Friday, October 18, 2024
Google search engine
HomeDeshਸਮਾਰਟਫੋਨ ਸਾਈਲੈਂਟ ਹੋਣ ਦੇ ਬਾਅਦ ਵੀ ਮਿਸ ਨਹੀਂ ਹੋਵੇਗੀ ਜ਼ਰੂਰੀ ਕਾਲ

ਸਮਾਰਟਫੋਨ ਸਾਈਲੈਂਟ ਹੋਣ ਦੇ ਬਾਅਦ ਵੀ ਮਿਸ ਨਹੀਂ ਹੋਵੇਗੀ ਜ਼ਰੂਰੀ ਕਾਲ

ਸਮਾਰਟਫੋਨ ਅੱਜ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਬਣ ਗਿਆ ਹੈ। ਅਸੀਂ ਆਪਣੇ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਨਾਲ ਜੁੜਨ, ਕੰਮ ਨਾਲ ਜੁੜੇ ਅਪਡੇਟ ਹਾਸਲ ਕਰਨ ਤੇ ਮਨੋਰੰਜਨ ਕਰਨ ਲਈ ਆਪਣੇ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ। ਇੰਟਰਨੈੱਟ ਦਾ ਇਸਤੇਮਾਲ ਕਰਕੇ ਸਮਾਰਟਫੋਨ ਤੋਂ ਆਨਲਾਈਨ ਟਿਕਟ ਬੁੱਕ ਕਰ ਸਕਦੇ ਹਨ, ਬਿਲ ਪੇਮੈਂਟ ਤੇ ਹੋਰ ਵੀ ਬਹੁਤ ਸਾਰੇ ਕੰਮ ਕਰ ਸਕਦੇ ਹਨ ਪਰ ਕਦੇ-ਕਦੇ ਅਸੀਂ ਆਪਣੇ ਫੋਨ ਨੂੰ ਸਾਈਲੈਂਟ ਮੋਡ ਵਿਚ ਰੱਖ ਦਿੰਦੇ ਹਾਂ ਤਾਂ ਕਿ ਸਾਨੂੰ ਕੋਈ ਪ੍ਰੇਸ਼ਾਨ ਨਾ ਕਰੇ ਪਰ ਜੇਕਰ ਕੋਈ ਮਹੱਤਵਪੂਰਨ ਕਾਲ ਜਾਂ ਮੈਸੇਜ ਆਏ ਤਾਂ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ। ਜੇਕਰ ਤੁਸੀਂ ਉਸ ਕਾਲ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਆਪਣੇ ਸਮਾਰਟਫੋਨ ਵਿਚ ਸੈਟਿੰਗ ਕਰਕੇ ਅਜਿਹਾ ਕਰ ਸਕਦੇ ਹੋ।

ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਆਪਣਾ ਸਮਾਰਟਫੋਨ ਸਾਈਲੈਂਟ ਮੋਡ ਕਰਕੇ ਰੱਖ ਕੇ ਭੁੱਲ ਜਾਂਦੇ ਹਨ ਜਾਂ ਸੌਂ ਜਾਂਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਮਾਤਾ-ਪਿਤਾ ਜਾਂ ਦੋਸਤ ਕਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ। ਜਦੋਂ ਕਈ ਵਾਰ ਫੋਨ ਕਰਨ ‘ਤੇ ਵਿਅਕਤੀ ਫੋਨ ਨਹੀਂ ਉਠਾਉਂਦਾ ਤਾਂ ਉਨ੍ਹਾਂ ਨੂੰ ਫਿਕਰ ਹੋਣ ਲੱਗਦੀ ਹੈ। ਅਜਿਹੇ ਵਿਚ ਇਹ ਟ੍ਰਿਕ ਮਦਦਗਾਰ ਸਾਬਤ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਮਾਰਟਫੋਨ ਦੇ ਕਾਂਟੈਕਟ ਲਿਸਟ ਵਿਚ ਜਾਣਾ ਹੋਵੇਗਾ ਤੇ ਉਨ੍ਹਾਂ ਕਾਂਟੈਕਟਸ ਨੂੰ ਸਿਲੈਕਟ ਕਰਨਾ ਹੋਵੇਗਾ ਜਿਨ੍ਹਾਂ ਦਾ ਫੋਨ ਤੁਸੀਂ ਕਦੇ ਵੀ ਮਿਸ ਨਹੀਂ ਕਰਨਾ ਚਾਹੁੰਦੇ। ਭਾਵੇਂ ਤੁਹਾਡਾ ਫੋਨ ਸਾਈਲੈਂਟ ਮੋਡ ‘ਤੇ ਹੀ ਕਿਉਂ ਨਾ ਹੋਵੇ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ, ਆਪਣੇ ਦੋਸਤਾਂ ਜਾਂ ਹੋਰ ਕਰੀਬੀ ਲੋਕਾਂ ਨੂੰ ਚੁਣ ਸਕਦੇ ਹੋ। ਕਾਂਟੈਕਟ ਨੂੰ ਚੁਣਨ ਲਈ ਤੁਹਾਨੂੰ ਉਸ ‘ਤੇ ਟੈਪ ਕਰਨਾ ਹੋਵੇਗਾ। ਇਸਦੇ ਬਾਅਦ ਕਾਂਟੈਕਟ ਦੇ ਉਪਰ ਤੁਹਾਨੂੰ ਸਟਾਰ ਦਾ ਸਾਈਨ ਚੁਣਨਾ ਹੋਵੇਗਾ। ਇਸ ਸਾਈਨ ਨੂੰ ਚੁਣਨ ਨਾਲ ਉਹ ਕਾਂਟੈਕਟ ਤੁਹਾਡੀ ਫੇਵਰੇਟ ਲਿਸਟ ਵਿਚ ਸ਼ਾਮਲ ਹੋ ਜਾਵੇਗਾ। ਤੁਸੀਂ ਜਿੰਨੇ ਚਾਹੋ ਓਨੇ ਲੋਕਾਂ ਦਾ ਨਾਂ ਇਸ ਲਿਸਟ ਵਿਚ ਸ਼ਾਮਲ ਕਰ ਸਕਦੇ ਹੋ।

ਫੇਵਰੇਟ ਲਿਸਟ ਵਿਚ ਕਾਂਟੈਕਟਸ ਨੂੰ ਜੋੜਨ ਦੇ ਬਾਅਦ ਤੁਹਾਨੂੰ ਆਪਣੇ ਸਮਾਰਟਫੋਨ ਦੀ ਸੈਟਿੰਗਸ ਵਿਚ ਜਾਣਾ ਹੋਵੇਗਾ। ਇਥੇ ਤੁਹਾਨੂੰ ਫੋਨ ਦੀ DND ਸੈਟਿੰਗ ਵਿਚ ਜਾਣਾ ਹੋਵੇਗਾ। ਇਥੇ ਤੁਹਾਨੂੰ ਕਾਲਸ ਦੇ ਆਪਸ਼ਨ ਵਿਚ ਫੇਵਰੇਟ ਨੂੰ ਸਿਲੈਕਟ ਕਰਨਾ ਹੋਵੇਗਾ। ਇਸ ਨੂੰ ਸਿਲੈਕਟ ਕਰਨ ਦੇ ਬਾਅਦ ਜੇਕਰ ਤੁਹਾਡਾ ਫੋਨ ਡੀਐੱਨਡੀ ਮੋਡ ‘ਤੇ ਵੀ ਹੋਵੇਗਾ ਉਦੋਂ ਵੀ ਤੁਹਾਡੀ ਜ਼ਰੂਰੀ ਕਾਲ ਮਿਲ ਨਹੀਂ ਹੋਵੇਗਾ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments