ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਬਕਾ ਉਪ ਮੁੱਖ ਮੰਤਰੀ ਤੇ ਮੌਜੂਦਾ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਬੀਡੀਪੀਓ ਦਫਤਰ ਪਹੁੰਚੇ ਤੇ ਚੁੱਲ੍ਹਾ ਟੈਕਸ ਅਤੇ ਐਨਸੀਓ ਸਬੰਧੀ ਬੀਡੀਪੀਓ ਨਾਲ ਗੱਲਬਾਤ ਕੀਤੀ।
ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਸੋਮਵਾਰ ਨੂੰ ਬੀਡੀਪੀਓ ਦਫਤਰ ਕਲਾਨੌਰ ਵਿਖੇ ਪੰਚਾਇਤੀ ਚੋਣਾਂ ਲੜਨ ਵਾਲੇ ਕਾਂਗਰਸੀਆਂ ਨੂੰ ਐਨਓਸੀ ਤੇ ਚੁੱਲ੍ਹਾ ਟੈਕਸ ਨਾ ਮਿਲਣ ਕਾਰਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਆਹਮੋ ਸਾਹਮਣੀ ਹੋ ਗਏ। ਇਸ ਮੌਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਰਕਰਾਂ ਅਤੇ ਪੰਚਾਇਤੀ ਚੋਣ ਲੜ ਰਹੇ ਸਰਪੰਚਾਂ ਪੰਚਾਂ ਵੱਲੋਂ ਇੱਕ ਦੂਸਰੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਬਕਾ ਉਪ ਮੁੱਖ ਮੰਤਰੀ ਤੇ ਮੌਜੂਦਾ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਬੀਡੀਪੀਓ ਦਫਤਰ ਪਹੁੰਚੇ ਤੇ ਚੁੱਲ੍ਹਾ ਟੈਕਸ ਅਤੇ ਐਨਸੀਓ ਸਬੰਧੀ ਬੀਡੀਪੀਓ ਨਾਲ ਗੱਲਬਾਤ ਕੀਤੀ। ਇਸ ਮੌਕੇ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੇ ਭਰਾ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਦਰਮਿਆਨ ਬਹਿਸ ਹੋ ਗਈ। ਕੁਝ ਸਮੇਂ ਬਾਅਦ ਗੁਰਦੀਪ ਸਿੰਘ ਰੰਧਾਵਾ ਵੀ ਬੀਡੀਪੀਓ ਦਫਤਰ ਪਹੁੰਚੇ ਜਿੱਥੇ ਸੁਖਜਿੰਦਰ ਰੰਧਾਵਾ ਤੇ ਗੁਰਦੀਪ ਰੰਧਾਵਾ ਆਹਮੋ-ਸਾਹਮਣੇ ਹੋ ਗਏ ਅਤੇ ਦੋਵਾਂ ਪਾਰਟੀਆਂ ਦਰਮਿਆਨ ਜੰਮ ਕੇ ਨਾਅਰੇਬਾਜ਼ੀ ਹੁੰਦੀ ਰਹੀ। ਇਹ ਵਰਤਾਰਾ ਲਗਾਤਾਰ ਸਾਢੇ ਚਾਰ ਘੰਟੇ ਤੋਂ ਵੱਧ ਚੱਲਦਾ ਰਿਹਾ ਤੇ ਦੋਵਾਂ ਧਿਰਾਂ ਦੇ ਸੈਂਕੜੇ ਵੋਟਰ ਸਪੋਰਟਰ ਬੀਡੀਪੀਓ ਦਫਤਰ ‘ਚ ਇਕੱਠੇ ਹੋ ਗਏ।
