ਪੰਜਾਬ ਦੇ DGP Gaurav yadav ਵੀਡਿਓ ਕਾਨਫਰੰਸ ਰਾਹੀਂ ਪੇਸ਼ ਹੋਏ,Punjab Haryana High court ਨੇ ਇਸ ਮਾਮਲੇ ਵਿੱਚ ਹੁਣ ਤੱਕ ਕੀ ਜਾਂਚ ਕੀਤੀ ਹੈ ਅਤੇ ਜਾਂਚ ਕਿੱਥੇ ਤੱਕ ਪਹੁੰਚੀ ਹੈ
ਐਤਵਾਰ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਹਾਈ ਕੋਰਟ(High Court) ਦੇ ਜੱਜ ਦੀ ਸੁਰੱਖਿਆ ਹੇਠ ਆਏ ਏਐਸਆਈ ਤੋਂ ਪਿਸਤੌਲ ਖੋਹ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਦੀ ਹਾਈਕੋਰਟ ਵਿੱਚ ਸੁਣਵਾਈ ਹੋਈ।
ਪੰਜਾਬ ਦੇ ਡੀਜੀਪੀ(DGP Gaurav yadav) ਵੀਡਿਓ ਕਾਨਫਰੰਸ (VC)ਰਾਹੀਂ ਪੇਸ਼ ਹੋਏ, ਹਾਈਕੋਰਟ(Punjab Haryana High court) ਨੇ ਇਸ ਮਾਮਲੇ ਵਿੱਚ ਹੁਣ ਤੱਕ ਕੀ ਜਾਂਚ ਕੀਤੀ ਹੈ ਅਤੇ ਜਾਂਚ ਕਿੱਥੇ ਤੱਕ ਪਹੁੰਚੀ ਹੈ, ਇਸ ਬਾਰੇ ਜਾਣਕਾਰੀ ਮੰਗੀ ਹੈ।
ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਨੂੰ ਜੱਜਾਂ ਦੀ ਸੁਰੱਖਿਆ ਵਧਾਉਣ ਅਤੇ ਇਸ ਦੀ ਸਮੀਖਿਆ ਕਰਨ ਲਈ ਵੀ ਕਿਹਾ ਗਿਆ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸਵੇਰ ਦੀ ਸੈਰ ‘ਤੇ ਜਾਣ ਵੇਲੇ ਪੁਲਿਸ ਦੀ ਗਸ਼ਤ ਨਜ਼ਰ ਨਹੀਂ ਆਉਂਦੀ।
ਇਸ ’ਤੇ ਚੰਡੀਗੜ੍ਹ ਦੇ ਐਸਐਸਪੀ ਟਰੈਫਿਕ ਨੇ ਕਿਹਾ ਕਿ ਉਹ ਭਲਕੇ ਹੀ ਸੁਰੱਖਿਆ ਦਾ ਜਾਇਜ਼ਾ ਲੈਣਗੇ। ਅਦਾਲਤ ਨੇ ਇਹ ਵੀ ਪੁੱਛਿਆ ਕਿ ਜੇ ਚੰਡੀਗੜ੍ਹ ਵਿੱਚ ਆਈਟੀਬੀਪੀ ਬਟਾਲੀਅਨ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਲਈ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਜਾ ਸਕਦੇ ਹਨ। ਇਸ ਮਾਮਲੇ ਦੀ ਅਗਲੇ ਦਿਨ ਮੁੜ ਸੁਣਵਾਈ ਹੋਵੇਗੀ।