ਡੇਰਾਬੱਸੀ ਖੇਤਰ ’ਚ ਨਾਬਾਲਿਗ ਬੱਚਿਆਂ ਨੂੰ ਵਰਤ ਕੇ ਦਹਿਸ਼ਤ ਫੈਲਾਉਣ ਲਈ ਗੋਲ਼ੀਆਂ ਚਲਵਾਉਣ ਅਤੇ ਫਿਰੌਤੀ ਲਈ ਚਿੱਠੀ ਦੇਣ ਦੇ ਤਿੰਨ ਵੱਖ-ਵੱਖ ਮਾਮਲੇ ਸਾਹਮਣੇ ਆ ਚੁੱਕੇ ਹਨ।
ਡੇਰਾਬੱਸੀ ਖੇਤਰ ’ਚ ਨਾਬਾਲਿਗ ਬੱਚਿਆਂ ਨੂੰ ਵਰਤ ਕੇ ਦਹਿਸ਼ਤ ਫੈਲਾਉਣ ਲਈ ਗੋਲ਼ੀਆਂ ਚਲਵਾਉਣ ਅਤੇ ਫਿਰੌਤੀ ਲਈ ਚਿੱਠੀ ਦੇਣ ਦੇ ਤਿੰਨ ਵੱਖ-ਵੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਵੇਂ ਪੁਲਿਸ ਵਲੋਂ ਤਿੰਨੇ ਮਾਮਲੇ ਸੁਲਝਾ ਲਏ ਗਏ ਹਨ ਅਤੇ ਚੌਕਸੀ ਵਰਤੀ ਜਾ ਰਹੀ ਹੈ, ਇਸਦੇ ਬਾਵਜੂਦ ਧਮਕੀ ਭਰੀ ਚਿੱਠੀ ਦੇਣ ਤੋਂ ਇਲਾਵਾ ਚੋਰੀ ਦੀ ਵਾਰਦਾਤਾਂ ’ਚ ਕੋਈ ਕਮੀ ਨਹੀਂ ਆ ਰਹੀ।
ਲੰਘੇ ਦਿਨੀਂ ਡੇਰਾਬੱਸੀ ਥਾਣੇ ਨੇੜੇ ਅਪੋਲੋ ਡਾਇਗਨੋਸਟਿਕ ਸੈਂਟਰ ਵਿਖੇ ਫਿਰੌਤੀ ਵਾਲੀ ਚਿੱਠੀ ਦੇਣ ਮਗਰੋਂ ਹਵਾਈ ਫਾਇਰ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਕਿ ਨਾਮੀ ਕਥਾਵਾਚਕ, ਵਿਸ਼ਵ ਹਿੰਦੂ ਤਖ਼ਤ ਦੇ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਸਵਾਮੀ ਵਿਕਾਸ ਦਾਸ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਭਰੀ ਚਿੱਠੀ ਮਿਲੀ ਹੈ।
ਇਹ ਚਿੱਠੀ ਡੇਰਾਬੱਸੀ ਦੇ ਪਿੰਡ ਦਫ਼ਰਪੁਰ ਨੇੜੇ ਖਾਟੂ ਸ਼ਿਆਮ ਆਸ਼ਰਮ ਦੇ ਬਾਹਰ ਖੜ੍ਹੀ ਪੁਜਾਰੀ ਦੀ ਕਾਰ ਉਪਰੋਂ ਮਿਲੇ ਕਾਲੇ ਰੰਗ ਦੇ ਲਿਫ਼ਾਫ਼ੇ ’ਚੋਂ ਮਿਲੀ ਹੈ। ਲਿਫ਼ਾਫ਼ੇ ਵਿਚ ਇਕ ਮੁਰਗੇ ਦੀ ਕੱਟੀ ਹੋਈ ਗਰਦਨ ਵੀ ਰੱਖੀ ਹੋਈ ਸੀ। ਸੀਸੀਟੀਵੀ ਕੈਮਰੇ ’ਚ ਦੋ ਹਥਿਆਰਬੰਦ ਲੁਟੇਰੇ ਚਿੱਟੇ ਰੰਗ ਦੀ ਸਵਿਫ਼ਟ ਕਾਰ ਵਿਚ ਆਏ ਸਨ।