Wednesday, October 16, 2024
Google search engine
HomeDeshਗੂਗਲ ਪਲੇ ਸਟੋਰ 'ਚ ਆ ਰਿਹੈ 'App Auto Open' ਫੀਚਰ, ਇਨ੍ਹਾਂ ਯੂਜ਼ਰਸ...

ਗੂਗਲ ਪਲੇ ਸਟੋਰ ‘ਚ ਆ ਰਿਹੈ ‘App Auto Open’ ਫੀਚਰ, ਇਨ੍ਹਾਂ ਯੂਜ਼ਰਸ ਲਈ ਹੋਵੇਗਾ ਕੰਮ ਦਾ ਫੀਚਰ

ਗੂਗਲ ਪਲੇ ਸਟੋਰ ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ।

ਗੂਗਲ ਪਲੇ ਸਟੋਰ ਯੂਜ਼ਰਸ ਲਈ ਨਵਾਂ ਫੀਚਰ ਆ ਰਿਹਾ ਹੈ। ਇਸ ਫੀਚਰ ਦਾ ਨਾਮ ‘App Auto Open’ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਜਦੋ ਤੁਸੀਂ ਕਿਸੇ ਐਪ ਨੂੰ ਡਾਊਨਲੋਡ ਕਰੋਗੇ, ਤਾਂ ਉਹ ਐਪ ਆਪਣੇ ਆਪ ਖੁੱਲ੍ਹ ਜਾਵੇਗੀ। ਦੱਸ ਦਈਏ ਕਿ ਅਜੇ ਤੱਕ ਨਵੇਂ ਐਪ ਦੇ ਨਾਲ ਯੂਜ਼ਰਸ ਨੂੰ ਐਪ ਅਨਇੰਸਟਾਲ ਅਤੇ ਓਪਨ ਕਰਨ ਦਾ ਆਪਸ਼ਨ ਨਜ਼ਰ ਆਉਦਾ ਹੈ। ਹਾਲਾਂਕਿ, ਸਮਾਰਟਫੋਨ ਐਪਾਂ ਨੂੰ ਲੈ ਕੇ ਇਹ ਬਹੁਤ ਜਲਦ ਬਦਲਣ ਵਾਲਾ ਹੈ। ਗੂਗਲ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਨ ਦੇ ਨਾਲ ਹੀ ਇਹ ਆਟੋ ਲਾਂਚ ਹੋ ਜਾਵੇਗਾ।

ਗੂਗਲ ਪਲੇ ਸਟੋਰ ‘ਚ ਆਵੇਗਾ ‘App Auto Open’ ਫੀਚਰ

 Android Authority ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਗੂਗਲ ਪਲੇ ਸਟੋਰ ‘ਤੇ ਬਹੁਤ ਜਲਦ ਯੂਜ਼ਰਸ ਲਈ ‘App Auto Open’ ਨਾਮ ਤੋਂ ਇੱਕ ਫੀਚਰ ਪੇਸ਼ ਕੀਤਾ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਫੋਨ ‘ਚ ਕਿਸੇ ਐਪ ਦੇ ਇੰਸਟਾਲ ਹੋਣ ਦੇ ਨਾਲ ਹੀ ਐਪ ਓਪਨ ਹੋ ਜਾਵੇਗੀ।

ਰਿਪੋਰਟ ਅਨੁਸਾਰ, ਇਸ ਫੀਚਰ ਨੂੰ Google Play Store version 41.4.19 ਦੇ ਨਾਲ ਦੇਖਿਆ ਗਿਆ ਹੈ। ਹਾਲਾਂਕਿ, ਇਸ ਫੀਚਰ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

‘App Auto Open’ ਫੀਚਰ ਦੇ ਐਕਟੀਵੇਟ ਹੋਣ ‘ਤੇ ਇਹ ਜਾਣਕਾਰੀ ਪੰਜ ਸਕਿੰਟ ਲਈ ਯੂਜ਼ਰ ਨੂੰ ਨੋਟੀਫਿਕੇਸ਼ਨ ਦੇ ਨਾਲ ਨਜ਼ਰ ਆਵੇਗੀ। ਇਹ ਜਾਣਕਾਰੀ ਨੋਟੀਫਿਕੇਸ਼ਨ ਦੇ ਨਾਲ ਫੋਨ ਰਿੰਗ ਜਾਂ ਵਾਈਬ੍ਰੇਟ ਹੋਣ ‘ਤੇ ਮਿਲੇਗੀ। ਯੂਜ਼ਰਸ ਦੇ ਕੋਲ੍ਹ ਇਸ ਨੋਟੀਫਿਕੇਸ਼ਣ ਨੂੰ ਸਾਈਲੈਂਟ ਕਰਨ ਦਾ ਵੀ ਆਪਸ਼ਨ ਹੋਵੇਗਾ।

ਫੀਚਰ ਆਪਸ਼ਨਲ

ਮਿਲੀ ਜਾਣਕਾਰੀ ਅਨੁਸਾਰ, ‘App Auto Open’ ਫੀਚਰ ਯੂਜ਼ਰਸ ਲਈ ਆਪਸ਼ਨਲ ਹੋਵੇਗਾ। ਯੂਜ਼ਰਸ ਇਸ ਫੀਚਰ ਨੂੰ ਔਫ਼ ਵੀ ਕਰ ਸਕਦੇ ਹਨ। ਹਾਲਾਂਕਿ, ਗੂਗਲ ਪਲੇ ਸਟੋਰ ‘ਚ ਇਹ ਫੀਚਰ ਸਾਰੇ ਯੂਜ਼ਰਸ ਨੂੰ ਡਿਫੌਲਟ ਮਿਲੇਗਾ। ਫਿਲਹਾਲ, ਅਜੇ ਇਸ ਫੀਚਰ ਨੂੰ ਲਾਈਵ ਨਹੀਂ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments