ਗਾਹਕਾਂ ਨੂੰ ਕਾਲ ਡਰਾਪ ਤੇ ਵਾਇਸ ਡਰਾਪ ਤੋਂ ਵੀ ਛੁਟਕਾਰਾ ਦਿਵਾਉਣ ਲਈ ਟਰਾਈ ਨੇ ਨਿਯਮਾਂ ’ਚ ਬਦਲਾਅ ਕੀਤਾ ਹੈ।
ਹੁਣ ਦੂਰਸੰਚਾਰ ਕੰਪਨੀਆਂ ਗਾਹਕਾਂ ਨੂੰ ਗੁਮਰਾਹ ਨਹੀਂ ਕਰ ਸਕਣਗੀਆਂ। ਗਾਹਕਾਂ ਨਾਲ ਜੁੜੀ ਵੱਖ ਵੱਖ ਜਾਣਕਾਰੀ ਉਨ੍ਹਾਂ ਨੂੰ ਲਾਜ਼ਮੀ ਰੂਪ ਨਾਲ ਦੇਣੀ ਪਵੇਗੀ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਇਸ ਸਬੰਧ ’ਚ ਕੁਝ ਨਿਯਮ ਤੈਅ ਕੀਤੇ ਹਨ, ਜਿਹੜੇ ਅਗਲੇ ਮਹੀਨੇ ਤੋਂ ਲਾਗੂ ਹੋਣ ਜਾ ਰਹੇ ਹਨ।
ਖਾਸ ਗੱਲ ਇਹ ਹੈ ਕਿ ਕੰਪਨੀਆਂ ਨੇ ਗਾਹਕਾਂ ਦੀ ਸ਼ਿਕਾਇਤ ’ਤੇ ਕੀ ਕਦਮ ਚੁੱਕਿਆ ਹੈ, ਇਸਦੀ ਨਿਗਰਾਨੀ ਖੁਦ ਟਰਾਈ ਕਰੇਗਾ। ਇਕ ਅਕਤੂਬਰ ਤੋਂ ਟੈਲੀਕਾਮ ਕੰਪਨੀਆਂ ਨੂੰ ਆਪਣੀ ਵੈੱਬਸਾਈਟ ’ਤੇ ਇਹਵੀ ਦੱਸਣਾ ਪਵੇਗਾ ਕਿ ਕਿਸ ਇਲਾਕੇ ’ਚ ਉਹ 2ਜੀ, 3ਜੀ , 4ਜੀ ਤੇ 5ਜੀ ’ਚੋਂ ਕਿਹੜੀ ਸੇਵਾ ਦੇ ਰਹੀਆਂ ਹਨ।
ਹਾਲੇ ਗਾਹਕਾਂ ਨੂੰ ਇਹਨਹੀਂ ਪਤਾ ਹੁੰਦਾ ਕਿ ਕੰਪਨੀਆਂ ਕਿਨ੍ਹਾਂ ਥਾਵਾਂ ’ਤੇ ਕਿਹੜੀਆਂ ਸੇਵਾਵਾਂ ਦੇ ਰਹੀਆਂ ਹਨ। ਕਈ ਵਾਰੀ ਇਕ ਹੀ ਕੰਪਨੀ ਕਿਸੇ ਸ਼ਹਿਰ ’ਚ 5ਜੀ ਸੇਵਾ ਦੇ ਰਹੀ ਹੁੰਦੀ ਹੈ ਤਾਂ ਕਿਸੇ ਛੋਟੇ ਸ਼ਹਿਰ ’ਚ ਉਨ੍ਹਾਂ ਨੂੰ 2ਜੀ ਸੇਵਾ ਹੀ ਉਪਲਬਧ ਹੁੰਦੀ ਹੈ।
