Tuesday, October 15, 2024
Google search engine
HomeDeshਗੈਸਟ ਫੈਕਲਟੀ ਪ੍ਰੋਫੈਸਰਾਂ ਨੇ Punjabi University ਦੇ ਦਰਵਾਜ਼ੇ ਕੀਤੇ ਬੰਦ, ਮੰਗਾਂ ਨਾ...

ਗੈਸਟ ਫੈਕਲਟੀ ਪ੍ਰੋਫੈਸਰਾਂ ਨੇ Punjabi University ਦੇ ਦਰਵਾਜ਼ੇ ਕੀਤੇ ਬੰਦ, ਮੰਗਾਂ ਨਾ ਮੰਨੀਆਂ ਜਾਣ ਕਰ ਕੇ ਦਿੱਤਾ ਰੋਸ ਧਰਨਾ

ਜ਼ਿਕਰਯੋਗ ਹੈ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਂਸਟੀਚਿਉਟ ਕਾਲਜ ਵਿੱਚ ਕੰਮ ਕਰਦੇ ਅਧਿਆਪਕਾਂ ਨੇ ਮੰਗਲਵਾਰ ਨੂੰ ਯੂਨੀਵਰਸਿਟੀ ਦੇ ਤਿੰਨੋਂ ਮੁੱਖ ਗੇਟ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ।

ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਬੰਦ ਕਰਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਸਵੇਰੇ ਤੋਂ ਬੰਦ ਕੀਤੇ ਗਏ ਗੇਟ ਦੁਪਹਿਰ ਤੱਕ ਵੀ ਨਾ ਖੁੱਲ੍ਹੇ ਜਿਸ ਕਰਕੇ ਵੱਡੀ ਗਿਣਤੀ ਸਟਾਫ ਨੁੰ ਘਰਾਂ ਨੂੰ ਪਰਤਣਾ ਪਿਆ।
ਜ਼ਿਕਰਯੋਗ ਹੈ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਂਸਟੀਚਿਉਟ ਕਾਲਜ ਵਿੱਚ ਕੰਮ ਕਰਦੇ ਅਧਿਆਪਕਾਂ ਨੇ ਮੰਗਲਵਾਰ ਨੂੰ ਯੂਨੀਵਰਸਿਟੀ ਦੇ ਤਿੰਨੋਂ ਮੁੱਖ ਗੇਟ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ।
ਧਰਨਾ ਸਵੇਰੇ 9 ਵਜੇ ਸ਼ੁਰੂ ਕੀਤਾ ਗਿਆ, ਜਿਸ ਸਮੇਂ ਕੁਝ ਅਧਿਆਪਕਾਂ ਨੂੰ ਅੰਦਰ ਜਾਣ ਦਿੱਤਾ ਗਿਆ ਪਰ ਬਾਅਦ ‘ਚ ਸਟਾਫ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਯੂਨੀਵਰਸਿਟੀ ਦੇ ਕਰਮਚਾਰੀ ਬਾਹਰ ਸੜਕਾਂ ‘ਤੇ ਖੜ੍ਹੇ ਹੋ ਕੇ ਧਰਨਾ ਖਤਮ ਹੋਣ ਦਾ ਇੰਤਜ਼ਾਰ ਕਰਦੇ ਰਹੇ।
ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ ਅਤੇ ਜਦੋਂ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਦੀ ਇੰਟਰਵਿਊ ਲੈਣ ਦਾ ਫੈਸਲਾ ਰੱਦ ਨਹੀਂ ਕਰਦਾ ਉਦੋਂ ਤੱਕ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਰੱਖੇ ਜਾਣਗੇ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਦੁਬਾਰਾ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਪ੍ਰੋਫੈਸਰ ਨਵੀਂ ਇੰਟਰਵਿਊ ਦੇ ਖਿਲਾਫ ਆਪਣੀਆਂ ਸੇਵਾਵਾਂ ਨੂੰ ਪਹਿਲਾਂ ਦੀ ਤਰਾਂ ਜਾਰੀ ਰੱਖਣ ਦੀ ਮੰਗ ਕਰ ਰਹੇ ਹਨ ਤੇ ਪਿਛਲੇ 40 ਦਿਨ ਤੋਂ ਕੈਂਪਸ ਵਿਚ ਧਰਨਾ ਦੇ ਰਹੇ ਹਨ।
ਇਹਨਾ ਵਿੱਚੋ 5 ਮਹਿਲਾ ਪ੍ਰੋਫੈਸਰ ਵੀ ਸੀ ਦਫਤਰ ਦੀ ਛੱਤ ਤੇ ਵੀ ਚੜੇ ਸਨ, ਜਿਨਾਂ ਨੂੰ ਮੰਤਰੀ ਬਲਬੀਰ ਸਿੰਘ ਨੇ ਭਰੋਸਾ ਦੇ ਕੇ ਹੇਠਾਂ ਉਤਾਰਿਆ ਸੀ। ਕਈ ਦਿਨ ਬੀਤਣ ਤੇ ਵੀ ਮੰਗ ਪੂਰੀ ਨਾ ਹੋਣ ਤੇ ਮੰਗਲਵਾਰ ਗੈਸਟ ਫੈਕਲਟੀ ਵਲੋਂ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਕੀਤੇ ਗਏ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments