ਐੱਸਜੀਪੀਸੀ SGPC)ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ(Harjinder Singh Dhami) ਨੇ ਵੀ ਕਿਹਾ ਹੈ ਕਿ ਫਿਲਮ ‘ਪੰਜਾਬ 95’ ਦੇ ਦ੍ਰਿਸ਼ਾਂ ’ਤੇ ਕੱਟ ਲਗਾਉਣ ਨਾਲ ਤਾਂ ਫਿਲਮ ਦੀ ਆਤਮਾ ਹੀ ਨਿਕਲ ਜਾਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir singh)ਨੇ ਫਿਲਮ ‘ਪੰਜਾਬ 95’ (Punjab 95)ਦੇ 120 ਤੋਂ ਵੱਧ ਦ੍ਰਿਸ਼ਾਂ ’ਤੇ ਕੇਂਦਰੀ ਸੈਂਸਰ ਬੋਰਡ ਵੱਲੋਂ ਕੱਟ ਲਗਾਏ ਜਾਣ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਅੱਤਵਾਦ ਦੌਰਾਨ 25000 ਬੇਪਛਾਣ ਸਿੱਖ ਨੌਜਵਾਨਾਂ ਦਾ ਤੱਤਕਾਲੀ ਸੂਬਾ ਸਰਕਾਰਾਂ ਵੱਲੋਂ ਗੁਪਤ ਤਰੀਕੇ ਨਾਲ ਅੰਤਿਮ ਸੰਸਕਾਰ ਕਰਨ ਦੀ ਘਟਨਾ ਦਾ ਪਰਦਾਫ਼ਾਸ਼ ਕਰਦੀ ਇਸ ਫਿਲਮ ’ਤੇ ਕੱਟ ਲਗਾਉਣ ਨਾਲ ਇਸਦਾ ਵਜੂਦ ਹੀ ਖ਼ਤਮ ਹੋ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਵਿਤਕਰੇ ਦਾ ਦੋਸ਼ ਲਗਾਉੰਦੇ ਹੋਏ ਕਿਹਾ ਕਿ ਇਹ ਸਿੱਖਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਉਜਾਗਰ ਕਰਦੀ ਫਿਲਮ ‘ਪੰਜਾਬ 95’ ਦੇ ਹਟਾਏ ਜਾ ਰਹੇ ਦ੍ਰਿਸ਼ਾਂ ’ਤੇ ਮੁੜ ਵਿਚਾਰ ਕਰਦੇ ਹੋਏ ਇਸ ਨੂੰ ਬਗ਼ੈਰ ਕੋਈ ਵਿਸ਼ੇਸ਼ ਕੱਟ ਲਗਾਏ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਐੱਸਜੀਪੀਸੀ SGPC)ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ(Harjinder Singh Dhami) ਨੇ ਵੀ ਕਿਹਾ ਹੈ ਕਿ ਫਿਲਮ ‘ਪੰਜਾਬ 95’ ਦੇ ਦ੍ਰਿਸ਼ਾਂ ’ਤੇ ਕੱਟ ਲਗਾਉਣ ਨਾਲ ਤਾਂ ਫਿਲਮ ਦੀ ਆਤਮਾ ਹੀ ਨਿਕਲ ਜਾਵੇਗੀ। ਇਹ ਕੇਂਦਰ ਸਰਕਾਰ ਦੀ ਸ਼ਰਾਰਤ ਹੈ।