ਜਾਣੋ ਯਾਤਰਾ ਨਾਲ ਜੁੜੀਆਂ ਅਹਿਮ ਗੱਲਾਂ
ਛੱਤੀਸਗੜ੍ਹ ਤੇ ਰਾਜਸਥਾਨ ਸਮੇਤ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ ਤੋਂ ਪਹਿਲਾ ਜੱਥਾ ਜੰਮੂ-ਕਸ਼ਮੀਰ ਦੇ ਬਾਬਾ ਅਮਰਨਾਥ ਵਿਖੇ ਕੁਦਰਤੀ ਤੌਰ ‘ਤੇ ਬਰਫ਼ ਤੋਂ ਬਣੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ 25 ਜੂਨ ਨੂੰ ਰਵਾਨਾ ਹੋਵੇਗਾ। ਇਸ ਦੇ ਨਾਲ ਹੀ ਇਹ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ। ਰਾਏਪੁਰ ਤੋਂ 150 ਅਤੇ ਰਾਜ ਭਰ ਤੋਂ 500 ਤੋਂ ਵੱਧ ਸ਼ਰਧਾਲੂ ਰਵਾਨਾ ਹੋਣਗੇ।
ਕਈ ਸਾਲਾਂ ਤੋਂ ਯਾਤਰਾ ‘ਤੇ ਜਾਣ ਵਾਲੇ ਤਜਰਬੇਕਾਰ ਸ਼ਰਧਾਲੂ ਪਹਿਲੀ ਵਾਰ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਵਿਸ਼ੇਸ਼ ਸੁਝਾਅ ਦੇ ਰਹੇ ਹਨ। ਇਸ ਦੇ ਲਈ ਇਕ ਵ੍ਹਟਸਐਪ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਸ਼ਰਧਾਲੂ ਯਾਤਰਾ ਦੌਰਾਨ ਇਕ-ਦੂਜੇ ਦੇ ਸੰਪਰਕ ‘ਚ ਰਹਿ ਸਕਣ।
ਕਰੋ ਆਨਲਾਈਨ-ਆਫਲਾਈਨ ਰਜਿਸਟ੍ਰੇਸ਼ਨ
ਇਸ ਵਾਰ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ ਤੇ 19 ਅਗਸਤ ਯਾਨੀ ਕਿ ਰੱਖੜੀ ਦੇ ਤਿਉਹਾਰ ਤਕ ਚੱਲੇਗੀ। 18ਵੀਂ ਅਮਰਨਾਥ ਯਾਤਰਾ ‘ਚ ਸ਼ਰਧਾਲੂ ਬਾਲਾਘਾਟ ਤੇ ਪਹਿਲਗਾਮ ਰੂਟ ਰਾਹੀਂ ਯਾਤਰਾ ਕਰਨਗੇ। ਸ਼ਰਧਾਲੂ 1 ਜੁਲਾਈ ਨੂੰ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ।
ਯਾਤਰਾ ਲਈ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੀਆਂ 20 ਬੈਂਕ ਸ਼ਾਖਾਵਾਂ ‘ਚ ਆਫਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਅਮਰਨਾਥ ਸ਼੍ਰਾਈਨ ਬੋਰਡ ਮੁਤਾਬਕ 13 ਸਾਲ ਤੋਂ 70 ਸਾਲ ਤਕ ਦੇ ਲੋਕ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਆਨਲਾਈਨ ਰਜਿਸਟਰ ਕਰਨ ਲਈ, ਤੁਸੀਂ https://jksasb.nic.in ਵੈੱਬਸਾਈਟ ‘ਤੇ ਜਾ ਸਕਦੇ ਹੋ।
ਅਮਰਨਾਥ ਯਾਤਰਾ ਲਈ ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ, ਸ਼ਰਾਈਨ ਬੋਰਡ ਵੱਲੋਂ ਅਧਿਕਾਰਤ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ, 5 ਪਾਸਪੋਰਟ ਆਕਾਰ ਦੀਆਂ ਫੋਟੋਆਂ ਦੀ ਲੋੜ ਪਵੇਗੀ।
ਬਲੱਡ ਪ੍ਰੈਸ਼ਰ, ਸ਼ੂਗਰ, ਹਾਈਪਰਟੈਨਸ਼ਨ, ਜੋੜਾਂ ਦਾ ਦਰਦ, ਸਾਹ ਦੀ ਬਿਮਾਰੀ, ਮਿਰਗੀ ਆਦਿ ਬਿਮਾਰੀਆਂ ਤੋਂ ਪੀੜਤ ਲੋਕ ਇਸ ਯਾਤਰਾ ‘ਤੇ ਨਹੀਂ ਜਾ ਸਕਦੇ। 29 ਜੂਨ 2024 ਤੋਂ ਬਾਬਾ ਅਮਰਨਾਥ ਦੀ ਗੁਫਾ ਨੇੜੇ ਭੰਡਾਰਾ ਵੀ ਸ਼ੁਰੂ ਹੋਵੇਗਾ ਤੇ ਰੱਖੜੀ ਵਾਲੇ ਦਿਨ ਤਕ ਜਾਰੀ ਰਹੇਗਾ। ਯਾਤਰੀਆਂ ਲਈ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਚਾਹ ਦਾ ਪ੍ਰਬੰਧ ਹੋਵੇਗਾ। ਇਸ ਦੇ ਨਾਲ ਹੀ ਬਾਲਟਾਲ ਬੇਸ ਕੈਂਪ ਵਿਖੇ ਸ਼ਰਧਾਲੂਆਂ ਲਈ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ।