ਟੇਕਆਫ ਦੌਰਾਨ ਏਅਰ ਇੰਡੀਆ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ
ਅੱਜ ਦਿੱਲੀ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੀ ਪੁਣੇ ਹਵਾਈ ਅੱਡੇ ‘ਤੇ ਰਨਵੇਅ ਵੱਲ ਵਧਦੇ ਸਮੇਂ ਟਗ ਟਰੈਕਟਰ ਨਾਲ ਟੱਕਰ ਗਈ। ਇਹ ਘਟਨਾ ਉਦੋਂ ਵਾਪਰੀ, ਜਦੋਂ ਜਹਾਜ਼ ‘ਚ ਕਰੀਬ 180 ਯਾਤਰੀ ਸਵਾਰ ਸਨ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਏਐੱਨਆਈ ਨੂੰ ਦੱਸਿਆ ਕਿ ਲਗਭਗ 180 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਲੈਂਡਿੰਗ ਗਿਅਰ ਨੇੜੇ ਟਾਇਰ ਨੂੰ ਨੁਕਸਾਨ ਪਹੁੰਚਿਆ। ਟੱਕਰ ਦੇ ਬਾਵਜੂਦ ਜਹਾਜ਼ ‘ਚ ਸਵਾਰ ਸਾਰੇ ਯਾਤਰੀ ਤੇ ਚਾਲਕ ਦਲ ਸੁਰੱਖਿਅਤ ਦੱਸਿਆ ਜਾ ਰਿਹਾ ਹੈ।ਬੁੱਧਵਾਰ ਨੂੰ ਹੀ ਦਿੱਲੀ ਏਅਰਪੋਰਟ ‘ਤੇ ਏਅਰ ਇੰਡੀਆ ਦੇ ਜਹਾਜ਼ ‘ਚ ਰੱਖੇ ਟਿਸ਼ੂ ਪੇਪਰ ‘ਤੇ ‘ਬੰਬ’ ਲਿਖਿਆ ਮਿਲਿਆ ਸੀ, ਜਿਸ ਤੋਂ ਬਾਅਦ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਸੁਰੱਖਿਆ ਅਧਿਕਾਰੀਆਂ ਨੇ ਪੂਰੇ ਜਹਾਜ਼ ਦੀ ਜਾਂਚ ਕੀਤੀ ਪਰ ਕੁਝ ਨਹੀਂ ਮਿਲਿਆ। ਬਾਅਦ ਵਿਚ ਇਹ ਸਿਰਫ ਅਫਵਾਹ ਹੀ ਸਾਬਿਤ ਹੋਈ।