ਗਾਹਕਾਂ ਨੂੰ ਕਾਲ ਡਰਾਪ ਤੇ ਵਾਇਸ ਡਰਾਪ ਤੋਂ ਵੀ ਛੁਟਕਾਰਾ ਦਿਵਾਉਣ ਲਈ ਟਰਾਈ ਨੇ ਨਿਯਮਾਂ ’ਚ ਬਦਲਾਅ ਕੀਤਾ ਹੈ। ਕੰਪਨੀਆਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਅਗਲੇ ਸਾਲ ਅਪ੍ਰੈਲ ਤੋਂ ਮਾਸਿਕ ਪੱਧਰ ’ਤੇ ਹੋਵੇਗੀ ਤਾਂ ਜੋ ਕਾਲ ਡਰਾਪ ਦੀ ਦਰ ਨੂੰ ਇਕ ਫ਼ੀਸਦੀ ਤੋਂ ਹੇਠਾਂ ਲਿਆਂਦਾ ਜਾ ਸਕੇ।
ਹਾਲੇ ਤਿਮਾਹੀ ਦੇ ਰੂਪ ’ਚ ਕੰਪਨੀਆਂ ਦੇ ਮੋਬਾਈਲ ਸੇਵਾ ਪ੍ਰਦਰਸ਼ਨ ਦੀ ਨਿਗਰਾਨੀ ਕੀਤੀ ਜਾਂਦੀ ਹੈ। ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਨਲਾਈਨ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ ਕਿਹਾ ਗਿਆ ਹੈ।
ਪਿਛਲੇ ਮਹੀਨੇ ਟਰਾਈ ਨੇ ਮੋਬਾਈਲ, ਵਾਇਰਲੈਸ ਤੇ ਬਰਾਡਬੈਂਡ ਦੀ ਸੇਵਾ ਗੁਣਵੱਤਾ ਲਈ ਏਕੀਕ੍ਰਿਤ ਰੈਗੂਲੇਟਰੀ ਨੋਟੀਫਾਈ ਕੀਤੀ ਹੈ, ਜਿਹੜੀ ਇਕ ਅਕਤੂਬਰ ਤੋਂ ਅਮਲ ’ਚ ਆ ਰਹੀ ਹੈ।
ਇਨ੍ਹਾਂ ਜਾਣਕਾਰੀਆਂ ਨੂੰ ਵੀ ਵੈੱਬਸਾਈਟ ’ਤੇ ਕਰਨਾ ਪਵੇਗਾ ਅਪਲੋਡ
ਕੰਪਨੀ ਦੀ ਗਾਹਕ ਸੇਵਾ ਨੇ 90 ਸੈਕੰਡ ’ਚ ਕਾਲ ਦਾ ਜਵਾਬ ਦਿੱਤਾ ਹੈ ਜਾਂ ਨਹੀਂ। ਜੇਕਰ ਕਿਸੇ ਗਾਹਕ ਨੇ ਮੋਬਾਈਲ ਫੋਨ ਸੇਵਾ ਖਤਮ ਕਰਨ ਦੀ ਗੁਜ਼ਾਰਿਸ਼ ਕੀਤੀ ਹੈ ਤਾਂ ਉਸ ’ਤੇ ਸੱਤ ਦਿਨਾਂ ’ਚ ਕੀ ਕਾਰਵਾਈ ਕੀਤੀ ਗਈ।
ਬਿਲਿੰਗ ਨੂੰ ਲੈ ਕੇ ਗਾਹਕਾਂ ਦੀਆਂ ਕਿੰਨੀਆਂ ਸ਼ਿਕਾਇਤਾਂ ਆਈਆਂ ਤੇ ਕੰਪਨੀ ਵਲੋਂ ਕੀ ਕਦਮ ਚੁੱਕਣਗੇ। ਸੇਵਾ ਖਤਮ ਹੋਣ ’ਤੇ ਡਿੁਪਾਜ਼ਿਟ ਨੂੰ 45 ਦਿਨਾਂ ’ਚ ਵਾਪਸ ਕੀਤਾ ਗਿਆ ਹੈ ਜਾਂ ਨਹੀਂ। ਮਹੀਨੇ ’ਚ ਕਿੰਨੇ ਗਾਹਕਾਂ ਨੇ ਸੇਵਾ ਖਤਮ ਕਰਨ ਦੀ ਅਰਜ਼ੀ ਦਿੱਤੀ।