ਜ਼ਿਕਰਯੋਗ ਹੈ ਕਿ ਬਾਰਡਰ ਸਕਿਓਰਿਟੀ ਫੋਰਸ ਵਿਚ ਤਾਇਨਾਤ ਮਹਿਲਾ ਫੋਰਸ ਦੀਆਂ ਨੌਜਵਾਨ ਲੜਕੀਆਂ ਕੌਮਾਂਤਰੀ ਸਰਹੱਦ ਤੋਂ ਪਾਰ ਪਾਕਿਸਤਾਨ ’ਚ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਨਾਕਾਮ ਕਰਨ ਲਈ ਤਿਆਰ ਬੈਠੀਆਂ ਹਨ।
ਉੱਤਰ ਭਾਰਤ ’ਚ ਵੱਧ ਰਹੇ ਤਾਪਮਾਨ ਕਾਰਨ ਮੌਸਮ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਥੇ ਪੰਜਾਬ ਸਰਕਾਰ ਵਲੋਂ ਸਕੂਲਾਂ ’ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਲੋਕ ਗਰਮੀ ਦੇ ਵੱਧ ਰਹੇ ਤਾਪਮਾਨ ਤੋਂ ਬਚਣ ਲਈ ਏਸੀ ਅਤੇ ਕੂਲਰਾਂ ਦਾ ਸਹਾਰਾ ਲੈ ਰਹੇ ਹਨ, ਉਥੇ ਹੀ ਭਾਰਤ ਪਾਕਿ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ ਵਿਚ ਤਾਇਨਾਤ ਮਹਿਲਾ ਫੋਰਸ ਦੀਆਂ ਨੌਜਵਾਨ ਲੜਕੀਆਂ ਵੀ ਦੇਸ਼ ਦੇ ਜਵਾਨਾਂ ਨਾਲ ਵਿਰੋਧੀ ਤਾਕਤਾਂ ਨੂੰ ਨਾਕਾਮ ਕਰਨ ਲਈ ਆਪਣੀ ਤਿੱਖੀ ਨਜ਼ਰ ਟਿਕਾਈ ਬੈਠੀਆਂ ਹਨ। ਕੌਮਾਂਤਰੀ ਸਰਹੱਦ ’ਤੇ ਵੀਰਵਾਰ ਨੂੰ ਪਾਰਾ 45 ਡਿਗਰੀ ਤੋਂ ਵੀ ਪਾਰ ਚਲਾ ਗਿਆ।
ਜ਼ਿਕਰਯੋਗ ਹੈ ਕਿ ਬਾਰਡਰ ਸਕਿਓਰਿਟੀ ਫੋਰਸ ਵਿਚ ਤਾਇਨਾਤ ਮਹਿਲਾ ਫੋਰਸ ਦੀਆਂ ਨੌਜਵਾਨ ਲੜਕੀਆਂ ਕੌਮਾਂਤਰੀ ਸਰਹੱਦ ਤੋਂ ਪਾਰ ਪਾਕਿਸਤਾਨ ’ਚ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਨਾਕਾਮ ਕਰਨ ਲਈ ਤਿਆਰ ਬੈਠੀਆਂ ਹਨ। ਜਾਣਕਾਰੀ ਅਨੁਸਾਰ ਬੀਐੱਸਐੱਫ 66 ਬਟਾਲੀਅਨ ਅਤੇ ਸਰਹੱਦ ’ਤੇ ਤਾਇਨਾਤ ਵੱਖ-ਵੱਖ ਬਟਾਲੀਅਨਾਂ ’ਚ ਬੀਐੱਸਐੱਫ ਦੀਆਂ ਮਹਿਲਾ ਨੌਜਵਾਨ ਲੜਕੀਆਂ ਅਤੇ ਨੌਜਵਾਨ ਲੜਕੇ ਅੱਤ ਦੀ ਪੈ ਰਹੀ ਗਰਮੀ ਵਿਚ ਵੀ ਸਰਹੱਦ ਤੇ ਪੂਰੀ ਤਰ੍ਹਾਂ ਚੌਕਸੀ ਨਾਲ ਡਟੇ ਹੋਏ ਹਨ। ‘ਪੰਜਾਬੀ ਜਾਗਰਣ’ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਬੀਐੱਸਐੱਫ 66 ਬਟਾਲੀਅਨ ਦੇ ਕਮਾਂਡੈਂਟ ਅਰੁਣ ਕੁਮਾਰ ਵਰਮਾ ਨੇ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਵੱਲੋਂ ਦੇਸ਼ ਦੀਆਂ ਵਿਰੋਧੀ ਤਾਕਤਾਂ ਨੂੰ ਠੱਲ੍ਹ ਪਾਉਣ ਲਈ ਆਪਣੀ ਤਿੱਖੀ ਨਜ਼ਰ ਟਿਕਾਈ ਹੋਈ ਹੈ। ਲੋਕ ਸਭਾ ਚੋਣਾਂ ਦੌਰਾਨ ਬਾਰਡਰ ਸਕਿਉਰਿਟੀ ਫੋਰਸ ਹਾਈ ਅਲਰਟ ’ਤੇ ਹੈ। ਲੋਕ ਸਭਾ ਚੋਣਾਂ ਦੌਰਾਨ ਦੀ ਸਰਹੱਦ ’ਤੇ ਪੂਰੀ ਮੁਸਤੈਦੀ ਨਾਲ ਜਵਾਨ ਤਾਇਨਾਤ ਹਨ ਤਾਂਕਿ ਦੇਸ਼ ਵਿਰੋਧੀ ਤਾਕਤਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਸਰਹੱਦ ’ਤੇ ਕੋਈ ਵੀ ਹਰਕਤ ਨਾ ਕੀਤੀ ਜਾਵੇ। ਬੀਐੱਸਐੱਫ ਦੇ ਜਵਾਨ ਭਾਵੇਂ ਅੱਤ ਦੀ ਗਰਮੀ ਹੋਵੇ ਜਾਂ ਹੱਡਚੀਰਵੀਂ ਠੰਢ ਇਸਦੀ ਬਿਨਾਂ ਪ੍ਰਵਾਹ ਕੀਤਿਆਂ ਦਿਨ ਰਾਤ ਆਪਣੇ ਦੇਸ਼ ਦੀ ਰਾਖੀ ਲਈ ਤਿਆਰ ਹਨ। ਵਧਦੇ ਤਾਪਮਾਨ ਦੌਰਾਨ ਜਵਾਨਾਂ ਨੂੰ ਨਿੰਬੂ ਪਾਣੀ, ਗਲੂਕੋਜ਼ ਆਦਿ ਤਰਲ ਪਦਾਰਥ ਉਪਲੱਬਧ ਕਰਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਫੋਰਸ ’ਤੇ ਮਾਣ ਮਹਿਸੂਸ ਹੁੰਦਾ ਹੈ।