ਗੁਰਪ੍ਰੀਤ ਸਿੰਘ ਆਪਣੀ ਪੜਾਈ ਪੁਰੀ ਕਰਕੇ ਕੁਝ ਦਿਨ ਪਹਿਲਾਂ ਹੀ ਕਨੇਡਾ ਪੀ.ਆਰ ਹੋਇਆ ਸੀ
ਵਿਦੇਸ਼ ਦੀ ਧਰਤੀ ਕੈਨੇਡਾ ਦੇ ਸ਼ਹਿਰ ਮੋਂਕਟਨ ਐੇਨ.ਬੀ.ਸਟੇਟ ਚ ਢਾਈ ਸਾਲ ਪਹਿਲਾਂ ਪੜ੍ਹਾਈ ਕਰਨ ਗਏ, ਮਾਂ-ਬਾਪ ਦੇ ਇਕਲੌਤੇ ਪੁੱਤਰ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ (24 ਸਾਲ ) ਦੀ ਮੋਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਜਿਲੇ ਦੇ ਕਸਬਾ ਬਲਬੇੜਾ ਨੇੜਲੇ ਛੋਟੇ ਜਿਹੇ ਪਿੰਡ ਨਨਾਨਸੂੰ ਤੋ ਕਰਮਜੀਤ ਸਿੰਘ ਪ੍ਰਧਾਨ ਆੜ੍ਹਤੀ ਐਸ਼ੋਸੀਏਸ਼ਨ ਬਲਬੇੜਾ ਦੇ ਭਤੀਜੇ ਅਤੇ ਰਾਜਿੰਦਰ ਕਰਿਆਨਾ ਸਟੋਰ ਬਲਬੇੜਾ ਦੇ ਮਾਲਕ ਅਤੇ ਆੜਤੀ ਰਾਜਿੰਦਰ ਸਿੰਘ ਦਾ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ ਜੋ ਕਿ ਢਾਈ ਸਾਲ ਪਹਿਲਾਂ ਸਟੱਡੀ ਵੀਜੇ ਤੇ ਮਾਪਿਆਂ ਵੱਲੋਂ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਕਨੇਡਾ ਦੀ ਧਰਤੀ ਤੇ ਪੜਾਈ ਕਰਨ ਲਈ ਭੇਜਿਆ ਸੀ।
ਗੁਰਪ੍ਰੀਤ ਸਿੰਘ ਆਪਣੀ ਪੜਾਈ ਪੁਰੀ ਕਰਕੇ ਕੁਝ ਦਿਨ ਪਹਿਲਾਂ ਹੀ ਕਨੇਡਾ ਪੀ.ਆਰ ਹੋਇਆ ਸੀ ਜੋ ਕਿ ਆਪਣੇ ਦੋਸਤਾਂ ਨਾਲ ਪਹਾੜੀ ਖੇਤਰ ਵਿਚ ਘੁੰਮਣ ਗਏ ਸਨ,ਉੱਥੇ ਝਰਨੇ ਤੇ ਨਹਾਉਣ ਸਮੇ ਕੋਈ ਹਾਦਸਾ ਵਾਪਰ ਗਿਆ, ਜਿਸ ਨਾਲ ਗੁਰਪ੍ਰੀਤ ਸਿੰਘ ਦੀ ਮੋਕੇ ਤੇ ਮੋਤ ਹੋ ਗਈ।
ਬੇਟੇ ਦੀ ਬੇਵਕਤੀ ਮੋਤ ਦੀ ਖਬਰ ਜਦੋ ਪਿੰਡ ਪਹੁੰਚੀ ਤਾਂ ਪ੍ਰੀਵਾਰ ਦਾ ਰੋ ਰੋ ਬੁਰਾ ਹਾਲ ਸੀ ਅਤੇ ਸਾਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ। ਗੁਰਪ੍ਰੀਤ ਦਾ ਮ੍ਰਿਤਕ ਸਰੀਰ ਅੱਜ ਦੇਰ ਰਾਤ ਪਿੰਡ ਪਹੁੰਚ ਜਾਵੇਗਾ ਅਤੇ 18 ਜੂਨ ਸਵੇਰੇ 10 ਵਜੇ ਦੇ ਕਰੀਬ ਉਹਨਾਂ ਦੇ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।