ਸਟਾਕ ਮਾਰਕੀਟ 29 ਅਪ੍ਰੈਲ 2024 ਦੇ ਵਪਾਰਕ ਸੈਸ਼ਨ ਵਿੱਚ ਹਰੇ ਨਿਸ਼ਾਨ ‘ਤੇ ਬੰਦ ਹੋਇਆ ਹੈ। ਅੱਜ ਦੋਵੇਂ ਬਾਜ਼ਾਰ ਸੂਚਕਾਂਕ ‘ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਬੈਂਕਿੰਗ ਸੈਕਟਰ ਦੇ ਤਿਮਾਹੀ ਨਤੀਜਿਆਂ ਵਿੱਚ ਵਾਧੇ ਨੇ ਬਾਜ਼ਾਰ ਨੂੰ ਲਾਭ ਪਹੁੰਚਾਉਣ ਵਿੱਚ ਮਦਦ ਕੀਤੀ ਹੈ। ਅੱਜ ਸੈਂਸੇਕਸ 941 ਅੰਕਾਂ ਦੇ ਵਾਧੇ ਨਾਲ ਅਤੇ ਨਿਫਟੀ 224 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਬੀਐੱਸਈ ਦਾ ਮਿਡਕੈਪ ਇੰਡੈਕਸ 0.8 ਫੀਸਦੀ ਵਧਿਆ ਹੈ।
ਸੋਮਵਾਰ ਦੇ ਕਾਰੋਬਾਰੀ ਸੈਸ਼ਨ ‘ਚ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਇਆ। ਅੱਜ ਬਾਜ਼ਾਰ ‘ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ।
ਅੱਜ ਸੈਂਸੈਕਸ 941.12 ਅੰਕ ਜਾਂ 1.28 ਫੀਸਦੀ ਦੇ ਵਾਧੇ ਨਾਲ 74,671.28 ‘ਤੇ ਬੰਦ ਹੋਇਆ। ਨਿਫਟੀ ਵੀ 223.40 ਅੰਕ ਜਾਂ 1 ਫੀਸਦੀ ਦੇ ਵਾਧੇ ਨਾਲ 22,643.40 ਅੰਕ ‘ਤੇ ਪਹੁੰਚ ਗਿਆ।
ਅੱਜ ਰਿਐਲਟੀ ਨੂੰ ਛੱਡ ਕੇ ਬਾਕੀ ਸਾਰੇ ਸੂਚਕਾਂਕ ਹਰੇ ਨਿਸ਼ਾਨ ‘ਤੇ ਬੰਦ ਹੋਏ। ਹੈਲਥ ਸਰਵਿਸ, ਮੈਟਲ, ਪਾਵਰ, ਬੈਂਕ ਅਤੇ ਆਇਲ ਐਂਡ ਗੈਸ ਇੰਡੈਕਸ 0.4-2 ਫੀਸਦੀ ਵਧੇ ਹਨ। ਬੀਐਸਈ ਦਾ ਮਿਡਕੈਪ ਇੰਡੈਕਸ 0.8 ਫੀਸਦੀ ਵਧਿਆ ਅਤੇ ਸਮਾਲਕੈਪ ਇੰਡੈਕਸ ਸੀਮਤ ਦਾਇਰੇ ‘ਚ ਬੰਦ ਹੋਇਆ।
ਨਿਫਟੀ ‘ਤੇ ਆਈਸੀਆਈਸੀਆਈ ਬੈਂਕ, ਇੰਡਸਇੰਡ ਬੈਂਕ, ਐਸਬੀਆਈ, ਅਲਟਰਾਟੈਕ ਸੀਮੈਂਟ ਅਤੇ ਐਕਸਿਸ ਬੈਂਕ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ। ਇਸ ਦੇ ਨਾਲ ਹੀ ਐਚਸੀਐਲ ਟੈਕਨਾਲੋਜੀਜ਼, ਅਪੋਲੋ ਹਸਪਤਾਲ, ਬਜਾਜ ਆਟੋ, ਐਚਡੀਐਫਸੀ ਲਾਈਫ ਅਤੇ ਹੀਰੋ ਮੋਟੋਕਾਰਪ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਗਈ ਹੈ।