ਉੱਤਰਕਾਸ਼ੀ- ਦੀਵਾਲੀ ਵਾਲੇ ਦਿਨ ਯਾਨੀ ਕਿ 12 ਨਵੰਬਰ ਨੂੰ ਉੱਤਰਾਖੰਡ ਦੇ ਉੱਤਰਾਕਾਸ਼ੀ ‘ਚ ਸੁਰੰਗ ਹਾਦਸਾ ਵਾਪਰਿਆ, ਜਿਸ ‘ਚ 41 ਮਜ਼ਦੂਰ ਫਸੇ ਹੋਏ ਹਨ। ਉੱਤਰਾਕਾਸ਼ੀ ਦੇ ਸਿਲਕਿਆਰਾ ‘ਚ ਬਣ ਰਹੀ ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਜ਼ਦੂਰਾਂ ਤੱਕ ਹਰ ਘੰਟੇ ਖਾਣਾ ਵੀ ਪਹੁੰਚਾਇਆ ਜਾ ਰਿਹਾ ਹੈ। ਇਸ ਦਰਮਿਆਨ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਬਚਾਅ ਮੁਹਿੰਮ ਵਿਚ ਲੱਗੇ ਅਧਿਕਾਰੀਆਂ ਮੁਤਾਬਕ ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ 35-40 ਘੰਟਿਆਂ ਵਿਚ ਮਜ਼ਦੂਰਾਂ ਨੂੰ ਬਾਹਰ ਨਿਕਲਣ ‘ਚ ਸਫ਼ਲਤਾ ਮਿਲ ਸਕਦੀ ਹੈ।
ਉੱਤਰਕਾਸ਼ੀ ਸੁਰੰਗ ਵਿਚ ਫਸੇ ਮਜ਼ਦੂਰਾਂ ਦੇ ਰੈਸਕਿਊ ਆਪ੍ਰੇਸ਼ਨ ਦਾ ਅੱਜ 11ਵਾਂ ਦਿਨ ਹੈ। ਔਗਰ ਮਸ਼ੀਨ ਜ਼ਰੀਏ ਸੁਰੰਗ ਅੰਦਰ ਡ੍ਰਿਲਿੰਗ ਕਰਨ ਅਤੇ ਪਾਈਪ ਪਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਔਗਰ ਮਸ਼ੀਨ ਤੋਂ 22 ਮੀਟਰ ਤੱਕ ਜੋ 900 ਐੱਮ. ਐੱਮ. ਪਾਈਪ ਸ਼ੁਰੂ ਵਿਚ ਪਾਏ ਗਏ ਸਨ, ਉਸ ਵਿਚ ਟੈਲੀਸਕੋਪਿਕ ਮੈਥਡ ਤੋਂ 800 ਐੱਮ. ਐੱਮ. ਦਾ ਪਾਈਪ ਪਾਇਆ ਜਾ ਰਿਹਾ ਹੈ। ਔਗਰ ਮਸ਼ੀਨ ਜ਼ਰੀਏ ਪੂਰੀ ਰਾਤ ਡ੍ਰਿਲਿੰਗ ਦਾ ਕੰਮ ਚੱਲਦਾ ਰਿਹਾ।
ਬਚਾਅ ਮੁਹਿੰਮ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ 35-40 ਘੰਟਿਆਂ ਵਿਚ ਮਜ਼ਦੂਰਾਂ ਨੂੰ ਬਾਹਰ ਕੱਢਣ ਵਿਚ ਸਫ਼ਲਤਾ ਮਿਲ ਸਕਦੀ ਹੈ। ਸੁਰੰਗ ਦੇ ਬਾਹਰ ਐਂਬੂਲੈਂਸ ਦਾ ਇਤਜ਼ਾਮ ਕਰ ਲਿਆ ਗਿਆ ਹੈ। 40 ਐਂਬੂਲੈਂਸ ਸੁਰੰਗ ਦੇ ਬਾਹਰ ਪਹੁੰਚ ਗਈਆਂ ਹਨ।