SC on Tirupati laddu controversy ਤਿਰੂਪਤੀ ਲੱਡੂ ਵਿਵਾਦ ਨਾਲ ਜੁੜੀਆਂ ਪਟੀਸ਼ਨਾਂ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਅਦਾਲਤ ਨੇ ਕਿਹਾ ਕਿ ਭਗਵਾਨ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ।
SC on Tirupati laddu controversyਸੁਪਰੀਮ ਕੋਰਟ ਨੇ ਸੋਮਵਾਰ ਨੂੰ ਤਿਰੂਪਤੀ ਲੱਡੂ ਵਿਵਾਦ ਨਾਲ ਜੁੜੀਆਂ ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਕੋਰਟ ਨੇ ਕਿਹਾ ਕਿ ਭਗਵਾਨ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਆਂਧਰ ਪ੍ਰਦੇਸ਼ ਸਰਕਾਰ ਦੇ ਵਕੀਲ ਤੋਂ ਵੀ ਇਸ ਦੌਰਾਨ ਕਈ ਸਵਾਲ ਪੁੱਛੇ।
ਸੁਪਰੀਮ ਕੋਰਟ ਨੇ ਕਈ ਸਵਾਲ ਪੁੱਛੇ
ਕੋਰਟ ਨੇ ਕਿਹਾ ਕਿ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਜਿਹੜੇ ਘਿਉ ਦੀ ਜਾਂਚ ਕੀਤੀ ਗਈ ਸੀ, ਉਹ ਰਿਜੈਕਟ ਕੀਤਾ ਗਿਆ ਘਿਉ ਸੀ। ਇਸ ਤੋਂ ਇਲਾਵਾ ਕੋਰਟ ਨੇ ਰਾਜ ਸਰਕਾਰ ਤੋਂ ਪੁੱਛਿਆ ਕਿ ਐੱਸਆਈਟੀ (SIT) ਜਾਂਚ ਦਾ ਹੁਕਮ ਦੇਣ ਤੋਂ ਬਾਅਦ ਪ੍ਰੈਸ ‘ਚ ਜਾਣ ਦੀ ਕੀ ਜ਼ਰੂਰਤ ਸੀ।
ਵਕੀਲ ਨੇ ਕੀ ਦਿੱਤੀ ਦਲੀਲ
-
- ਸੁਬਰਾਮਨੀਅਮ ਸਵਾਮੀ ਦੁਆਰਾ ਦਾਇਰ ਇਕ ਪਟੀਸ਼ਨ ਦੀ ਪ੍ਰਤੀਨਿਧਤਾ ਕਰਨ ਵਾਲੇ ਸੀਨੀਅਰ ਵਕੀਲ ਰਾਜਸ਼ੇਖਰ ਰਾਓ ਨੇ ਕੋਰਟ ‘ਚ ਕਿਹਾ ਕਿ ਉਹ ਇਕ ਭਗਤ ਦੇ ਰੂਪ ‘ਚ ਇੱਥੇ ਆਏ ਹਨ ਤੇ ਪ੍ਰਸਾਦ ‘ਚ ਗੰਦਗੀ ਬਾਰੇ ਪ੍ਰੈਸ ‘ਚ ਦਿੱਤੇ ਗਏ ਬਿਆਨ ਦੇ ਦੂਰਗਾਮੀ ਨਤੀਜੇ ਹੋ ਸਕਦੇ ਹਨ ।
-
- ਇਸ ਨਾਲ ਕਈ ਹੋਰ ਮੁੱਦੇ ਉੱਠ ਸਕਦੇ ਹਨ ਤੇ ਫਿਰਕੂ ਸਦਭਾਵਨਾ ਵਿਗੜ ਸਕਦੀ ਹੈ।
-
- ਇਹ ਚਿੰਤਾ ਦਾ ਵਿਸ਼ਾ ਹੈ। ਜੇ ਭਗਵਾਨ ਦੇ ਪ੍ਰਸਾਦ ‘ਤੇ ਕੋਈ ਪ੍ਰਸ਼ਨ ਚਿੰਨ੍ਹ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
SC ਨੇ ਦਿੱਤੇ ਇਹ ਹੁਕਮ
-
- ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਇਹ ਉਚਿਤ ਹੋਵੇਗਾ ਕਿ ਸਾਲੀਸਿਟਰ ਜਨਰਲ ਇਹ ਫੈਸਲਾ ਕਰਨ ਵਿੱਚ ਸਾਡੀ ਮਦਦ ਕਰੇ ਕਿ ਪਹਿਲਾਂ ਤੋਂ ਨਿਯੁਕਤ ਐਸਆਈਟੀ ਨੂੰ ਜਾਰੀ ਰੱਖਿਆ ਜਾਵੇ ਜਾਂ ਜਾਂਚ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ।
-
- ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 3 ਅਕਤੂਬਰ ਨੂੰ ਦੁਪਹਿਰ 3:30 ਵਜੇ ਤੱਕ ਰੱਖਣ ਦਾ ਨਿਰਦੇਸ਼ ਦਿੱਤਾ। ਜੱਜ ਨੇ ਵਕੀਲ ਲੂਥਰਾ ਨੂੰ ਕਿਹਾ ਕਿ ਤੁਸੀਂ ਆਪਣੇ ਸਾਰੇ ਮੁਵੱਕਿਲਾਂ ਨੂੰ ਬਿਆਨ ਦਿੰਦੇ ਸਮੇਂ ਸੰਜਮ ਵਰਤਣ ਲਈ ਕਹੋ।
-
- ਸੁਪਰੀਮ ਕੋਰਟ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਨਮੂਨੇ ਵਿੱਚ ਸੋਇਆਬੀਨ ਦਾ ਤੇਲ ਹੋ ਸਕਦਾ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਮੱਛੀ ਦੇ ਤੇਲ ਦੀ ਵਰਤੋਂ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਸਪਲਾਇਰ ‘ਤੇ ਸ਼ੱਕ ਜ਼ਾਹਰ ਕੀਤਾ ਜਾ ਸਕਦਾ ਹੈ, ਪਰ ਬਿਨਾਂ ਸਬੂਤਾਂ ਦੇ ਅਜਿਹਾ ਬਿਆਨ ਦੇਣਾ ਸਹੀ ਨਹੀਂ ਹੈ।
-
- ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਉਹ ਪਹਿਲੀ ਨਜ਼ਰੇ ਮੰਨਦਾ ਹੈ ਕਿ ਜਾਂਚ ਪ੍ਰਕਿਰਿਆ ਅਧੀਨ ਹੈ ਅਤੇ ਮੁੱਖ ਮੰਤਰੀ ਨਾਇਡੂ ਲਈ ਅਜਿਹਾ ਬਿਆਨ ਦੇਣਾ ਉਚਿਤ ਨਹੀਂ ਹੈ, ਜਿਸ ਨਾਲ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।
ਕੀ ਹੈ ਤਿਰੂਪਤੀ ਲੱਡੂ ਵਿਵਾਦ
ਦਰਅਸਲ ਦੋਸ਼ ਹੈ ਕਿ ਆਂਧਰਾ ਪ੍ਰਦੇਸ਼ ‘ਚ ਵਾਈਐੱਸਆਰਸੀਪੀ (YSRCP) ਸਰਕਾਰ ਦੌਰਾਨ ਤਿਰੁਮਾਲਾ ਮੰਦਰ ਦੇ ਪ੍ਰਸਿੱਧ ਤਿਰੂਪਤੀ ਲੱਡੂ ‘ਚ ਉਪਯੋਗ ਹੋਣ ਵਾਲੇ ਗਾਂ ਦੇ ਘਿਉ ਦੇ ਨਮੂਨਿਆਂ ਦੇ ਪ੍ਰਯੋਗਸ਼ਾਲਾਂ ਵਿਸ਼ਲੇਸ਼ਣ ਤੋਂ ਬਾਅਦ ਸੂਰ (ਸੂਰ ਦੀ ਚਰਬੀ), ਟੇਲੋ (ਬੀਫ ਚਰਬੀ) ਅਤੇ ਮੱਛੀ ਦੇ ਤੇਲ ਦੀ ਮੌਜੂਦਗੀ ਬਾਰੇ ਪਤਾ ਲੱਗਿਆ ਹੈ।