Monday, October 14, 2024
Google search engine
Homelatest News'ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ', Shilpa Shinde ਨੇ ਦਿੱਗਜ ਫਿਲਮਮੇਕਰ...

‘ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ’, Shilpa Shinde ਨੇ ਦਿੱਗਜ ਫਿਲਮਮੇਕਰ ‘ਤੇ ਲਗਾਇਆ ਜਿਣਸੀ ਸ਼ੋਸ਼ਣ ਦਾ ਦੋਸ਼

Shilpa Shinde ਨੇ ਦੱਸਿਆ ਕਿ ਕੁਝ ਸਾਲਾਂ ਬਾਅਦ ਉਹ ਦੁਬਾਰਾ ਫਿਲਮ ਨਿਰਮਾਤਾ ਨੂੰ ਮਿਲੀ ਤੇ ਇਸ ਵਾਰ ਉਹ ਅਦਾਕਾਰਾ ਨੂੰ ਨਹੀਂ ਪਛਾਣ ਸਕੀ।

ਹੇਮਾ ਕਮੇਟੀ ਰਿਪੋਰਟ (Hema Committee Report) ਜਾਰੀ ਹੋਣ ਤੋਂ ਬਾਅਦ ਕਈ ਅਦਾਕਾਰਾਂ ਨੇ ਸਾਹਮਣੇ ਆ ਕੇ ਜਿਣਸੀ ਸ਼ੋਸ਼ਣ ਖਿਲਾਫ ਆਵਾਜ਼ ਉਠਾਈ ਹੈ। ਇਸ ਦੌਰਾਨ ਸ਼ਿਲਪਾ ਸ਼ਿੰਦੇ ਨੇ ਵੀ ਫਿਲਮ ਨਿਰਮਾਤਾ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।

‘ਖਤਰੋਂ ਕੇ ਖਿਲਾੜੀ 14’ ਨਾਲ ਸੁਰਖੀਆਂ ਬਟੋਰ ਰਹੀ ਸ਼ਿਲਪਾ ਸ਼ਿੰਦੇ ਨੇ ਦੱਸਿਆ ਕਿ ਕਿਵੇਂ ਸੰਘਰਸ਼ ਦੇ ਦਿਨਾਂ ‘ਚ ਉਹ ਆਡਿਸ਼ਨ ਲਈ ਗਈ ਤੇ ਉੱਥੇ ਉਸ ਨੂੰ ਇਕ ਫਿਲਮਕਾਰ ਨੂੰ ਰਿਝਾਉਣ ਲਈ ਕਿਹਾ ਗਿਆ। ਉਨ੍ਹਾਂ ਕਰੀਬ 25 ਸਾਲਾਂ ਦਾ ਆਪਣਾ ਬੁਰਾ ਅਨੁਭਵ ਸਾਂਝਾ ਕੀਤਾ ਹੈ।

ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ-ਹੁੰਦੇ ਬਚੀ ਸ਼ਿਲਪਾ ਸ਼ਿੰਦੇ

ਨਿਊਜ਼ 18 ਨਾਲ ਗੱਲ ਕਰਦਿਆਂ ਸ਼ਿਲਪਾ ਸ਼ਿੰਦੇ ਨੇ ਕਿਹਾ, “ਇਹ ਮੇਰੇ ਸੰਘਰਸ਼ ਦੇ ਦਿਨਾਂ ਦੀ ਗੱਲ ਹੈ, 1998-1999 ਦੇ ਆਸ-ਪਾਸ।
ਮੈਂ ਨਾਮ ਨਹੀਂ ਲੈ ਸਕਦੀ, ਪਰ ਉਨ੍ਹਾਂ ਮੈਨੂੰ ਕਿਹਾ, ‘ਤੁਸੀਂ ਇਹ ਕੱਪੜੇ ਪਾਓ ਤੇ ਇਹ ਸੀਨ ਕਰੋ।” ਮੈਂ ਉਹ ਕੱਪੜੇ ਨਹੀਂ ਪਹਿਨੇ। ਉਨ੍ਹਾਂ ਮੈਨੂੰ ਕਿਹਾ ਇਸ ਦ੍ਰਿਸ਼ ਵਿਚ ਉਹ ਮੇਰੇ ਬੌਸ ਹਨ ਤੇ ਮੈਂ ਉਨ੍ਹਾਂ ਨੂੰ ਰਿਝਾਉਣਾ ਹੈ।
ਉਦੋਂ ਮੈਂ ਕਾਫੀ ਮਾਸੂਮ ਸੀ, ਇਸ ਲਈ ਮੈਂ ਉਹ ਦ੍ਰਿਸ਼ ਕੀਤਾ। ਉਹ ਸ਼ਖ਼ਸ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਬਹੁਤ ਡਰ ਗਈ। ਮੈਂ ਉਨ੍ਹਾਂ ਧੱਕਾ ਦਿੱਤਾ ਤੇ ਉੱਥੋਂ ਭੱਜ ਗਈ।’
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments