Friday, January 31, 2025
Google search engine
HomeCrimeਕਪੂਰਥਲਾ ਦੇ ਮੋਬਾਈਲ ਸ਼ੋਅ ਰੂਮ ’ਤੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ, ਪੁਲਿਸ ਜਾਂਚ...

ਕਪੂਰਥਲਾ ਦੇ ਮੋਬਾਈਲ ਸ਼ੋਅ ਰੂਮ ’ਤੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ, ਪੁਲਿਸ ਜਾਂਚ ’ਚ ਜੁਟੀ

ਸ਼ੋਅਰੂਮ ਦੇ ਮਾਲਕ ਟੀਨੂੰ ਮਲਹੋਤਰਾ ਨੇ ਦੱਸਿਆ ਕਿ ਸ਼ੋਅਰੂਮ ਦੇ ਬਾਹਰ ਰੁਕੇ ਲੁਟੇਰਿਆਂ ਨੇ 20-25 ਗੋਲੀਆਂ ਚਲਾਈਆਂ।

 ਕਪੂਰਥਲਾ ਵਿਖੇ ਲੁੱਟ ਦੀ ਨੀਅਤ ਨਾਲ ਆਏ ਹਮਲਾਵਰਾਂ ਨੇ ਮੋਬਾਈਲ ਸ਼ੋਅ ਰੂਮ ਦੇ ਬਾਹਰ 20 ਗੋਲੀਆਂ ਚਲਾ ਕੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਇਹ ਘਟਨਾ ਕਪੂਰਥਲਾ ਦੇ ਡੀਸੀ ਚੌਂਕ ਤੇ ਬੱਸ ਸਟੈਂਡ ਦੇ ਨਜ਼ਦੀਕ ਮਲਹੋਤਰਾ ਮੋਬਾਈਲ ਦੇ ਸ਼ੋਅਰੂਮ ਦੀ ਹੈ ਜਿੱਥੇ ਬਾਹਰ ਆਏ ਲੁਟੇਰਿਆਂ ਨੇ ਆਉਂਦੇ ਹੀ 20-25 ਗੋਲੀਆਂ ਚਲਾ ਦਿੱਤੀਆਂ। ਗੋਲੀ ਚਲਾਉਣ ਤੋਂ ਬਾਅਦ ਨੌਜਵਾਨ ਫ਼ਰਾਰ ਹੋ ਗਏ। ਸ਼ੋਅਰੂਮ ਦੇ ਮਾਲਕ ਟੀਨੂੰ ਮਲਹੋਤਰਾ ਨੇ ਦੱਸਿਆ ਕਿ ਸ਼ੋਅਰੂਮ ਦੇ ਬਾਹਰ ਰੁਕੇ ਲੁਟੇਰਿਆਂ ਨੇ 20-25 ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਸ਼ੋਅਰੂਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਸ਼ੋਅਰੂਮ ਮਾਲਕ ਨੇ ਦੱਸਿਆ ਕਿ ਗੋਲੀ ਉਕਤ ਕੰਮ ਕਰ ਰਹੇ ਇਕ ਨੌਜਵਾਨ ਦੇ ਕੰਨ ਦੇ ਨੇੜਿਓਂ ਲੰਘ ਗਈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_img
spot_img

Most Popular

Recent Comments