Saturday, October 19, 2024
Google search engine
HomeDeshਟਰੱਕ ਚਾਲਕਾਂ ਲਈ ਖੁਸ਼ਖਬਰੀ !!

ਟਰੱਕ ਚਾਲਕਾਂ ਲਈ ਖੁਸ਼ਖਬਰੀ !!

ਭਾਰਤ ਵਿਚ ਟਰੱਕਾਂ ਦੀ ਅਹਿਮੀਅਤ ਨੂੰ ਘੱਟ ਨਹੀਂ ਮਾਪਿਆ ਜਾ ਸਕਦਾ। ਇਹ ਦੇਸ਼ ਦੀ ਅਰਥਵਿਵਸਥਾ ਲਈ ਬਹੁਤ ਹੀ ਜ਼ਰੂਰੀ ਭੂਮਿਕਾ ਨਿਭਾਉਂਦੇ ਹਨ। ਟਰੱਕਾਂ ਦਾ ਇਸਤੇਮਾਲ ਵੱਖ-ਵੱਖ ਚੀਜ਼ਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲਿਜਾਣ ਲਈ ਬਹੁਤ ਵੱਡੀ ਮਾਤਰਾ ਵਿਚ ਕੀਤਾ ਜਾਂਦਾ ਹੈ।ਇਨ੍ਹਾਂ ਵਿਚ ਖਾਧ ਪਦਾਰਥ, ਨਿਰਮਾਣ ਸਮੱਗਰੀ, ਉਦਯੋਗਿਕ ਉਤਪਾਦ ਆਦਿ ਬਹੁਤ ਕੁਝ ਟਰਾਂਸਪੋਰਟ ਕੀਤਾ ਜਾਂਦਾ ਹੈ।

ਇਹ ਦੇਸ਼ ਦੀ ਸਪਲਾਈ ਚੇਨ ਲਈ ਬਹੁਤ ਜ਼ਰੂਰੀ ਹਨ। ਜਿੰਨੇ ਜ਼ਰੂਰੀ ਇਹ ਹਨ, ਓਨੇ ਹੀ ਜ਼ਰੂਰੀ ਟਰੱਕ ਡਰਾਈਵਰ ਹਨ। ਜੇਕਰ ਡਰਾਈਵਰ ਅਨਕੰਫਰਟੇਬਲ ਹੁੰਦੇ ਹੋਏ ਟਰੱਕ ਚਲਾਉਣਗੇ ਤਾਂ ਇਸ ਨਾਲ ਹਾਦਸਾ ਹੋਣ ਦਾ ਖਤਰਾ ਵੀ ਰਹਿੰਦਾ ਹੈ। ਅਜਿਹੇ ਵਿਚ ਸਰਕਾਰ ਟਰੱਕ ਡਰਾਈਵਰਾਂ ਦੇ ਆਰਾਮ ਨੂੰ ਧਿਆਨ ਵਿਚ ਰੱਖਦੇ ਹੋਏ ਨਵਾਂ ਨਿਯਮ ਲਿਆਈ ਹੈ। ਸਰਕਾਰ ਨੇ ਅਕਤੂਬਰ 2025 ਤੋਂ ਬਣਨ ਵਾਲੇ ਟਰੱਕਾਂ ਲਈ ਏਸੀ ਦੇਣਾ ਜ਼ਰੂਰੀ ਕਰ ਦਿੱਤਾ ਹੈ।

ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਟਰੱਕ ਚਾਲਕਾਂ ਲਈ ਸਫਰ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਹੈ। ਇਸ ਮੁਤਾਬਕ ਅਕਤੂਬਰ 2025 ਤੋਂ ਬਣਨ ਵਾਲੇ ਸਾਰੇ ਟਰੱਕਾਂ ਦੇ ਕੈਬਿਨ ਵਿਚ ਏਅਰਕੰਡੀਸ਼ਨਰ ਦੇਣਾ ਜ਼ਰੂਰੀ ਹੋਵੇਗਾ। ਇਸ ਸਬੰਧੀ ਮੰਤਰਾਲੇ ਨੇ ਗਜਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਜੁਲਾਈ ਵਿਚ ਹੀ ਟਰੱਕ ਚਾਲਕਾਂ ਲਈ ਕੈਬਿਨ ਵਿਚ ਏਅਰਕੰਡੀਸ਼ਨਰ ਲਗਾਉਣ ਨੂੰ ਜ਼ਰੂਰੀ ਕੀਤੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਗਡਕਰੀ ਨੇ ਹੁਣੇ ਜਿਹੇ ਕਿਹਾ ਸੀ ਕਿ ਮਾਲ ਢੁਆਈ ਵਿਚ ਟਰੱਕ ਚਾਲਕ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਲਿਹਾਜ਼ਾ ਉਨ੍ਹਾਂ ਦੇ ਕੰਮਕਾਜ ਦੇ ਹਾਲਾਤ ਤੇ ਮਨੋਦਸ਼ਾ ਨੂੰ ਠੀਕ ਰੱਖਣ ਲੀ ਧਿਆਨ ਦੇਣਾ ਜ਼ਰੂਰੀ ਹੈ।ਉਨ੍ਹਾਂ ਨੇ ਟਰੱਕਾਂ ਦੇ ਕੈਬਿਨ ਵਿਚ ਏਅਰਕੰਡੀਸ਼ਨ ਦੇਣਾ ਜ਼ਰੂਰੀ ਕਰਨ ਦੀ ਗੱਲ ਕਹੀ ਸੀ। ਗਡਕਰੀ ਨੇ ਟਰੱਕ ਚਾਲਕਾਂ ਦੇ ਜ਼ਿਆਦਾ ਗਰਮੀ ਵਿਚ ਕੰਮ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਟਰੱਕਾਂ ਦੇ ਕੈਬਿਨ ਵਿਚ ਏਸੀ ਦੇਣ ਨੂੰ ਜ਼ਰੂਰੀ ਕਰਨ ਦੇ ਪੱਖ ਵਿਚ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments