ਸੁਪਰੀਮ ਕੋਰਟ(SC) ਨੇ ਇਹ ਵੀ ਕਿਹਾ ਕਿ ਜੇਕਰ ਮਾਮਲੇ ਅਲੱਗ-ਅਲੱਗ ਤੇ ਸੁਤੰਤਰ ਹਨ ਤਾਂ ਸਾਰੇ ਮਾਮਲਿਆਂ ਨੂੰ ਇਕੱਠੇ ਨਹੀਂ ਕੀਤਾ ਜਾ ਸਕਦਾ।
ਸੁਪਰੀਮ ਕੋਰਟ (SC) ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਪੁੱਛਿਆ ਕਿ ਯੂਟਿਊਬਰ(Youtuber) ਸਾਵੁਕੂ ਸ਼ੰਕਰ ਨੂੰ ਕਈ ਅਪਰਾਧਕ ਮਾਮਲਿਆਂ ’ਚ ਰਿਹਾਈ ਦੇ ਤੁਰੰਤ ਬਾਅਦ ਕਿਉਂ ਗ੍ਰਿਫ਼ਤਾਰ(arrest) ਕੀਤਾ ਗਿਆ। ਸੁਪਰੀਮ ਕੋਰਟ(SC) ਨੇ ਇਹ ਵੀ ਕਿਹਾ ਕਿ ਜੇਕਰ ਮਾਮਲੇ ਅਲੱਗ-ਅਲੱਗ ਤੇ ਸੁਤੰਤਰ ਹਨ ਤਾਂ ਸਾਰੇ ਮਾਮਲਿਆਂ ਨੂੰ ਇਕੱਠੇ ਨਹੀਂ ਕੀਤਾ ਜਾ ਸਕਦਾ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਡੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦਾ ਬੈਂਚ ਜੇਲ੍ਹ ’ਚ ਬੰਦ ਯੂਟਿਊਬਰ ਦੀ ਪਟੀਸ਼ਨ ’ਤੇ ਅਗਲੀ ਸੁਣਵਾਈ ਦੋ ਸਤੰਬਰ ਨੂੰ ਕਰੇਗਾ। ਚੀਫ ਜਸਟਿਸ ਨੇ ਤਾਮਿਲਨਾਡੂ ਸਰਕਾਰ ਵਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਕਿਹਾ ਕਿ ਅਸੀਂ ਅਲੱਗ-ਅਲੱਗ ਐੱਫਆਈਆਰਜ਼ ਵਾਲੇ ਮਾਮਲਿਆਂ ਨੂੰ ਇਕੱਠੇ ਨਹੀਂ ਰੱਖਾਂਗੇ। ਜ਼ਮਾਨਤ ਆਦੇਸ਼ ਨੂੰ ਦੇਖੋ ਤੇ ਸਾਨੂੰ ਦੱਸੋ ਕਿ ਇਕ ਦਿਨ ਉਸਨੂੰ ਰਿਹਾਅ ਕਿਤਾ ਗਿਆ ਤੇ ਮੁੜ ਹਿਰਾਸਤ ’ਚ ਕਿਉਂ ਲਿਆ ਗਿਆ। ਰੋਹਤਗੀ ਨੇ ਕਿਹਾ ਕਿ ਮੈਨੂੰ ਸੋਮਵਾਰ ਨੂੰ ਵਾਪਸ ਆਉਣ ਦਿਓ।