Tuesday, October 15, 2024
Google search engine
HomeDeshਅੰਮ੍ਰਿਤਸਰ ‘ਚ ਟਰੱਕ-ਮੋਟਰਸਾਈਕਲ ਦੀ ਭਿਆਨਕ ਟਕੱਰ, ਮਾਂ-ਪੁੱਤ ਦੀ ਗਈ ਜਾਨ

ਅੰਮ੍ਰਿਤਸਰ ‘ਚ ਟਰੱਕ-ਮੋਟਰਸਾਈਕਲ ਦੀ ਭਿਆਨਕ ਟਕੱਰ, ਮਾਂ-ਪੁੱਤ ਦੀ ਗਈ ਜਾਨ

ਮ੍ਰਿਤਕ ਦਾ ਨਾਮ ਰਮਨ ਕੁਮਾਰ ਮਾਤਾ ਦਾ ਨਾਮ ਸੁਮਿੱਤਰਾ ਵਾਸੀ ਜੰਡਿਆਲਾ ਗੁਰੂ ਮੁਹੱਲਾ ਬਰੜ ਜੋਤੀ ਸਰ ਕਲੋਨੀ ਰੋਡ ਵਾਰਡ ਨੰਬਰ 6 ਦੇ ਰਿਹਣ ਵਾਲੇ ਹਨ।

ਗਹਿਰੀ ਮੰਡੀ ਰੇਲਵੇ ਫਾਟਕ ਦੇ ਨਜਦੀਕ ਟਰੱਕ ਨਾਲ ਹੋਏ ਹਾਦਸੇ ਵਿੱਚ ਮੋਟਸਾਈਕਲ ਸਵਾਰ ਪੁੱਤ ਅਤੇ ਮਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਲ ਮੋਟਸਾਈਕਲ ਤੇ ਸਵਾਰ ਇੱਕ ਬੱਚਾ ਜਖਮੀ ਹੋ ਗਿਆ।

ਮਰਨ ਵਾਲਿਆਂ ਵਿੱਚ ਰਮਨ ਕੁਮਾਰ,ਉਸ ਦੀ ਮਾਤਾ ਸੁਮਿੱਤਰਾ ਦੀ ਮੌਤ ਹੋ ਗਈ। ਰਮਨ ਕੁਮਾਰ ਦਾ ਪੁੱਤਰ ਨਿਖਿਲ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਲੋਕ ਆਪਣੇ ਘਰ ਜੰਡਿਆਲਾ ਗੁਰੂ ਵਾਪਸ ਆ ਰਹੇ ਸਨ।

ਜਾਣਕਾਰੀ ਮੁਤਾਬਕ ਮੋਟਰਸਾਇਕਲ ਸਵਾਰ ‘ਤੇ ਇੱਕ ਔਰਤ ‘ਤੇ ਇੱਕ 8-9 ਸਾਲ ਦਾ ਬੱਚਾ ਸੀ, ਜੋਂ ਕਿ ਪਿੰਡ ਭੰਗਵਾ ਵੱਲੋਂ ਆਪਣੇ ਸ਼ਹਿਰ ਜੰਡਿਆਲਾ ਗੁਰੂ ਨੂੰ ਵਾਪਿਸ ਆ ਰਹੇ ਸਨ।
ਗਹਿਰੀ ਫਾਟਕ ਦੇ ਲਾਗੇ ਟਰੱਕ ਡਰਾਈਵਰ ਦੀ ਗਲਤੀ ਨਾਲ ਮੋਟਸਾਈਕਲ ਨੂੰ ਟੱਕਰ ਮਾਰੀ, ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨਾਲ ਸਵਾਰ ਓਸਦੀ ਮਾਤਾ ਦੀ ਹਸਪਤਾਲ਼ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ।

ਜੰਡਿਆਲਾ ਦੇ ਰਹਿਣ ਵਾਲੇ ਹਨ ਮਾਂ-ਪੁੱਤ

ਮ੍ਰਿਤਕ ਦਾ ਨਾਮ ਰਮਨ ਕੁਮਾਰ ਮਾਤਾ ਦਾ ਨਾਮ ਸੁਮਿੱਤਰਾ ਵਾਸੀ ਜੰਡਿਆਲਾ ਗੁਰੂ ਮੁਹੱਲਾ ਬਰੜ ਜੋਤੀ ਸਰ ਕਲੋਨੀ ਰੋਡ ਵਾਰਡ ਨੰਬਰ 6 ਦੇ ਰਿਹਣ ਵਾਲੇ ਹਨ। ਬੱਚੇ ਦਾ ਨਾਮ ਨਿਖਲ ਜੋ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜੇਰੇ ਇਲਾਜ ਹੈ।

ਮ੍ਰਿਤਕ ਸਿਮਤੱਰਾ ਦੀ ਉਮਰ ਲੱਗਭਗ 50-55 ਸਾਲ ਮ੍ਰਿਤਕ ਰਮਨ ਕੁਮਾਰ ਦੀ ਉਮਰ 24 ਸਾਲ ਹੈ। ਨਿਖਲ ਜਿਹੜਾ ਬੱਚਾ ਗੰਭੀਰ ਰੂਪ ‘ਚ ਜ਼ਖ਼ਮੀ ਹਾਲਤ ਵਿੱਚ ਹੈ, ਜਿਸ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੋਕੇ ਤੇ ਪੁੱਜੇ ਹਨ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਜ਼ਖਮੀ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋ ਵੀ ਬੰਨਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਉਹਨਾਂ ਕਹਿ ਕੇ ਦੱਸਿਆ ਜਾ ਰਿਹਾ ਕਿ ਟਰੱਕ ਵਾਲੇ ਦੀ ਗਲਤੀ ਦੇ ਨਾਲ ਇਹ ਸਾਰਾ ਹਾਦਸਾ ਹੋਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments