ਅਕਸਰ ਲੋਕ ਘਾਹ ਨੂੰ ਖਰਪਤਵਾਰ ਦੇ ਦੌਰ ਉੱਤੇ ਦੇਖਦੇ ਹਨ ਜੋ ਸਾਡੇ ਕੋਈ ਕੰਮ ਨਹੀਂ ਆਉਂਦੀ ਪਰ ਅੱਜ ਜਿਸ ਘਾਹ ਦੀ ਅਸੀਂ ਗੱਲ ਕਰਨ ਜਾ ਰਹੇ ਹਨ ਉਹ ਤੁਹਾਡੇ ਬਹੁਤ ਕੰਮ ਆ ਸਕਦੀ ਹੈ। ਵੈਸੇ ਕਈ ਲੋਕ ਲੈਮਨਗ੍ਰਾਸ ਨੂੰ ਆਮ ਘਾਹ ਦੇ ਤੌਰ ‘ਤੇ ਜਾਣਦੇ ਹਨ। ਪਰ ਇਹ ਬਹੁਤ ਸਾਰੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਜੋ ਕਿ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਲੈਮਨਗ੍ਰਾਸ ਵਿੱਚ ਫੋਲਿਕ ਐਸਿਡ, ਫੋਲੇਟ, ਜ਼ਿੰਕ, ਮੈਗਨੀਸ਼ੀਅਮ, ਕਾਪਰ, ਪੋਟਾਸ਼ੀਅਮ, ਆਇਰਨ, ਫਾਸਫੋਰਸ, ਮੈਂਗਨੀਜ਼, ਕੈਲਸ਼ੀਅਮ ਅਤੇ ਵਿਟਾਮਿਨ ਏ, ਬੀ ਅਤੇ ਸੀ ਪਾਏ ਜਾਂਦੇ ਹਨ। ਲੈਮਨਗ੍ਰਾਸ ਨੂੰ ਸਿਟਰੋਨੇਲਾ ਵੀ ਕਿਹਾ ਜਾਂਦਾ ਹੈ ਜੋ ਕਿ ਇੱਕ ਤਿੱਖੀ, ਉੱਚੀ ਅਤੇ ਝਾੜੀਦਾਰ ਘਾਹ ਹੈ। ਜ਼ਿਕਰਯੋਗ ਹੈ ਕਿ ਇਹ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਇਹ ਬਹੁਤ ਫਾਇਦੇਮੰਦ ਹੁੰਦੀ ਹੈ।
ਆਯੁਰਵੈਦਿਕ ਡਾਕਟਰ ਸਮਿਤਾ ਸ਼੍ਰੀਵਾਸਤਵ ਅਨੁਸਾਰ ਲੈਮਨਗ੍ਰਾਸ ਦੀ ਖੁਸ਼ਬੂ ਨਿੰਬੂ ਵਰਗੀ ਖੱਟੀ, ਮਿੱਠੀ ਅਤੇ ਹਲਕੀ ਹੁੰਦੀ ਹੈ। ਇਸ ਦੀ ਵਰਤੋਂ ਰੂਮ ਫਰੈਸ਼ਨਰ ਵਿੱਚ ਵੀ ਕੀਤੀ ਜਾਂਦੀ ਹੈ। ਨਾਲ ਹੀ ਲੈਮਨਗ੍ਰਾਸ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਲੈਮਨਗ੍ਰਾਸ, ਭਾਵੇਂ ਸੁੱਕਿਆ ਹੋਵੇ ਜਾਂ ਤਾਜਾ, ਉਹ ਐਂਟੀ ਇੰਫਲਾਮੇਟਰੀ, ਦਰਦਨਾਸ਼ਕ, ਐਂਟੀਡਿਪ੍ਰੈਸੈਂਟ, ਐਂਟੀਸੈਪਟਿਕ, ਐਂਟੀਪਾਇਰੇਟਿਕ, ਐਂਟੀਫੰਗਲ, ਐਂਟੀਬੈਕਟੀਰੀਅਲ, ਐਂਟੀ-ਕੈਂਸਰ ਅਤੇ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਕਈ ਬੀਮਾਰੀਆਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਲੈਮਨਗ੍ਰਾਸ ਦਾ ਸੇਵਨ ਕਰਨ ਦੇ ਕੁੱਝ ਮੁੱਖ ਲਾਭ ਬਾਰੇ…
ਲੈਮਨਗ੍ਰਾਸ ਮਾਹਵਾਰੀ ਤੋਂ ਪਹਿਲਾਂ ਦੇ ਦਰਦ ਨੂੰ ਘੱਟ ਕਰਦਾ ਹੈ
ਡਾਕਟਰ ਸਮਿਤਾ ਸ਼੍ਰੀਵਾਸਤਵ ਦੇ ਮੁਤਾਬਕ ਜੇਕਰ ਔਰਤਾਂ ਲੈਮਨਗ੍ਰਾਸ ਟੀ ਪੀ ਰਹੀਆਂ ਹਨ ਤਾਂ ਇਹ ਉਨ੍ਹਾਂ ਲਈ ਬਹੁਤ ਫਾਇਦੇਮੰਦ ਸਾਬਤ ਹੈ। ਇਸ ਦੀ ਵਰਤੋਂ ਨਾਲ ਔਰਤਾਂ ਵਿੱਚ ਅਨੀਮੀਆ ਨੂੰ ਰੋਕਿਆ ਜਾ ਸਕਦਾ ਹੈ। ਔਰਤਾਂ ਵਿੱਚ ਪੀਐਮਐਸ ਯਾਨੀ ਮਾਹਵਾਰੀ ਤੋਂ ਪਹਿਲਾਂ ਦੇ ਦਰਦ ਨੂੰ ਘਟਾਉਂਦਾ ਹੈ। ਲੈਮਨਗ੍ਰਾਸ ਟੀ ਪੇਟ ਦੇ ਰੋਗਾਂ ਤੋਂ ਰਾਹਤ ਦਿਵਾ ਸਕਦੀ ਹੈ। ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਇਹ ਬਹੁਤ ਫਾਇਦੇਮੰਦ ਹੁੰਦੀ ਹੈ।
ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਲੈਮਨਗ੍ਰਾਸ
ਲੈਮਨਗ੍ਰਾਸ ਵਿੱਚ ਵਿਟਾਮਿਨ ਏ, ਫੋਲਿਕ ਐਸਿਡ, ਜ਼ਿੰਕ, ਕਾਪਰ, ਆਇਰਨ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ ਅਤੇ ਮੈਂਗਨੀਜ਼ ਵਰਗੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਲੈਮਨਗ੍ਰਾਸ ਟੀ ਦਾ ਸੇਵਨ ਕਰਨ ਨਾਲ ਸਰਦੀ, ਖੰਘ, ਅਨੀਮੀਆ ਅਤੇ ਸਿਰ ਦਰਦ ਤੋਂ ਆਸਾਨੀ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ‘ਚ ਵੀ ਕਾਫੀ ਹੱਦ ਤੱਕ ਮਦਦਗਾਰ ਹੈ। ਲੈਮਨਗਰਾਸ ਚਾਹ ਦੀ ਵਰਤੋਂ ਕਰਨ ਨਾਲ ਲੋਕ ਪੇਟ ਨਾਲ ਜੁੜੀਆਂ ਕਈ ਬੀਮਾਰੀਆਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹਨ।