ਪਹਿਲਾਂ ਵੀ ਹਨ ਕਈ ਕੇਸ ਦਰਜ ਤੇ ਜ਼ਮਾਨਤ ‘ਤੇ ਆਇਆ ਸੀ ਬਾਹਰ
ਬੀਤੇ ਦਿਨੀਂ ਪਿੰਡ ਬੰਡਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਕਤਲ ਕਰ ਦਿੱਤੇ ਜਾਣ ਵਿਚ ਮੁੱਖ ਤੌਰ ’ਤੇ ਸ਼ਾਮਲ ਦੱਸੇ ਜਾਂਦੇ ਇਕ ਵਿਅਕਤੀ ਨੂੰ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ। ਮੌਕਾ ਏ ਵਾਰਦਾਤ ਸਮੇਂ ਚਸ਼ਮਦੀਦ ਗਵਾਹਾਂ ਅਤੇ ਵੀਡੀੳ ਫੂਟੇਜ ਦੇ ਆਧਾਰ ’ਤੇ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਮਗਰੋਂ ਜਰਨੈਲ ਸਿੰਘ ਨਾਮਕ ਨੌਜਵਾਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਜਰਨੈਲ ਸਿੰਘ ਖ਼ਿਲਾਫ਼ ਪਹਿਲੋਂ ਵੀ ਕਤਲ ਅਤੇ ਐੱਨਡੀਪੀਐੱਸ ਦੇ ਮਾਮਲੇ ਦਰਜ ਹਨ ਤੇ ਇਸ ਸਮੇਂ ਜ਼ਮਾਨਤ ’ਤੇ ਬਾਹਰ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਰਨੈਲ ਸਿੰਘ ਖ਼ਿਲਾਫ਼ ਸਾਲ 2002 ਵਿਚ ਥਾਣਾ ਮੱਲਾਂਵਾਲਾ ਵਿਚ ਹੋਏ ਕਤਲ ਕੇਸ ਵਿਚ ਪਹਿਲਾਂ ਵੀ ਕੇਸ ਦਰਜ ਹੈ। ਉਸ ਦੇ ਖ਼ਿਲਾਫ਼ ਸਾਲ 2019 ਵਿੱਚ ਆਰਿਫ ਥਾਣੇ ਵਿਚ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਹਨ, ਜਰਨੈਲ ਸਿੰਘ ਹੈਰੋਇਨ ਤਸਕਰੀ ਦਾ ਦੋਸ਼ੀ ਹੈ, ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਹੈਰੋਇਨ ਵੀ ਬਰਾਮਦ ਕੀਤੀ ਸੀ। ਪੁਲਿਸ ਨੇ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।