ਘਟਨਾ ਦੀ ਖ਼ਬਰ ਮਿਲਦੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਐਸਪੀਡੀ, ਡੀਐਸਪੀ ਡੇਰਾ ਬਾਬਾ ਨਾਨਕ ਗੁਰਵਿੰਦਰ ਸਿੰਘ ਚੰਦੀ ਐਸਐਚਓ ਮੇਜਰ ਸਿੰਘ ਤੇ ਵੱਖ-ਵੱਖ ਥਾਣਿਆਂ ਨਾਲ ਸੰਬੰਧਿਤ ਸੈਂਕੜੇ ਪੁਲਿਸ ਕਰਮਚਾਰੀ ਬੀਡੀਪੀਓ ਦਫਤਰ ਪਹੁੰਚੇ ਅਤੇ ਬੀਡੀਪੀਓ ਦਫਤਰ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ। 3.40 ਵਜੇ ਦੇ ਕਰੀਬ ਸੁਖਜਿੰਦਰ ਸਿੰਘ ਰੰਧਾਵਾ ਬੀਡੀਪੀਓ ਦਫਤਰ ਤੋਂ ਰਵਾਨਾ ਹੋਏ ਜਦਕਿ ਦੂਸਰੇ ਪਾਸੇ ਰਾਹੀਂ ਗੁਰਦੀਪ ਸਿੰਘ ਰੰਧਾਵਾ ਪੁਲਿਸ ਦੀ ਦੇਖਰੇਖ ਹੇਠ ਬੀਡੀਪੀਓ ਦਫ਼ਤਰ ਤੋਂ ਨਿਕਲੇ। ਇਸ ਮੌਕੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ
ਕਿਹਾ ਕਿ ਜਿੱਥੇ 27 ਸਤੰਬਰ ਤੋਂ ਪੰਚਾਇਤਾਂ ਦੀ ਚੋਣ ਲੜਨ ਦੀ ਚਾਹਵਾਨ ਉਮੀਦਵਾਰਾਂ ਤੋਂ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਜਾਣੀਆਂ ਸਨ ਉੱਥੇ ਹੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਦੀਆਂ 89 ਗ੍ਰਾਮ ਪੰਚਾਇਤਾਂ ਤੋਂ ਇਲਾਵਾ ਡੇਰਾ ਬਾਬਾ ਨਾਨਕ ਬਲਾਕ ਦੇ 140 ਦੇ ਕਰੀਬ ਪਿੰਡਾਂ ਦੇ ਕਾਂਗਰਸੀ ਪਾਰਟੀ ਨਾਲ ਸੰਬੰਧਿਤ ਚੋਣ ਲੜਨ ਵਾਲੇ ਸਰਪੰਚਾਂ ਅਤੇ ਪੰਚਾਂ ਦੀ ਇਕ ਵੀ ਨਾਮਜ਼ਦਗੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਚੁੱਲ੍ਹਾ ਟੈਕਸ ਦੀ ਰਸੀਦ ਤੇ ਐਨਸੀਓ ਨਹੀਂ ਦਿੱਤੀ ਜਾ ਰਹੀ ਹੈ।
ਸੁਖੀ ਰੰਧਾਵਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ ਨਹੀਂ ਕਰਾਉਣਾ ਚਾਹੁੰਦੀ ਸੀ ਤਾਂ ਸਿੱਧਾ ਹੀ ਬੋਲ ਦੇਵੇ ਕਿ ਪੰਚਾਇਤਾਂ ਦੀ ਚੋਣ ਕੇਵਲ ਆਮ ਆਦਮੀ ਪਾਰਟੀ ਦੀ ਹੋਵੇਗੀ। ਇਸ ਮੌਕੇ ਰੰਧਾਵਾ ਨੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਪੰਚਾਇਤ ਸਕੱਤਰ ਆਪਣੀ ਡਿਊਟੀ ‘ਤੇ ਆ ਕੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੁੱਲ੍ਹਾ ਦੇਣ ਅਤੇ ਜੋ ਪੰਚਾਇਤ ਸਕੱਤਰ ਡਿਊਟੀ ‘ਤੇ ਨਹੀਂ ਆਉਂਦਾ ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ।