HomeDeshਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਦੇ ਆਰਕ ਪੁੱਲ ਤੋਂ ਲੰਘੀ ਟ੍ਰੇਨ,...
ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਦੇ ਆਰਕ ਪੁੱਲ ਤੋਂ ਲੰਘੀ ਟ੍ਰੇਨ, ਲੋਕਾਂ ਨੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਨਾਲ ਕੀਤਾ ਟ੍ਰੇਨ ਦਾ ਸਵਾਗਤ
ਲੰਬੇ ਇੰਤਜ਼ਾਰ ਦੇ ਬਾਅਦ ਆਖਰ ਉਹ ਇਤਿਹਾਸਕ ਪੱਲ ਆ ਗਿਆ, ਜਿਸਨੇ ਜੰਮੂ ਕਸ਼ਮੀਰ ਦੇ ਨਾਲ ਪੂਰੇ ਦੇਸ਼ਵਾਸੀਆਂ ਨੂੰ ਮਾਣ ਤੇ ਖੁਸ਼ੀ ਨਾਲ ਭਰ ਦਿੱਤਾ।
ਲੰਬੇ ਇੰਤਜ਼ਾਰ ਦੇ ਬਾਅਦ ਆਖਰ ਉਹ ਇਤਿਹਾਸਕ ਪੱਲ ਆ ਗਿਆ, ਜਿਸਨੇ ਜੰਮੂ ਕਸ਼ਮੀਰ ਦੇ ਨਾਲ ਪੂਰੇ ਦੇਸ਼ਵਾਸੀਆਂ ਨੂੰ ਮਾਣ ਤੇ ਖੁਸ਼ੀ ਨਾਲ ਭਰ ਦਿੱਤਾ। ਵੀਰਵਾਰ ਨੂੰ ਅੱਠ ਡੱਬਿਆਂ ਵਾਲੀ ਟ੍ਰੇਨ ਪਹਿਲੀ ਵਾਰੀ ਰਿਆਸੀ ਜ਼ਿਲ੍ਹੇ ’ਚ ਚਿਨਾਬ ਨਦੀ ’ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਦੇ ਆਰਕ ਪੁੱਲ ਤੋਂ ਹੋ ਕੇ ਲੰਘੀ।
1.3 ਕਿਲੋਮੀਟਰ ਲੰਬਾ ਇਹ ਪੁੱਲ ਚਿਨਾਬ ਨਦੀ ਦੇ ਤੱਟ ਤੋਂ 359 ਮੀਟਰ ਉੱਚਾ ਹੈ। ਰਾਮਬਨ ਜ਼ਿਲ੍ਹੇ ਦੇ ਸੰਗਲਦਾਨ ਤੋਂ ਰਿਆਸੀ ਸਟੇਸ਼ਨ ਤੱਕ 46 ਕਿਲੋਮੀਟਰ ਦੇ ਇਸ ਸਫਰ ਨੂੰ ਤੈਅ ਕਰਨ ’ਚ ਡੇਢ ਘੰਟਾ ਲੱਗਾ। ਟ੍ਰੇਨ ਨੂੰ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਾਇਆ ਗਿਆ।
ਜਿਨ੍ਹਾਂ ਥਾਵਾਂ ਤੋਂ ਵੀ ਟ੍ਰੇਨ ਲੰਘੀ, ਉੱਥੇ ਲੋਕਾਂ ਨੇ ਭਾਰਤ ਮਾਤਾ ਦੀ ਜੈ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ। ਇਸ ਟ੍ਰੇਨ ’ਤੇ ਪ੍ਰਾਜੈਕਟ ਨਾਲ ਜੁੜੇ ਅਧਿਕਾਰੀ ਤੇ ਮੁਲਾਜ਼ਮ ਸਵਾਰ ਸਨ। ਉੱਥੇ, ਰੇਲਵੇ ਮੰਤਰੀ ਅਸ਼ਵਨੀ ਵੈਸ਼ਣਵ ਨੇ ਐਕਸ ’ਤੇ ਲਿਖਆ, ਟਰਾਇਲ ਸਫਲ ਰਿਹਾ।
ਇਸ ਤੋਂ ਪਹਿਲਾਂ ਐਤਵਾਰ, 16 ਜੂਨ ਨੂੰ ਸੰਗਲਦਾਨ-ਰਿਆਸੀ ਦਰਮਿਆਨ ਸਿਰਫ਼ ਇੰਜਣ ਲੰਘਿਆ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਰੇਲਵੇ ਸੁਰੱਖਿਆ ਕਮਿਸ਼ਨਰ ਦੇ ਇਸ ਪ੍ਰਾਜੈਕਟ ਦੇ ਨਿਰੀਖਮ ਲਈ 27 ਤੇ 28 ਜੂਨ ਨੂੰ ਦੋ ਦਿਨਾ ਦੌਰੇ ’ਤੇ ਟਿਕੀਆਂ ਹੋਈਆਂ ਹਨ।
ਰੇਲਵੇ ਸੁਰੱਖਿਆ ਕਮਿਸ਼ਨਰ ਦੀ ਹਰੀ ਝੰਡੀ ਮਿਲਣ ਦੇ ਬਾਅਦ ਜੁਲਾਈ ਦੀ ਸ਼ੁਰੂਆਤ ’ਚ ਰਿਆਸੀ ਤੋਂ ਕਸ਼ਮੀਰ ਤੱਕ ਟ੍ਰੇਨ ਦੌੜਨ ਲੱਗੇਗੀ। ਕਸ਼ਮੀਰ ਨੂੰ ਦੇਸ਼ ਨਾਲ ਰੇਲਮਾਰਗ ਨਾਲਜੋੜਨ ਲਈ ਹੁਣ ਸਿਰਫ ਰਿਆਸੀ ਤੋਂ ਕਟੜਾ ਵਿਚਾਲੇ 17 ਕਿਲੋਮੀਟਰ ਰੇਲ ਡਵੀਜ਼ਨ ਦਾ ਨਿਰਮਾਣ ਆਖਰੀ ਪੜਾਅ ’ਚ ਹੈ। ਇਹ ਕੰਮ ਟੀ1 ਸੁਰੰਗ ਦੇ ਕਾਰਨ ਲਟਕਿਆ ਹੈ।
ਪੂਰੀ ਉਮੀਦ ਹੈ ਕਿ ਮੌਜੂਦਾ ਸਾਲ ਦੇ ਅੰਤ ਤੱਕ ਕਸ਼ਮੀਰ ਰੇਲਮਾਰਗ ਨਾਲ ਦੇਸ਼ ਦੇ ਨਾਲ ਜੁੜ ਜਾਏਗਾ। ਇਸਦੇ ਬਾਅਦ ਨਵੀਂ ਦਿੱਲੀ ਤੋਂ ਟ੍ਰੇਨ ’ਚ ਬੈਠ ਕੇ ਸਿੱਧੇ ਕਸ਼ਮੀਰ ਪਹੁੰਚਿਆ ਜਾ ਸਕੇਗਾ। ਦੱਸਣਯੋਗ ਹੈ ਕਿ 272 ਕਿਲੋਮੀਟਰ ਲੰਬੇ ਊਧਮਪੁਰ-ਸ੍ਰੀਨਗਰ-ਬਾਰਾਮੁਲਾ ਰੇਲ ਲਿੰਕ (ਯੂਐੱਸਬੀਆਰਐੱਲ) ਪ੍ਰਾਜੈਕਟ ’ਤੇ ਦਹਾਕਿਆਂ ਤੋਂ ਕੰਮ ਚੱਲ ਰਿਹਾ ਹੈ। ਬਨਿਹਾਲ ਤੋਂ ਸ੍ਰੀਨਗਰ ਹੁੰਦੇ ਬਾਰਾਮੁਲਾ ਤੱਕ 161 ਕਿਲੋਮੀਟਰ ਲੰਬੇ ਟ੍ਰੈਕ ’ਤੇ ਪਹਿਲਾਂ ਤੋਂ ਹੀ ਟ੍ਰੇਨ ਦੌੜ ਰਹੀ ਹੈ। ਇਸ ਪਾਸੇ ਜੰਮੂ ਤੋਂ ਅੱਗੇ ਊਧਮਪੁਰ ਤੇ ਕਟੜਾ ਤੱਕ ਟ੍ਰੇਨ
ਟ੍ਰੇਨ ਦੇ ਆਸਪਾਸ ਪੈਂਦੇ ਕਈ ਪਿੰਡਾਂ ਦੇ ਲੋਕ ਟਰੇਨ ਦੇਖਣ ਪਹੁੰਚੇ
ਸੰਗਲਦਾਨ ਤੋਂ ਦੁਪਹਿਰ 12.35 ਵਜੇ ਟ੍ਰੇਨ ਚੱਲੀ ਤੇ ਕਈ ਸੁਰੰਗਾਂ ਤੇ ਛੋਟੇ-ਵੱਡੇ ਪੁੱਲਾਂ ਦੇ ਇਲਾਵਾ ਕੋੜੀ ਬੱਕਲ ’ਚ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਦੇ ਆਰਕ ਪੁੱਲ ਤੋਂ ਹੋ ਕੇ ਦੁਪਹਿਰ ਲਗਪਗ ਦੋ ਵਜੇ ਰਿਆਸੀ ਸਟੇਸ਼ਨ ’ਤੇ ਪਹੁੰਚੀ। ਟ੍ਰੇਕ ਦੇ ਪੂਰੇ ਰਸਤੇ ਦੇ ਆਸਪਾਸ ਪੈਂਦੇ ਕਈ ਪਿੰਡਾਂ ਦੇ ਲੋਕ ਪਹਿਲੀ ਵਾਰੀ ਉਨ੍ਹਾਂ ਦੇ ਇਲਾਕੇ ਤੋਂ ਲੰਘ ਰਹੀ ਟ੍ਰੇਨ ਨੂੰ ਦੇਖਣ ਪਹੁੰਚੇ ਸਨ।
ਰਿਆਸੀ ਸਟੇਸ਼ਨ ’ਤੇ ਲੋਕਾਂ ਨੇ ਭਾਰਤ ਮਾਤਾ ਦੀ ਜੈ ਦੇ ਜੈਕਾਰਿਆਂ ਨਾਲ ਟ੍ਰੇਨ ਦਾ ਸਵਾਗਤ ਕੀਤਾ ਤੇ ਦਹਾਕਿਆਂ ਦੇ ਇਸ ਸੁਪਨੇ ਨੂੰ ਸਾਕਾਰ ਹੋਣ ’ਤੇ ਖੁਸ਼ੀ ਪ੍ਰਗਟਾਈ। ਇਸ ਦੌਰਾਨ ਪ੍ਰਾਜੈਕਟ ਨਾਲ ਜੁੜੇ ਮੁਲਾਜ਼ਮ ਤੇ ਸਥਾਨਕ ਲੋਕਾਂ ਨੇ ਟ੍ਰੇਨ ਨਾਲ ਬਹੁਤ ਤਸਵੀਰਾਂ ਵੀ ਆਪਣੇ ਮੋਬਾਈਲ ’ਚ ਕੈਦ ਕੀਤੀਆਂ। ਲਗਪਗ ਅੱਧਾ ਘੰਟਾ ਟ੍ਰੇਨ ਰਿਆਸੀ ਸਟੇਸ਼ਨ ’ਤੇ ਰੁਕੀ। ਇਸਦੇ ਬਾਅਦ ਟ੍ਰੇਨ ਵਾਪਸ ਸੰਗਲਦਾਨ ਵੱਲ ਰਵਾਨਾ ਹੋ ਗਈ।