ਥਾਣਾ ਟਿੱਬਾ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਮੁਤਾਬਕ ਨਿਊ ਅੰਮ੍ਰਿਤਸਰ ਕਾਲੋਨੀ ਦਾ ਰਹਿਣ ਵਾਲਾ ਦੀਪਕ ਰਾਣਾ ਉਰਫ ਸਾਹਿਲ ਰਾਹੋਂ ਰੋਡ ਦੇ ਮਹੱਲਾ ਤਿਲਕ ਨਗਰ ਇਲਾਕੇ ਵਿੱਚ ਵਿਆਸ ਸਮਾਗਮ ‘ਚ ਹਿੱਸਾ ਲੈਣ ਆਇਆ ਸੀ।
ਸਥਾਨਕ ਰਾਹੋਂ ਰੋਡ ਨੇੜੇ ਮੁਹੱਲਾ ਤਿਲਕ ਨਗਰ ਇਲਾਕੇ ‘ਚ ਵਿਆਹ ਸਮਾਗਮ ਦੌਰਾਨ ਗੋਲ਼ੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਥਾਣਾ ਟਿੱਬਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਨਿਊ ਅੰਮ੍ਰਿਤਸਰ ਕਲੋਨੀ ਦੇ ਰਹਿਣ ਵਾਲੇ ਦੀਪਕ ਰਾਣਾ ਉਰਫ ਸਾਹਿਲ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇੰਸਪੈਕਟਰ ਗੁਰਪ੍ਰੀਤ ਸਿੰਘ ਦੇ ਬਿਆਨ ਉੱਪਰ ਮੁਲਜਮ ਖਿਲਾਫ ਇਰਾਦਾ ਕਤਲ ਤੇ ਅਸਲਾ ਐਕਟ ਸਮੇਤ ਹੋਰ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।ਥਾਣਾ ਟਿੱਬਾ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਮੁਤਾਬਕ ਨਿਊ ਅੰਮ੍ਰਿਤਸਰ ਕਾਲੋਨੀ ਦਾ ਰਹਿਣ ਵਾਲਾ ਦੀਪਕ ਰਾਣਾ ਉਰਫ ਸਾਹਿਲ ਰਾਹੋਂ ਰੋਡ ਦੇ ਮਹੱਲਾ ਤਿਲਕ ਨਗਰ ਇਲਾਕੇ ਵਿੱਚ ਵਿਆਸ ਸਮਾਗਮ ‘ਚ ਹਿੱਸਾ ਲੈਣ ਆਇਆ ਸੀ। ਇਸ ਦੌਰਾਨ ਉਸਨੇ ਸ਼ਰਾਬ ਨਸ਼ੀਕ ਕੀਤੀ ਤੇ ਨਸ਼ੇ ਦੀ ਹਾਲਤ ‘ਚ ਸੜਕ ਤੇ ਦੋ ਵਿਅਕਤੀਆਂ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਲੜਾਈ ਝਗੜੇ ਦੌਰਾਨ ਮੁਲਜ਼ਮ ਨੇ ਪਿਸਤੌਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਉਕਤ ਵਿਅਕਤੀਆਂ ਉਪਰ ਗੋਲ਼ੀ ਚਲਾ ਦਿੱਤੀ। ਜਦ ਆਸ-ਪਾਸ ਦੇ ਲੋਕ ਇਕੱਠਾ ਹੋਣਾ ਸ਼ੁਰੂ ਹੋਏ ਤਾਂ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਆਪਣੇ ਸਫੇਦ ਰੰਗ ਦੀ ਸਕਾਰਪੀਓ ਗੱਡੀ ‘ਚ ਫਰਾਰ ਹੋ ਗਿਆ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਟਿੱਬਾ ਪੁਲਿਸ ਨੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਤਫਤੀਸ਼ ਦੌਰਾਨ ਦੀਪਕ ਨੂੰ ਗ੍ਰਫਤਾਰ ਕਰ ਲਿਆ ਹੈ।