ਸਿਹਤਮੰਦ ਵਿਅਕਤੀ ਦਾ ਸ਼ੂਗਰ ਲੈਵਲ ਖਾਲੀ ਪੇਟ 70-100 ਤੇ ਭੋਜਨ ਤੋਂ ਬਾਅਦ 100-160 ਤਕ ਰਹਿੰਦੀ ਹੈ।
ਸ਼ੂਗਰ ਇਕ ਬਿਮਾਰੀ ਹੈ ਜੋ ਕਿਸੇ ਵੀ ਉਮਰ ਦੇ ਲੋਕਾਂ ‘ਚ ਹੋ ਸਕਦੀ ਹੈ। ਡਾਇਬਿਟੀਜ਼ ਉਦੋਂ ਹੁੰਦੀ ਹੈ ਜਦੋਂ ਸਰੀਰ ‘ਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ। ਇਹ ਬਿਮਾਰੀ ਖਾਣ-ਪੀਣ ਦੀਆਂ ਗਲਤ ਆਦਤਾਂ ਤੇ ਗਲਤ ਜੀਵਨਸ਼ੈਲੀ ਕਾਰਨ ਫੈਲਦੀ ਹੈ। ਜੇਕਰ ਖਾਣ-ਪੀਣ ਦੀਆਂ ਆਦਤਾਂ ‘ਚ ਸੁਧਾਰ ਨਾ ਕੀਤਾ ਜਾਵੇ ਤਾਂ ਸਰੀਰ ‘ਚ ਸ਼ੂਗਰ ਲੈਵਲ ਵਧਦਾ ਰਹਿੰਦਾ ਹੈ ਜਿਸ ਨਾਲ ਕਈ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਸਿਹਤਮੰਦ ਵਿਅਕਤੀ ਦਾ ਸ਼ੂਗਰ ਲੈਵਲ ਖਾਲੀ ਪੇਟ 70-100 ਤੇ ਭੋਜਨ ਤੋਂ ਬਾਅਦ 100-160 ਤਕ ਰਹਿੰਦੀ ਹੈ। ਜੇਕਰ ਇਹ ਮਾਤਰਾ ਵਧਦੀ ਰਹਿੰਦੀ ਹੈ ਤਾਂ ਉਸ ਵਿਅਕਤੀ ‘ਚ ਕੁਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਇਸ ਹਾਲਤ ‘ਚ ਬਿਨਾਂ ਕਿਸੇ ਦੇਰੀ ਦੇ ਸ਼ੂਗਰ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਲਗਾਤਾਰ ਜ਼ਿਆਦਾ ਖੰਡ ਦਾ ਗੁਰਦਿਆਂ, ਅੱਖਾਂ ਦੇ ਰੈਟੀਨਾ, ਦਿਲ, ਦਿਮਾਗ ਆਦਿ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਇਹ ਹਨ ਸ਼ੂਗਰ ਲੈਵਲ ਵਧਣ ਦੇ ਲੱਛਣ
ਵਾਰ-ਵਾਰ ਪਿਆਸ ਲਗਣਾ
ਜ਼ਿਆਦਾ ਪਿਸ਼ਾਬ ਆਉਣਾ
ਮੂੰਹ ਸੁੱਕਣਾ
ਕਮਜ਼ੋਰੀ
ਥਕਾਵਟ ਮਹਿਸੂਸ ਹੋਣਾ
ਭਾਰ ਘਟਾਉਣਾ
ਚਿੜਚਿੜਾਪਣ ਹੋਣਾ
ਇੰਝ ਕਰੋ ਬਚਾਅ
ਕੁਝ ਟੈਸਟਾਂ ਨਾਲ ਤਿੰਨ ਮਹੀਨਿਆਂ ਦੇ ਸ਼ੂਗਰ ਲੈਵਲ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੀਵਨਸ਼ੈਲੀ ‘ਚ ਬਦਲਾਅ ਕਰ ਕੇ ਇਸ ਬਿਮਾਰੀ ਨੂੰ ਕਾਫੀ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ। ਹਰ ਰੋਜ਼ ਕੋਈ ਵੀ ਸਰੀਰਕ ਗਤੀਵਿਧੀ ਜਿਵੇਂ ਦੌੜਨਾ, ਸੈਰ ਕਰਨਾ, ਸਾਈਕਲ ਚਲਾਉਣਾ, ਯੋਗਾ ਕਰਨਾ, ਤੈਰਾਕੀ ਕਰਨਾ ਆਦਿ ਨਾਲ ਸਰੀਰ ਨੂੰ ਚੁਸਤ-ਦਰੁਸਤ ਰਹਿੰਦਾ ਹੈ ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਖੁਰਾਕ ਸੰਤੁਲਨ ਤੇ ਕਸਰਤ ਵੀ ਜ਼ਰੂਰੀ ਹੈ।