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੰਦੇ ਭਾਰਤ ਦੇ ਰੂਪ ਵਿੱਚ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੇ ਹਨ।

ਰੇਲਵੇ ਸੂਤਰਾਂ ਮੁਤਾਬਕ ਸ਼ੁਰੂਆਤੀ ਵੰਦੇ ਭਾਰਤ ਰੇਲ ਗੱਡੀ 30 ਦਸੰਬਰ ਨੂੰ ਸਵੇਰੇ 11 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ 11.40 ਵਜੇ ਬਿਆਸ ਅਤੇ ਦੁਪਹਿਰ 12.12 ਵਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਪਹੁੰਚੇਗੀ। ਇੱਥੋਂ 2 ਮਿੰਟ ਰੁਕਣ ਤੋਂ ਬਾਅਦ ਇਹ 12.14 ਵਜੇ ਰਵਾਨਾ ਹੋਵੇਗੀ। ਫਗਵਾੜਾ, ਲੁਧਿਆਣਾ, ਅੰਬਾਲਾ ਕੈਂਟ ਸਟੇਸ਼ਨਾਂ ‘ਤੇ ਰੁਕਣ ਤੋਂ ਬਾਅਦ ਇਹ ਸ਼ਾਮ 5.20 ਵਜੇ ਦਿੱਲੀ ਸਟੇਸ਼ਨ ਪਹੁੰਚੇਗੀ। ਉਦਘਾਟਨ ਵਾਲੇ ਦਿਨ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਰੇਲਵੇ ਵਿਭਾਗ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਹੈ, ਜਿਸ ‘ਚ ਸਕੂਲੀ ਬੱਚੇ ਆਪਣੀ ਪੇਸ਼ਕਾਰੀ ਕਰਨਗੇ।

ਇਸ ਦੌਰਾਨ ਸੰਸਦ ਮੈਂਬਰ, ਵਿਧਾਇਕ ਅਤੇ ਸੀਨੀਅਰ ਭਾਜਪਾ ਆਗੂ ਵੀ ਮੌਜੂਦ ਰਹਿਣਗੇ। ਰੇਲਵੇ ਅਧਿਕਾਰੀਆਂ ਮੁਤਾਬਕ ਵੰਦੇ ਭਾਰਤ ਐਕਸਪ੍ਰੈਸ ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ ਵਿੱਚ 6 ਦਿਨ ਚੱਲੇਗੀ। ਅੰਮ੍ਰਿਤਸਰ ਤੋਂ ਇਸ ਦੀ ਰਵਾਨਗੀ ਦਾ ਸਮਾਂ ਸਵੇਰੇ 8.05 ਵਜੇ ਹੋਵੇਗਾ ਅਤੇ ਸਵੇਰੇ 9.12 ਵਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਪਹੁੰਚੇਗੀ। ਇਹ ਟਰੇਨ ਦੁਪਹਿਰ 1.30 ਵਜੇ ਦਿੱਲੀ ਸਟੇਸ਼ਨ ਪਹੁੰਚੇਗੀ।

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰੇਲਗੱਡੀ ਦੇ ਸਮੇਂ ਵਿੱਚ ਹੀ ਬਦਲਾਅ ਕੀਤਾ ਗਿਆ ਹੈ। ਪਹਿਲੇ ਦਿਨ ਇਸ ਟਰੇਨ ਵਿੱਚ ਰੇਲਵੇ ਅਧਿਕਾਰੀ, ਆਗੂ ਅਤੇ ਹੋਰ ਵੀ.ਆਈ.ਪੀਜ਼ ਮੁਫਤ ਯਾਤਰਾ ਕਰ ਸਕਣਗੇ। ਉਨ੍ਹਾਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਜਿਸ ਸਟੇਸ਼ਨ ਤੋਂ ਪਤਵੰਤੇ ਚੜ੍ਹਣਗੇ, ਉਨ੍ਹਾਂ ਨੂੰ ਅਗਲੇ ਸਟੇਸ਼ਨ ‘ਤੇ ਉਤਰਨਾ ਹੋਵੇਗਾ। ਉਦਘਾਟਨੀ ਟ੍ਰੇਨ ਦੀ ਟਿਕਟ ਕਮਰਸ਼ੀਅਲ ਵਿਭਾਗ ਦੇ ਅਧਿਕਾਰੀ ਦੇਣਗੇ। ਰੇਲਵੇ ਵਿਭਾਗ ਨੇ ਇਸ ਟ੍ਰੇਨ ਦਾ ਸ਼ੈਡਿਊਲ ਅਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਟ੍ਰੇਨ ਦਾ ਨੰਬਰ, ਸਟਾਪੇਜ ਅਤੇ ਸਮਾਂ ਸਾਰਣੀ ਵੀ ਦਿੱਤੀ ਗਈ ਹੈ। ਇਸ ਟ੍ਰੇਨ ਵਿੱਚ 8 ਕੋਚ ਹੋਣਗੇ। ਅੱਜ ਜਾਂ ਕੱਲ੍ਹ ਤੱਕ ਇਸ ਟ੍ਰੇਨ ਦੀ ਬੁਕਿੰਗ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਸ਼ਹਿਰ ਦੀ ਬਜਾਏ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਸਟਾਪੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੈਂਟ ਸਟੇਸ਼ਨ ਨੂੰ ਰੇਲਵੇ ਦੀ ਅੰਮ੍ਰਿਤ ਭਾਰਤ ਯੋਜਨਾ ਲਈ ਚੁਣਿਆ ਗਿਆ ਸੀ। ਇਸ ਲਈ ਪਹਿਲਕਦਮੀ ਦੇ ਆਧਾਰ ‘ਤੇ ਕਰੀਬ 99 ਕਰੋੜ ਰੁਪਏ ਦੀ ਲਾਗਤ ਨਾਲ ਕੈਂਟ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਵੰਦੇ ਭਾਰਤ ਐਕਸਪ੍ਰੈਸ ਨੂੰ ਕੈਂਟ ਰੇਲਵੇ ਸਟੇਸ਼ਨ ‘ਤੇ ਰੁਕਣ ਦਾ ਇਹ ਵੀ ਇਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਖਾਸ ਗੱਲ ਇਹ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਤੱਕ ਕਰੀਬ ਸਾਢੇ 5 ਘੰਟੇ ਅਤੇ ਕਟੜਾ ਤੋਂ ਦਿੱਲੀ ਵਿਚਾਲੇ 8 ਘੰਟੇ ਦਾ ਸਮਾਂ ਲੱਗੇਗਾ। ਕਟੜਾ ਅਤੇ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਟਰੇਨ (22478) ਕਟੜਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ। ਸਵੇਰੇ 11.44 ਵਜੇ ਅੰਬਾਲਾ ਕੈਂਟ ਪਹੁੰਚੇਗਾ। ਇੱਥੇ 2 ਮਿੰਟ ਦੇ ਰੁਕਣ ਤੋਂ ਬਾਅਦ ਇਹ ਦਿੱਲੀ ਲਈ ਰਵਾਨਾ ਹੋਵੇਗੀ। ਦੁਪਹਿਰ 2 ਵਜੇ ਦਿੱਲੀ ਪਹੁੰਚਣਗੀ। ਵਾਪਸੀ ਵਿਚ (22477) ਦੁਪਹਿਰ 3 ਵਜੇ ਕਟੜਾ ਲਈ ਰਵਾਨਾ ਹੋਵੇਗੀ। ਇਸੇ ਤਰ੍ਹਾਂ ਰੇਲ ਗੱਡੀ ਨੰਬਰ 22488 ਵੰਦੇ ਭਾਰਤ ਰੇਲ ਗੱਡੀ ਸਵੇਰੇ 8.30 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਹ ਦੁਪਹਿਰ 1.50 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਇੱਥੋਂ 3.15 ਵਜੇ ਵਾਪਸ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।

ਵੰਦੇ ਭਾਰਤ ਦੀ ਖ਼ਾਸੀਅਤ

100 ਫ਼ੀਸਦੀ ਸਵਦੇਸ਼ੀ ਹੈ। 100 ਕਿਲੋਮੀਟਰ ਦੀ ਸਪੀਡ 52 ਸੈਕਿੰਡ ਵਿਚ ਫੜੇਗੀ। ਟਰੇਨਾਂ ਵਿਚ ਇੰਜਨ ਦਾ ਇਕ ਵੱਖਰਾ ਹੀ ਕੋਚ ਹੁੰਦਾ ਹੈ ਪਰ ਇਸ ਵਿਚ ਏਕੀਕ੍ਰਿਤ ਇੰਜਣ ਹੈ। ਮੈਟਰੋ ਵਾਂਗ ਆਪਣੇ ਆਪ ਹੀ ਖੁੱਲ੍ਹ ਜਾਵੇਗਾ। ਸੈਫ਼ਟੀ ਫੀਚਰ ਐਂਟੀ ਕਲਾਈਬਿੰਗ ਡਿਵਾਈਜ਼ ਵੀ ਲੱਗਾ ਹੈ। ਹਾਦਸੇ ਹੋਣ ‘ਤੇ ਇਕ-ਦੂਜੇ ਦੇ ਉਪਰ ਨਹੀਂ ਚੜ੍ਹਣਗੇ

ਟਰੇਨ ਦਾ ਨੰਬਰ ਜਨਤਕ ਨਹੀਂ 

ਕੱਟੜਾ-ਨਵੀਂ ਦਿੱਲੀ ਵੰਦੇ ਭਾਰਤ ਦੇ ਉਦਘਾਟਨ ਦੀ ਵੀ ਤਿਆਰੀ ਹੈ। ਅਜੇ ਦੋਵੇਂ ਟਰੇਨਾਂ ਦੇ ਨੰਬਰ ਅਤੇ ਕਿਰਾਏ ਨੂੰ ਜਨਤਕ ਨਹੀਂ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments