ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲੇ ਦੇ ਸਿਵਾਕਾਸੀ ਨੇੜੇ ਇਕ ਪਟਾਕਾ ਨਿਰਮਾਣ ਇਕਾਈ ਵਿਚ ਧਮਾਕਾ ਹੋਇਆ।
ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲੇ ਦੇ ਸਿਵਾਕਾਸੀ ਨੇੜੇ ਇਕ ਪਟਾਕਾ ਨਿਰਮਾਣ ਇਕਾਈ ਵਿਚ ਧਮਾਕਾ ਹੋਇਆ। ਇਸ ਦੌਰਾਨ ਪੰਜ ਔਰਤਾਂ ਸਮੇਤ ਸੱਤ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਿਵਕਾਸ਼ੀ ਸਥਿਤ ਪਟਾਕਾ ਫੈਕਟਰੀ ‘ਚ ਵਾਪਰਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਟਨਾ ਸਥਾਨ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਧੂੰਏਂ ਦੇ ਬੱਦਲ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।