Saturday, October 19, 2024
Google search engine
HomeDeshਅਚਾਨਕ ਨਲਕੇ 'ਚੋਂ ਨਿਕਲਣ ਲੱਗਾ 'ਦੁੱਧ'!

ਅਚਾਨਕ ਨਲਕੇ ‘ਚੋਂ ਨਿਕਲਣ ਲੱਗਾ ‘ਦੁੱਧ’!

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਇਕ ਅਜੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਸਰਕਾਰੀ ਹੈਂਡ ਪੰਪ ਤੋਂ ਦੁੱਧ ਨਿਕਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਭਾਂਡੇ, ਬੋਤਲਾਂ ਅਤੇ ਬਾਲਟੀਆਂ ਲੈ ਕੇ ਹੈਂਡ ਪੰਪ ‘ਤੇ ਪਹੁੰਚੇ ਅਤੇ ਇਸ ਨੂੰ ਦੁੱਧ ਸਮਝ ਕੇ ਭਰਨਾ ਸ਼ੁਰੂ ਕਰ ਦਿੱਤਾ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਨਲਕੇ ‘ਚੋਂ ਚਿੱਟਾ ਪਾਣੀ ਨਿਕਲ ਰਿਹਾ ਸੀ, ਜਿਸ ਨੂੰ ਦੁੱਧ ਸਮਝ ਕੇ ਭਰਨ ਲਈ ਭੀੜ ਲੱਗ ਗਈ। ਲੋਕ ਭਗਵਾਨ ਸ਼ਿਵ ਦੇ ਜੈਕਾਰੇ ਲਾਉਣ ਲੱਗੇ। ਲੋਕਾਂ ਦਾ ਕਹਿਣਾ ਸੀ ਕਿ ਅਜਿਹਾ ਭਗਵਾਨ ਸ਼ਿਵ ਦੇ ਚਮਤਕਾਰ ਕਾਰਨ ਹੋਇਆ ਹੈ।

ਉਥੇ ਹੀ ਕੁਝ ਲੋਕਾਂ ਨੇ ਇਸ ਨੂੰ ਕੁਦਰਤ ਦਾ ਚਮਤਕਾਰ ਕਿਹਾ ਤਾਂ ਕੁਝ ਲੋਕਾਂ ਨੇ ਇਸ ਨੂੰ ਕੈਮੀਕਲ ਰਿਐਕਸ਼ਨ ਕਿਹਾ। ਇਹ ਅਫ਼ਵਾਹ ਫੈਲਦੇ ਹੀ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਿਸ ਨੇ ਵੀ ਨਲਕੇ ‘ਚੋਂ ਦੁੱਧ ਨਿਕਲਣ ਦੀ ਅਫ਼ਵਾਹ ਸੁਣੀ, ਉਹ ਤੁਰੰਤ ਭਾਂਡੇ ਚੁੱਕ ਕੇ ਉਥੇ ਪਹੁੰਚ ਗਿਆ। ਕਈ ਲੋਕ ਇਸ ਦੁੱਧ ਨੂੰ ਪੀਂਦੇ ਵੀ ਦੇਖੇ ਗਏ। ਇਸ ਦੀ ਹਰ ਪਾਸੇ ਚਰਚਾ ਹੋਣ ਲੱਗੀ। ਮਾਮਲਾ ਮੁਰਾਦਾਬਾਦ ਦੇ ਬਿਲਾਰੀ ਥਾਣਾ ਖੇਤਰ ਦਾ ਹੈ। ਇਹ ਘਟਨਾ ਮੁਰਾਦਾਬਾਦ ਦੇ ਮਲੇਰੀ ਬੱਸ ਸਟੈਂਡ ‘ਤੇ ਵਾਪਰੀ। ਸ਼ਨੀਵਾਰ ਸ਼ਾਮ ਨੂੰ ਸਰਕਾਰੀ ਨਲਕੇ ‘ਚੋਂ ਅਚਾਨਕ ਚਿੱਟਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ।

ਇਸ ਦੀ ਸੂਚਨਾ ਸ਼ਹਿਰ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਤੋਂ ਬਾਅਦ ਲੋਕ ਇਸ ਚਿੱਟੇ ਪਾਣੀ ਨੂੰ ਦੁੱਧ ਵਾਂਗ ਲਿਜਾਣ ਲੱਗੇ। ਇਹ ਚਿੱਟਾ ਪਾਣੀ ਘੰਟਿਆਂਬੱਧੀ ਨਲਕੇ ‘ਚੋਂ ਨਿਕਲਦਾ ਰਿਹਾ। ਹਾਲਾਂਕਿ, ਇਸ ਗੱਲ ਦੀ ਠੋਸ ਜਾਣਕਾਰੀ ਨਹੀਂ ਮਿਲ ਸਕੀ ਕਿ ਕਿਸ ਤਰ੍ਹਾਂ ਦੀ ਰਸਾਇਣਕ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਇਸ ਕਿਸਮ ਦਾ ਚਿੱਟਾ ਪਾਣੀ ਨਿਕਲਿਆ। ਦਰਅਸਲ, ਨਲਕੇ ‘ਚੋਂ ਆ ਰਹੇ ਪਾਣੀ ਨੂੰ ਪੀਣ ਵਾਲੇ ਲੋਕਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਵਿੱਚ ਕਿਸੇ ਕਿਸਮ ਦੀ ਬਦਬੂ ਸੀ ਜਾਂ ਇਹ ਨਮਕੀਨ ਸੀ।.

ਭੀੜ ਇਕੱਠੀ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਲੋਕਾਂ ਨੂੰ ਸਮਝਾਇਆ। ਇਸ ਦੇ ਬਾਵਜੂਦ ਘੰਟਿਆਂਬੱਧੀ ਨਲਕੇ ‘ਚੋਂ ਚਿੱਟਾ ਪਾਣੀ ਨਿਕਲਦਾ ਰਿਹਾ ਅਤੇ ਲੋਕ ਇਸ ਨੂੰ ਭਰ ਕੇ ਆਪਣੇ ਘਰਾਂ ਤੱਕ ਪਹੁੰਚਾਉਂਦੇ ਰਹੇ। ਡਾਕਟਰਾਂ ਨੇ ਇਸ ਤਰ੍ਹਾਂ ਦਾ ਪਾਣੀ ਪੀਣ ਤੋਂ ਮਨ੍ਹਾ ਕੀਤਾ ਤੇ ਕਿਹਾ ਕਿ ਇਹ ਵਿਅਕਤੀ ਨੂੰ ਬਿਮਾਰ ਕਰ ਸਕਦਾ ਹੈ। ਨਲਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments