ਪੰਜਾਬ ਨੈਸ਼ਨਲ ਬੈਂਕ ਅਲਰਟ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਚੇਤਾਵਨੀ ਦਿੱਤੀ ਹੈ।
ਪਬਲਿਕ ਸੈਕਟਰ ਪੰਜਾਬ ਨੈਸ਼ਨਲ ਬੈਂਕ ਨੇ ਗਾਹਕਾਂ ਲਈ ਇੱਕ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਉਨ੍ਹਾਂ ਗਾਹਕਾਂ ਲਈ ਹੈ ਜਿਨ੍ਹਾਂ ਦਾ ਖਾਤਾ PNB ਵਿੱਚ ਹੈ ਅਤੇ ਪਿਛਲੇ 3 ਸਾਲਾਂ ਤੋਂ ਇਸਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ।ਪੀਐਨਬੀ ਨੇ ਗਾਹਕਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ‘ਚ ਬੈਂਕ ਨੇ ਕਿਹਾ ਕਿ ਜਿਨ੍ਹਾਂ ਖਾਤਿਆਂ ‘ਚ ਪਿਛਲੇ 3 ਸਾਲਾਂ ‘ਚ ਕੋਈ ਲੈਣ-ਦੇਣ ਨਹੀਂ ਹੋਇਆ ਹੈ ਅਤੇ ਜਿਨ੍ਹਾਂ ਦਾ ਬੈਲੇਂਸ ਜ਼ੀਰੋ ਹੈ, ਉਨ੍ਹਾਂ ਖਾਤਿਆਂ ਨੂੰ ਇਕ ਮਹੀਨੇ ਬਾਅਦ ਬੰਦ ਕਰ ਦਿੱਤਾ ਜਾਵੇਗਾ। PNB ਨੇ ਆਪਣੇ ਨੋਟੀਫਿਕੇਸ਼ਨ ‘ਚ ਸਾਫ ਤੌਰ ‘ਤੇ ਕਿਹਾ ਹੈ ਕਿ ਜਿਨ੍ਹਾਂ ਖਾਤਿਆਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ 1 ਮਹੀਨੇ ਬਾਅਦ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਬੈਂਕ ਡੀਮੈਟ ਖਾਤਿਆਂ ਨੂੰ ਬੰਦ ਨਹੀਂ ਕਰੇਗਾ।ਇਸ ਦੇ ਨਾਲ ਹੀ, ਬੈਂਕ ਸੁਕੰਨਿਆ ਸਮ੍ਰਿਧੀ ਯੋਜਨਾ (SSY), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY), ਅਟਲ ਪੈਨਸ਼ਨ ਯੋਜਨਾ (APY) ਵਰਗੀਆਂ ਯੋਜਨਾਵਾਂ ਲਈ ਖੋਲ੍ਹੇ ਗਏ ਖਾਤਿਆਂ ਨੂੰ ਬੰਦ ਨਹੀਂ ਕਰੇਗਾ। ਇਸ ਤੋਂ ਇਲਾਵਾ ਮਾਈਨਰ ਸੇਵਿੰਗ ਅਕਾਊਂਟ ਵੀ ਬੰਦ ਨਹੀਂ ਕੀਤਾ ਜਾਵੇਗਾ।