UGC Alert : ਇਹ ਕੋਰਸ ਕਰਨ ਤੋਂ ਬਾਅਦ ਉਹ ਸਿੱਧੇ ਪੀਐਚਡੀ ‘ਚ ਦਾਖਲਾ ਲੈ ਸਕਣਗੇ ਤੇ ਯੂਜੀਸੀ ਨੈੱਟ ਲਈ ਅਪਲਾਈ ਵੀ ਕਰ ਸਕਣਗੇ। ਉਨ੍ਹਾਂ ਨੂੰ ਇਸ ਦੇ ਲਈ ਹੁਣ ਪੋਸਟ ਗ੍ਰੈਜੂਏਟ ਕਰਨ ਦੀ ਲੋੜ ਨਹੀਂ ਪਵੇਗੀ। ਹਾਲਾਂਕਿ, ਪੀਐਚਡੀ ‘ਚ ਦਾਖਲੇ ਲਈ, ਉਨ੍ਹਾਂ ਨੂੰ ਚਾਰ ਸਾਲਾਂ ਦੇ ਅੰਡਰਗ੍ਰੈਜੁਏਟ ਕੋਰਸ ‘ਚ ਘੱਟੋ-ਘੱਟ 75 ਪ੍ਰਤੀਸ਼ਤ ਅੰਕ ਜਾਂ ਇਸਦੇ ਬਰਾਬਰ ਦਾ ਗ੍ਰੇਡ ਪ੍ਰਾਪਤ ਕਰਨਾ ਹੋਵੇਗਾ।
ਚਾਰ ਸਾਲਾ ਅੰਡਰ ਗਰੈਜੂਏਟ ਕੋਰਸ ਕਰ ਰਹੇ ਜਾਂ ਕਰਨ ਜਾ ਰਹੇ ਵਿਦਿਆਰਥੀਆਂ ਲਈ ਵੱਡੀ ਖਬਰ ਹੈ। ਹੁਣ ਇਹ ਕੋਰਸ ਕਰਨ ਤੋਂ ਬਾਅਦ ਉਹ ਸਿੱਧੇ ਪੀਐਚਡੀ ‘ਚ ਦਾਖਲਾ ਲੈ ਸਕਣਗੇ ਤੇ ਯੂਜੀਸੀ ਨੈੱਟ ਲਈ ਅਪਲਾਈ ਵੀ ਕਰ ਸਕਣਗੇ। ਉਨ੍ਹਾਂ ਨੂੰ ਇਸ ਦੇ ਲਈ ਹੁਣ ਪੋਸਟ ਗ੍ਰੈਜੂਏਟ ਕਰਨ ਦੀ ਲੋੜ ਨਹੀਂ ਪਵੇਗੀ। ਹਾਲਾਂਕਿ, ਪੀਐਚਡੀ ‘ਚ ਦਾਖਲੇ ਲਈ, ਉਨ੍ਹਾਂ ਨੂੰ ਚਾਰ ਸਾਲਾਂ ਦੇ ਅੰਡਰਗ੍ਰੈਜੁਏਟ ਕੋਰਸ ‘ਚ ਘੱਟੋ-ਘੱਟ 75 ਪ੍ਰਤੀਸ਼ਤ ਅੰਕ ਜਾਂ ਇਸਦੇ ਬਰਾਬਰ ਦਾ ਗ੍ਰੇਡ ਪ੍ਰਾਪਤ ਕਰਨਾ ਹੋਵੇਗਾ।
ਕਦੋਂ ਤੋਂ ਲਾਗੂ ਹੋਵੇਗਾ ਸਿਸਟਮ ?
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ (NEP) ਤਹਿਤ ਸ਼ੁਰੂ ਕੀਤੇ ਚਾਰ ਸਾਲਾ ਅੰਡਰ-ਗ੍ਰੈਜੂਏਟ ਕੋਰਸਾਂ ਵੱਲ ਵਿਦਿਆਰਥੀਆਂ ਦਾ ਝੁਕਾਅ ਵਧਾਉਣ ਲਈ ਇਹ ਅਹਿਮ ਕਦਮ ਚੁੱਕੇ ਹਨ। ਯੂਜੀਸੀ ਦੇ ਚੇਅਰਮੈਨ ਪ੍ਰੋਫੈਸਰ ਐਮ ਜਗਦੀਸ਼ ਕੁਮਾਰ ਅਨੁਸਾਰ ਇਹ ਪ੍ਰਣਾਲੀ ਇਸ ਸਾਲ ਤੋਂ ਹੀ ਲਾਗੂ ਹੋ ਜਾਵੇਗੀ।
ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗੀ ਛੋਟ
ਇਸ ਮਿਆਦ ਦੇ ਦੌਰਾਨ, ਐਸਸੀ, ਐਸਟੀ, ਓਬੀਸੀ (ਨਾਨ-ਕ੍ਰੀਮੀ ਲੇਅਰ), ਅਪਾਹਜ ਤੇ ਈਡਬਲਯੂਐਸ ਵਿਦਿਆਰਥੀਆਂ ਨੂੰ ਵੀ ਪੀਐਚਡੀ ਦਾਖਲੇ ‘ਚ ਪੰਜ ਫ਼ੀਸਦ ਜਾਂ ਇਸਦੇ ਬਰਾਬਰ ਦੇ ਗ੍ਰੇਡ ‘ਚ ਛੋਟ ਮਿਲੇਗੀ। ਇਸ ਨਾਲ ਚਾਰ ਸਾਲਾ ਅੰਡਰ ਗਰੈਜੂਏਟ ਕੋਰਸ ਕਰ ਰਹੇ ਵਿਦਿਆਰਥੀ ਹੁਣ ਯੂਜੀਸੀ ਨੈੱਟ ਲਈ ਸਿੱਧੇ ਅਪਲਾਈ ਕਰ ਸਕਣਗੇ। ਇਨ੍ਹਾਂ ਵਿੱਚ ਅਜਿਹੇ ਵਿਦਿਆਰਥੀ ਵੀ ਅਪਲਾਈ ਕਰ ਸਕਣਗੇ ਜੋ ਚਾਰ ਸਾਲਾ ਗ੍ਰੈਜੂਏਸ਼ਨ ਕੋਰਸ ਦੇ ਅੰਤਿਮ ਸਾਲ ਵਿੱਚ ਹੋਣਗੇ।
ਅਪਲਾਈ ਕਰਨ ਵੇਲੇ ਤੈਅ ਹੋਣਗੇ ਵਿਸ਼ੇ
ਇਸ ਦੇ ਨਾਲ ਹੀ ਕਮਿਸ਼ਨ ਨੇ ਚਾਰ ਸਾਲਾ ਅੰਡਰ ਗਰੈਜੂਏਟ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਇਕ ਹੋਰ ਵੱਡੀ ਰਾਹਤ ਦਿੱਤੀ ਹੈ। UGC NET ਲਈ ਉਨ੍ਹਾਂ ਨੂੰ ਵਿਸ਼ੇ ਦੀ ਲੋੜ ਤੋਂ ਛੋਟ ਦਿੱਤੀ ਗਈ ਹੈ। ਭਾਵ ਹੁਣ ਉਹ ਕੋਈ ਵੀ ਵਿਸ਼ਾ ਚੁਣ ਸਕੇਗਾ। ਉਨ੍ਹਾਂ ਲਈ ਹੁਣ ਸਿਰਫ਼ ਉਨ੍ਹਾਂ ਵਿਸ਼ਿਆਂ ਦੀ ਚੋਣ ਕਰਨੀ ਲਾਜ਼ਮੀ ਨਹੀਂ ਹੋਵੇਗੀ, ਜਿਨ੍ਹਾਂ ਨੂੰ ਉਨ੍ਹਾਂ ਨੇ ਗ੍ਰੈਜੂਏਸ਼ਨ ‘ਚ ਪੜ੍ਹਿਆ ਹੈ। ਹਾਲਾਂਕਿ, ਉਨ੍ਹਾਂ ਨੂੰ ਅਪਲਾਈ ਕਰਨ ਦੌਰਾਨ ਵਿਸ਼ਿਆਂ ਦਾ ਫੈਸਲਾ ਕਰਨਾ ਹੋਵੇਗਾ।