ਤਨਵੀ ਦੀ ਸ਼ਿਕਾਇਤ ‘ਤੇ ਐਮਾਜ਼ਾਨ ਨੇ ਮਾਫੀ ਮੰਗੀ ਹੈ।
ਆਨਲਾਈਨ ਸ਼ਾਪਿੰਗ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਈ ਵਾਰ ਅਜਿਹੀਆਂ ਚੀਜ਼ਾਂ ਗਾਹਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਹਨ।
ਬੈਂਗਲੁਰੂ ਵਿੱਚ ਇੱਕ ਗਾਹਕ ਨੂੰ ਕਥਿਤ ਤੌਰ ‘ਤੇ ਇੱਕ ਪੈਕੇਜ ਵਿੱਚ ਕੋਬਰਾ ਸੱਪ ਮਿਲਿਆ। ਦਰਅਸਲ, ਪਤੀ-ਪਤਨੀ ਨੇ Xbox ਕੰਟਰੋਲਰ ਆਰਡਰ ਕੀਤਾ ਸੀ। ਪੈਕੇਜ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਕੇਜ ਦੇ ਅੰਦਰ ਇੱਕ ਸੱਪ ਹੈ।
ਕੰਪਨੀ ਨੇ ਗਾਹਕਾਂ ਨੂੰ ਦੋ ਘੰਟੇ ਰੋਕ ਕੇ ਰੱਖਿਆ
ਵੀਡੀਓ ਸ਼ੇਅਰ ਕਰਦੇ ਹੋਏ ਜੋੜੇ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਘਟਨਾ ਬਾਰੇ ਐਮਾਜ਼ਾਨ ਕਸਟਮਰ ਕੇਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਦੋ ਘੰਟੇ ਲਈ ਰੋਕਿਆ ਗਿਆ। ਜਾਣਕਾਰੀ ਮੁਤਾਬਕ ਪਤਨੀ ਦਾ ਨਾਂ ਤਨਵੀ ਹੈ। ਉਹ ਸਰਜਾਪੁਰ ਰੋਡ, ਬੈਂਗਲੁਰੂ ਦੀ ਰਹਿਣ ਵਾਲੀ ਹੈ।
ਕੰਪਨੀ ਨੇ ਮੰਗੀ ਮਾਫੀ
ਤਨਵੀ ਦੀ ਸ਼ਿਕਾਇਤ ‘ਤੇ ਐਮਾਜ਼ਾਨ ਨੇ ਮਾਫੀ ਮੰਗੀ ਹੈ। ਕੰਪਨੀ ਦੇ ਕਸਟਮਰ ਕੇਅਰ ਨੇ ਲਿਖਿਆ, “ਐਮਾਜ਼ਾਨ ਆਰਡਰ ਨਾਲ ਤੁਹਾਨੂੰ ਹੋਈ ਅਸੁਵਿਧਾ ਬਾਰੇ ਸੁਣ ਕੇ ਸਾਨੂੰ ਅਫਸੋਸ ਹੈ। ਅਸੀਂ ਚਾਹੁੰਦੇ ਹਾਂ ਕਿ ਇਸਦੀ ਜਾਂਚ ਕੀਤੀ ਜਾਵੇ। ਕਿਰਪਾ ਕਰ ਕੇ ਜ਼ਰੂਰੀ ਚੀਜ਼ਾਂ ਜਲਦੀ ਤੋਂ ਜਲਦੀ ਸਾਨੂੰ ਭੇਜੋ। ਅਤੇ ਸਾਡੀ ਟੀਮ ਅਪਡੇਟ ਦੇ ਨਾਲ ਜਲਦੀ ਹੀ ਤੁਹਾਡੇ ਨਾਲ ਸੰਪਰਕ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਐਮਾਜ਼ਾਨ ਨੇ ਪੂਰਾ ਪੈਸਾ ਵਾਪਸ ਕਰ ਦਿੱਤਾ ਹੈ। ਇਸ ਦੌਰਾਨ ਸੱਪ ਨੂੰ ਸੁਰੱਖਿਅਤ ਥਾਂ ‘ਤੇ ਛੱਡ ਦਿੱਤਾ ਗਿਆ।