mohammed shami ਆਪਣੀ ਸੱਟ ਤੋਂ ਚੰਗੀ ਤਰ੍ਹਾਂ ਉਭਰ ਰਿਹਾ ਹੈ। ਇਕ ਰਿਪੋਰਟ ਮੁਤਾਬਕ ਸ਼ਮੀ ਫਿਲਹਾਲ NCA ‘ਚ ਆਪਣੇ ਪੁਨਰਵਾਸ ਦੇ ਆਖਰੀ ਪੜਾਅ ‘ਤੇ ਹੈ ਅਤੇ ਪਿਛਲੇ ਮਹੀਨੇ ਗੇਂਦਬਾਜ਼ੀ ਸ਼ੁਰੂ ਕੀਤੀ ਸੀ।
ਵਨਡੇ ਵਿਸ਼ਵ ਕੱਪ ਤੋਂ ਬਾਅਦ ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਜਲਦ ਵਾਪਸੀ ਦੀ ਉਮੀਦ ਹੈ। ਸ਼ਮੀ ਬੰਗਲਾਦੇਸ਼ ਦੇ ਖਿਲਾਫ਼ 19 ਸਤੰਬਰ ਤੋਂ ਚੇਨਈ ‘ਚ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਲਈ ਟੀਮ ‘ਚ ਵਾਪਸੀ ਕਰ ਸਕਦੇ ਹਨ।
ਸ਼ਮੀ ਇੱਕ ਰੋਜ਼ਾ ਵਿਸ਼ਵ ਕੱਪ 2023 ਵਿੱਚ ਸਿਰਫ਼ ਸੱਤ ਮੈਚਾਂ ਵਿੱਚ 24 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ। ਵਿਸ਼ਵ ਕੱਪ ਤੋਂ ਬਾਅਦ ਸ਼ਮੀ ਨੂੰ ਸੱਜੀ ਅੱਡੀ ਦੀ ਸੱਟ ਕਾਰਨ ਕ੍ਰਿਕਟ ਤੋਂ ਦੂਰ ਰਹਿਣਾ ਪਿਆ ਸੀ। ਇਸ ਕਾਰਨ ਉਨ੍ਹਾਂ ਨੂੰ ਇਸ ਸਾਲ 2024 ਵਿੱਚ ਸਰਜਰੀ ਕਰਵਾਉਣੀ ਪਈ। ਉਹ ਕਈ ਮਹੀਨਿਆਂ ਤੋਂ ਕ੍ਰਿਕਟ ਤੋਂ ਦੂਰ ਰਹੇ।
ਸ਼ਮੀ ਆਪਣੀ ਸੱਟ ਤੋਂ ਚੰਗੀ ਤਰ੍ਹਾਂ ਉਭਰ ਰਿਹਾ ਹੈ। ਇਕ ਰਿਪੋਰਟ ਮੁਤਾਬਕ ਸ਼ਮੀ ਫਿਲਹਾਲ NCA ‘ਚ ਆਪਣੇ ਪੁਨਰਵਾਸ ਦੇ ਆਖਰੀ ਪੜਾਅ ‘ਤੇ ਹੈ ਅਤੇ ਪਿਛਲੇ ਮਹੀਨੇ ਗੇਂਦਬਾਜ਼ੀ ਸ਼ੁਰੂ ਕੀਤੀ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਫਿੱਟ ਹੋਣ ਤੋਂ ਬਾਅਦ ਸ਼ਮੀ ਨੇ ਹੌਲੀ-ਹੌਲੀ ਆਪਣੀ ਗੇਂਦਬਾਜ਼ੀ ਦਾ ਕੰਮ ਵਧਾ ਦਿੱਤਾ ਹੈ।
ਇਸ ਮਹੀਨੇ ਦੀ ਸ਼ੁਰੂਆਤ ‘ਚ ਸ੍ਰੀਲੰਕਾ ਦੇ ਸੀਮਤ ਓਵਰਾਂ ਦੇ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਸੀ ਕਿ ਸ਼ਮੀ ਨੇ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ। ਉਸ ਦਾ ਉਦੇਸ਼ 19 ਸਤੰਬਰ ਤੋਂ ਚੇਨਈ ਵਿੱਚ ਸ਼ੁਰੂ ਹੋਣ ਵਾਲੇ ਬੰਗਲਾਦੇਸ਼ ਖ਼ਿਲਾਫ਼ ਭਾਰਤ ਦੇ ਪਹਿਲੇ ਟੈਸਟ ਮੈਚ ਵਿੱਚ ਖੇਡਣਾ ਹੈ ਤਾਂ ਜੋ ਉਹ ਕੌਮਾਂਤਰੀ ਪੱਧਰ ’ਤੇ ਵਾਪਸੀ ਕਰ ਸਕੇ।